ਚੀਨ ਨੇ ਕੋਰੋਨਾ ਦੇ ਮੱਦੇਨਜ਼ਰ 6 ਕਰੋੜ ਤੋਂ ਵਧੇਰੇ ਲੋਕਾਂ 'ਤੇ ਲਾਈਆਂ ਸਖ਼ਤ ਪਾਬੰਦੀਆਂ

Tuesday, Sep 06, 2022 - 05:01 PM (IST)

ਪੇਈਚਿੰਗ (ਏਜੰਸੀ)- ਚੀਨ ਨੇ ਆਪਣੇ ਸਾਢੇ 6 ਕਰੋੜ ਨਾਗਰਿਕਾਂ ਨੂੰ ਸਖ਼ਤ ਕੋਵਿਡ-19 ਪਾਬੰਦੀਆਂ ਦੇ ਤਹਿਤ ਲਾਕਡਾਊਨ ਵਿਚ ਰੱਖਿਆ ਹੈ ਅਤੇ ਦੇਸ਼ ਦੀਆਂ ਆਉਣ ਵਾਲੀ ਰਾਸ਼ਟਰੀ ਛੁੱਟੀਆਂ ਦੌਰਾਨ ਘਰੇਲੂ ਯਾਤਰਾ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਚੀਨੀ ਬਿਜ਼ਨੈੱਸ ਮੈਗਜ਼ੀਨ 'ਕਾਈਸ਼ਿਨ' ਵੱਲੋਂ ਐਤਵਾਰ ਦੇਰ ਰਾਤ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਦੇਸ਼ ਦੀਆਂ ਸੱਤ ਸੂਬਾਈ ਰਾਜਧਾਨੀਆਂ ਸਮੇਤ 33 ਸ਼ਹਿਰ ਮੁਕੰਮਲ ਜਾਂ ਅੰਸ਼ਕ ਲਾਕਡਾਊਨ ਅਧੀਨ ਹਨ, ਜਿਸ ਨਾਲ ਇੱਥੇ ਰਹਿਣ ਵਾਲੇ ਸਾਢੇ 6 ਕਰੋੜ ਲੋਕ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ: ਲਿਜ਼ ਟਰਸ ਅੱਜ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਵਜੋਂ ਚੁੱਕੇਗੀ ਸਹੁੰ, ਬੋਰਿਸ ਜਾਨਸਨ ਮਹਾਰਾਣੀ ਨੂੰ ਸੌਂਪਣਗੇ ਅਸਤੀਫ਼ਾ

ਮੈਗਜ਼ੀਨ ਨੇ ਕਿਹਾ ਕਿ 103 ਸ਼ਹਿਰਾਂ ਵਿੱਚ ਸੰਕਰਮਣ ਦੇਖਿਆ ਗਿਆ ਹੈ ਅਤੇ ਇਹ 2020 ਵਿੱਚ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਬਾਅਦ ਤੋਂ ਸਭ ਤੋਂ ਵੱਧ ਸੰਖਿਆ ਹੈ। ਸੰਕਰਮਣ ਦੇ ਮੁਕਾਬਲਤਨ ਘੱਟ ਮਾਮਲਿਆਂ ਦੇ ਬਾਵਜੂਦ, ਅਧਿਕਾਰੀ "ਜ਼ੀਰੋ ਕੋਵਿਡ" ਦੀ ਨੀਤੀ ਦੀ ਪਾਲਣਾ ਕਰ ਰਹੇ ਹਨ, ਜਿਸ ਵਿਚ ਲਾਕਡਾਊਨ, ਇਕਾਂਤਵਾਸ ਅਤੇ ਕਿਸੇ ਸੰਕਰਮਿਤ ਵਿਅਕਤੀ ਦੇ ਨੇੜੇ ਸੰਪਰਕ ਵਿਚ ਆਉਣ 'ਤੇ ਸ਼ੱਕੀਆਂ ਨੂੰ ਘਰਾਂ ਵਿਚ ਰੱਖਣ ਦੀ ਗੱਲ ਕਹੀ ਗਈ ਹੈ। 

ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News