ਚੀਨ ਨੇ 2024 ਲਈ 5 ਫ਼ੀਸਦੀ ਵਿਕਾਸ ਦਾ ਟੀਚਾ ਰੱਖਿਆ ਬਰਕਰਾਰ
Wednesday, Mar 06, 2024 - 01:47 PM (IST)
 
            
            ਬਿਜ਼ਨੈੱਸ ਡੈਸਕ : ਆਰਥਿਕ ਮੰਦੀ ਅਤੇ ਕਮਜ਼ੋਰ ਵਪਾਰਕ ਭਾਵਨਾ ਦਾ ਸਾਹਮਣਾ ਕਰ ਰਹੇ ਚੀਨ ਨੇ ਇਸ ਸਾਲ ਪੰਜ ਫ਼ੀਸਦੀ ਦੀ ਮਾਮੂਲੀ ਆਰਥਿਕ ਵਾਧਾ ਦਰ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਗੁਆਂਢੀ ਦੇਸ਼ ਨੇ ਵਧਦੀ ਬੇਰੁਜ਼ਗਾਰੀ ਨੂੰ ਲੈ ਕੇ ਚਿੰਤਾਵਾਂ ਦਰਮਿਆਨ 1.2 ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਵੀ ਕੀਤਾ ਹੈ। ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਦੇਸ਼ ਦੀ ਰਬੜ-ਸਟੈਂਪ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ (ਐਨਪੀਸੀ) ਦੇ ਉਦਘਾਟਨੀ ਸੈਸ਼ਨ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਉਮੀਦ ਜਤਾਈ ਕਿ ਇਸ ਸਾਲ ਸ਼ਹਿਰੀ ਖੇਤਰਾਂ ਵਿੱਚ 1.2 ਕਰੋੜ ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ।
ਇਹ ਵੀ ਪੜ੍ਹੋ - Facebook-Instagram ਦਾ ਸਰਵਰ 2 ਘੰਟੇ ਬੰਦ ਹੋਣ ਕਾਰਨ ਮਾਰਕ ਜ਼ੁਕਰਬਰਗ ਨੂੰ ਹੋਇਆ ਵੱਡਾ ਨੁਕਸਾਨ
ਇਸ ਸਾਲ ਸ਼ਹਿਰੀ ਬੇਰੁਜ਼ਗਾਰੀ ਦਰ ਲਗਭਗ 5.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਲਗਭਗ ਹਫ਼ਤਾ ਚੱਲੇ ਐੱਨਪੀਸੀ ਦੇ ਸਾਲਾਨਾ ਸੈਸ਼ਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਦੇਸ਼ ਭਰ ਤੋਂ 2,000 ਤੋਂ ਵੱਧ ਪ੍ਰਤੀਨਿਧ ਸ਼ਾਮਲ ਹੋਏ। ਇਸ ਦੌਰਾਨ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਪਹਿਲਕਦਮੀਆਂ 'ਤੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਕੀਮਤਾਂ 'ਚ ਹੋਇਆ ਰਿਕਾਰਡ ਵਾਧਾ
ਚੀਨ ਨੇ 2024 ਦੇ ਲਈ ਇਕ ਸਰਗਰਮ ਵਿੱਤੀ ਨੀਤੀ ਅਤੇ ਇਕ ਵਿਵੇਕਸ਼ੀਲ ਮੁਦਰਾ ਨੀਤੀ ਜਾਰੀ ਰੱਖਣ ਦੀ ਗੱਲ ਕਹੀ, ਜਿਸ ਵਿਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਮੁਕਾਬਲੇ ਘਾਟੇ ਨੂੰ 3 ਫ਼ੀਸਦੀ ਤੱਕ ਰੱਖਿਆ ਜਾਵੇਗਾ। ਲੀ ਨੇ ਆਪਣੀ 39 ਪੰਨੀਆਂ ਦੀ ਕਾਰਜ ਰਿਪੋਰਟ ਵਿਚ ਕਿਹਾ ਕਿ ਸਰਕਾਰ ਦਾ ਘਾਟਾ 2023 ਦੇ ਬਜਟ ਅੰਕੜੇ ਤੋਂ 180 ਬਿਲੀਅਲ ਯੁਆਨ (26 ਅਰਬ ਅਮਰੀਕੀ ਡਾਲਰ) ਵੱਧ ਜਾਵੇਗੀ। ਪਿਛਲੇ ਸਾਲ ਚੀਨ ਨੇ 5.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਲਈ ਖ਼ਾਸ ਖ਼ਬਰ, ਕੁਝ ਦਿਨਾਂ 'ਚ ਮੋਦੀ ਸਰਕਾਰ ਦੇਣ ਜਾ ਰਹੀ ਹੈ ਇਹ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            