ਚੀਨ ਦੇ ਦੱਖਣ-ਪੱਛਮ ਹਿੱਸੇ ''ਚ ਭਾਰੀ ਮੀਂਹ, ਹਜ਼ਾਰਾਂ ਲੋਕ ਵਿਸਥਾਪਿਤ (ਤਸਵੀਰਾਂ)

06/24/2020 6:04:39 PM

ਬੀਜਿੰਗ (ਬਿਊਰੋ): ਦੱਖਣੀ-ਪੱਛਮੀ ਚੀਨ ਦੇ ਗੁਈਝੋਊ ਸੂਬੇ ਵਿਚ ਭਾਰੀ ਮੀਂਹ ਜਾਰੀ ਹੈ। ਇੱਥੇ ਭਾਰੀ ਮੀਂਹ ਕਾਰਨ ਆਏ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਅਤੇ ਸੜਕਾਂ ਟੁੱਟ ਚੁੱਕੀਆਂ ਹਨ। ਤੇਜ਼ ਮੀਂਹ ਜਾਰੀ ਰਹਿਣ ਕਾਰਨ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕ ਉੱਤਰ ਤੋਂ ਗੁਈਝੋਊ ਦੇ ਦੱਖਣ ਵਿਚ ਚਲੇ ਗਏ ਹਨ। 

PunjabKesari

ਕੁਝ ਸੜਕਾਂ ਨੁਕਸਾਨੀਆਂ ਗਈਆਂ ਹਨ। ਕਿਆਨਡੋਂਗਨਨ ਮਿਆਓ ਤੇ ਡੋਂਗ ਆਟੋਮੋਨਜ਼ ਸੂਬੇ ਅਤੇ ਕਿਆਨਨਾਨ ਬੁਈ ਤੇ ਮਿਆਓ ਆਟੋਮੋਨਜ਼ ਸੂਬੇ ਦੇ ਪਿੰਡ ਹੜ੍ਹ ਨਾਲ ਘਿਰ ਗਏ ਹਨ।

PunjabKesari

ਸੂਬਾਈ ਮੌਸਮ ਵਿਗਿਆਨ ਬਿਊਰੋ ਨੇ ਮੰਗਲਵਾਰ ਨੂੰ ਮੀਂਹ ਦੇ ਕਰਨ ਆਪਣੀ ਐਮਰਜੈਂਸੀ ਪ੍ਰਤੀਕਿਰਿਆ ਨੂੰ ਦੂਜੇ ਪੱਧਰ ਤੱਕ ਅੱਪਗ੍ਰੇਡ ਕੀਤਾ। 

PunjabKesari

ਹੁਈਸ਼ੁਈ ਕਾਊਂਟੀ ਵਿਚ ਮੀਂਹ ਨਾਲ 22 ਪਿੰਡਾਂ ਵਿਚ 39,600 ਲੋਕ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ 1,323 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ।

PunjabKesari

ਟੋਂਗਜੀ ਕਾਊਂਟੀ ਦੇ ਪਹਾੜੀ ਖੇਤਰ ਵਿਚ ਸੋਮਵਾਰ ਨੂੰ ਪਏ ਮੀਂਹ ਨਾਲ ਹੜ੍ਹ ਦੇ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ 10,000 ਤੋਂ ਵਧੇਰੇ ਲ਼ੋਕ ਬਚਾਏ ਵੀ ਗਏ।

PunjabKesari

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੂਰਬੀ ਅਤੇ ਦੱਖਣੀ ਹਿੱਸਿਆਂ ਵਿਚ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।


Vandana

Content Editor

Related News