ਚੀਨ ਨੇ ਸੜਕਾਂ ਕੰਢੇ ਲਾ''ਤੇ ਫੁੱਲ ਹੀ ਫੁੱਲ! ਸੋਸ਼ਲ ਮੀਡੀਆ ''ਤੇ ਵੀਡੀਓ ਹੋ ਰਹੀ ਵਾਇਰਲ
Sunday, Mar 30, 2025 - 11:48 PM (IST)

ਬੀਜਿੰਗ : ਅਕਸਰ ਚੀਨ ਦੇ ਬਣਾਏ ਹਥਿਆਰਾਂ ਤੇ ਆਧੁਨਿਕ ਉਪਕਰਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਹਾਲ ਵਿਚ ਚੀਨ ਦੀਆਂ ਸੜਕਾਂ ਦੇ ਕੰਢਿਆਂ ਉੱਤੇ ਫੁੱਲਾਂ ਦੀਆਂ ਕਿਆਰੀਆਂ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।
ਹੁਣ AI ਦੱਸੇਗਾ ਸ਼ਹਿਰ ਦੇ ਹਰ ਕੋਨੇ ਦਾ ਤਾਪਮਾਨ! ਗਰਮੀ ਤੇ ਹੀਟ ਵੇਵ ਨਾਲ ਲੜਨ ਮਿਲੇਗੀ ਮਦਦ
ਹਾਲ ਵਿਚ Wall Street Mav ਨਾਂ ਦੇ ਐਕਸ ਹੈਂਡਲਰ ਤੋਂ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਲਿਖਿਆ ਗਿਆ ਹੈ 'Make Highways Great Again!' ਇਸ ਦੇ ਨਾਲ ਹੀ ਇਕ ਟਿਕਟਾਕ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਦਿਖਾਇਆ ਗਿਆ ਹੈ ਕਿ ਚੀਨ ਦੇ ਫੁਜੀਆਨ ਸੂਬੇ ਦੇ ਫੁਜ਼ੌ ਇਲਾਕੇ ਦੇ ਪੁਲ ਬੜੇ ਹੀ ਮਨਮੋਹਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਪੂਰਾ ਪੁਲ ਤੇ ਸੜਕਾਂ ਦੀਆਂ ਸਾਈਡਾਂ ਗੁਲਾਬੀ ਰੰਗ ਦੇ ਫੁੱਲਾਂ ਨਾਲ ਢੱਕੀਆਂ ਹੋਈਆਂ ਹਨ, ਜੋ ਇਕ ਅਲੱਗ ਹੀ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਦੇਖੋ ਵੀਡੀਓ...
Make Highways Great Again! https://t.co/aqUs3VCq1P
— Wall Street Mav (@WallStreetMav) March 30, 2025
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8