ਮੁਸ਼ਕਿਲ ਦੌਰ ਤੋਂ ਲੰਘ ਰਿਹੈ ਚੀਨ : ਟਰੰਪ

10/10/2019 9:05:57 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਚੀਨ ਆਪਣੀ ਅਰਥ ਵਿਵਸਥਾ ਨੂੰ ਬਚਾਏ ਰੱਖਣ 'ਚ ਦਹਾਕੇ ਦੇ ਸਭ ਤੋਂ ਬੁਰੇ ਦੌਰੇ ਤੋਂ ਲੰਘ ਰਿਹਾ ਹੈ ਅਤੇ ਉਹ ਵਪਾਰ ਸੌਦਾ ਕਰਨਾ ਚਾਹੁੰਦਾ ਹੈ। ਟਰੰਪ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦ ਦੋਵੇਂ ਦੇਸ਼ ਜਲਦ ਹੀ ਅਗਲੇ ਦੌਰ ਦੀ ਵਪਾਰ ਗੱਲਬਾਤ ਕਰਨ ਵਾਲੇ ਹਨ।

ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨੂੰ ਆਖਿਆ ਕਿ ਚੀਨ ਅਜੇ ਮੁਸ਼ਕਿਲ ਦੌਰ ਤੋਂ ਲੰਘ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਵਪਾਰ ਸੌਦਾ ਕਰਨ ਲਈ ਪਰੇਸ਼ਾਨ ਹੋ ਰਿਹਾ ਹੈ। ਸਾਡੇ ਕੋਲ ਕਈ ਅਜਿਹੇ ਕਾਰਨ ਹਨ ਜਿਸ ਤੋਂ ਸਾਨੂੰ ਉਤਸ਼ਾਹਿਤ ਹੋਣਾ ਚਾਹੀਦਾ ਹੈ। ਟਰੰਪ ਨੇ ਆਖਿਆ ਕਿ ਦੋਵੇਂ ਦੇਸ਼ ਸਾਲ ਭਰ ਤੋਂ ਜ਼ਿਆਦਾ ਸਮੇਂ ਤੋਂ ਅਸਫਲ ਗੱਲਬਾਤ ਕਰ ਰਹੇ ਹਨ। ਸਾਡੇ ਕੋਲ ਗੱਲਬਾਤ ਲਈ ਹੈਰਾਨ ਕਰਨ ਵਾਲੇ ਵਪਾਰ ਸੌਦੇ ਹਨ। ਆਖਿਰਕਾਰ ਸਾਡੇ ਕੋਲ ਚੰਗੀ ਅਰਥ ਵਿਵਸਥਾ ਅਤੇ ਸ਼ਾਨਦਾਰ ਬਾਜ਼ਾਰ ਹੈ।

ਉਨ੍ਹਾਂ ਨੇ ਆਖਿਆ ਕਿ ਮੇਰੇ ਵਿਚਾਰ ਨਾਲ ਚੀਨ ਵਪਾਰ ਸੌਦਾ ਕਰਨ ਲਈ ਮੇਰੇ ਤੋਂ ਜ਼ਿਆਦਾ ਉਤਸਕ ਹੈ। ਹਾਲਾਂਕਿ ਮੈਂ ਵਪਾਰ ਸੌਦੇ ਦੇ ਬਿਨਾਂ ਵੀ ਖੁਸ਼ ਹਾਂ। ਉਨ੍ਹਾਂ ਨੇ ਆਖਿਆ ਕਿ ਚੀਨ 'ਚ ਵਪਾਰ ਯੁੱਧ ਕਾਰਨ 35 ਲੱਖ ਤੋਂ ਜ਼ਿਆਦਾ ਲੋਕਾਂ ਦਾ ਰੁਜ਼ਗਾਰ ਖੋਹ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਤੱਕ ਉਨ੍ਹਾਂ ਦੇ 35 ਲੱਖ ਰੁਜ਼ਗਾਰ ਦੇ ਮੌਕੇ ਬਰਬਾਦ ਹੋਏ ਹਨ, ਉਨ੍ਹਾਂ ਦੀ ਚੇਨ ਚੂਰ-ਚੂਰ ਹੋ ਰਹੀ ਹੈ। ਉਹ ਸੌਦਾ ਕਰਨਾ ਚਾਹੁੰਦੇ ਹਨ। ਸਵਾਲ ਇਹ ਹੈ ਕਿ ਕੀ ਮੈਂ ਸੌਦਾ ਕਰਨਾ ਚਾਹੁੰਦਾ ਹਾਂ। ਜਵਾਬ ਹੈ ਕਿ ਜੇਕਰ ਸਹੀ ਸੌਦਾ ਹੋਵੇ ਤਾਂ ਹੀ। ਮੈਨੂੰ ਲੱਗਦਾ ਹੈ ਕਿ ਇਹ ਚੀਨ ਲਈ ਵੀ ਠੀਕ ਹੋਵੇਗਾ।


Khushdeep Jassi

Content Editor

Related News