ਭਾਰਤੀ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ''ਤੇ ਚੀਨ ਨੇ ਧਾਰੀ ਚੁੱਪੀ

03/10/2021 6:08:24 PM

ਬੀਜਿੰਗ (ਬਿਊਰੋ): ਚੀਨ ਨੇ ਆਪਣੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਭਾਰਤ ਅਤੇ ਹੋਰ ਦੇਸ਼ਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਟੀਕਾਕਰਨ ਸਮੇਤ ਕੋਵਿਡ-19 ਦੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਨ ਦੇ ਬਾਅਦ ਆਪਣੇ ਦੇਸ਼ ਵਿਚ ਪੜ੍ਹਾਈ ਲਈ ਪਰਤਣ ਦੇ ਮਾਮਲੇ ਵਿਚ ਚੁੱਪੀ ਧਾਰੀ ਹੋਈ ਹੈ। ਮੰਗਲਵਾਰ ਨੂੰ ਚੀਨ ਨੇ ਇਸ ਦੀ ਕੋਈ ਸਮੇਂ ਸੀਮਾ ਨਹੀਂ ਦੱਸੀ।  

ਵਿਦਿਆਰਥੀਆਂ ਦੀ ਵਧੀ ਚਿੰਤਾ
ਚੀਨ ਨੇ ਮੰਗਲਵਾਰ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਪਰਤਣ ਦੀ ਕੋਈ ਸਮੇਂ ਸੀਮਾ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਚੀਨ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰ ਰਹੇ ਭਾਰਤੀ ਅਤੇ ਵਿਦੇਸ਼ੀ ਵਿਦਿਆਰਥੀਆਂ ਦਾ ਭਵਿੱਖ ਅੱਧ ਵਿਚਾਲੇ ਲਟਕ ਗਿਆ ਹੈ। ਭਾਰਤ ਅਤੇ ਹੋਰ ਦੇਸ਼ਾਂ ਦੇ ਹਜ਼ਾਰਾਂ ਵਿਦਿਆਰਥੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੱਗੀ ਯਾਤਰਾ ਪਾਬੰਦੀ ਕਾਰਨ ਪਿਛਲੇ ਸਾਲ ਮਾਰਚ ਤੋਂ ਹੀ ਚੀਨ ਨਹੀਂ ਪਰਤ ਸਕੇ ਹਨ। ਇਨਫੈਕਸ਼ਨ ਫੈਲਣ ਮਗਰੋਂ ਚੀਨੀ ਪ੍ਰਸ਼ਾਸਨ ਨੇ ਇਹਨਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਸੀ। ਉਦੋਂ ਕਿਹਾ ਗਿਆ ਸੀ ਕਿ ਭਵਿੱਖ ਵਿਚ ਮਹਾਮਾਰੀ ਦੇ ਖ਼ਤਮ ਹੋਣ 'ਤੇ ਬਚਿਆ ਕੋਰਸ ਪੂਰਾ ਕਰਨ ਲਈ ਬੁਲਾਇਆ ਜਾਵੇਗਾ ਪਰ ਇਕ ਵਾਰ ਫਿਰ ਚੀਨ ਦਾ ਰੁੱਖ਼ ਅਸਪੱਸ਼ਟ ਬਣਿਆ ਹੋਇਆ ਹੈ।

ਵਿਦਿਆਰਥੀਆਂ ਨੇ ਕੀਤੀ ਅਪੀਲ
ਜਨਵਰੀ ਵਿਚ ਫੇਸਬੁੱਕ 'ਤੇ ਇਕ ਖੁੱਲ੍ਹੇ ਪੱਤਰ ਵਿਚ ਵਿਦਿਆਰਥੀਆਂ ਨੇ ਚੀਨ ਦੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਯਾਤਰਾ ਪਾਬੰਦੀ ਹਟਾਈ ਜਾਵੇ ਅਤੇ ਉਹਨਾਂ ਨੂੰ ਪੜ੍ਹਾਈ ਲਈ ਪਰਤਣ ਦੀ ਇਜਾਜ਼ਤ ਦਿੱਤੀ ਜਾਵੇ। ਉਹਨਾਂ ਨੇਕਿਹਾ ਕਿ ਉਹ ਜ਼ਰੂਰੀ ਜਾਂਚ ਕਰਾਉਣ ਅਤੇ ਇਕਾਂਤਵਾਸ ਦੀਆਂ ਪ੍ਰਕਿਰਿਆਵਾਂ ਦਾ ਪਾਲਨ ਕਰਨ ਸਮੇਤ ਕੋਵਿਡ-19 ਦੇ ਸਾਰੇ ਪ੍ਰੋਟੋਕਾਲ ਮੰਨਣਗੇ। ਗੌਰਤਲਬ ਹੈ ਕਿ ਦੁਨੀਆ ਭਰ ਦੇ ਕਈ ਹਿੱਸਿਆਂ ਤੋਂ 4.40 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਚੀਨ ਵਿਚ ਪੜ੍ਹਦੇ ਹਨ। ਇਹਨਾਂ ਵਿਚ ਕਰੀਬ 25,000 ਭਾਰਤੀ ਵਿਦਿਆਰਥੀ ਵੀ ਹਨ। ਇਹਨਾਂ ਵਿਚ ਜ਼ਿਆਦਾਤਰ ਵਿਦਿਆਰਥੀ ਵਿਭਿੰਨ ਚੀਨੀ ਮੈਡੀਕਲ ਕਾਲਜਾਂ ਵਿਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 12 ਸਾਲਾ ਲੜਕੇ ਨੇ 1,600 ਤੋਂ ਵੱਧ ਲੋਕਾਂ ਦੀ ਕੋਰੋਨਾ ਟੀਕਾ ਲਗਵਾਉਣ 'ਚ ਕੀਤੀ ਸਹਾਇਤਾ

ਵਿਦਿਆਰਥੀਆਂ ਨੂੰ ਚੀਨ ਨੇ ਦਿੱਤੀ ਇਹ ਸਲਾਹ
ਕੋਵਿਡ-19 ਸੰਬੰਧੀ ਪਾਬੰਦੀਆਂ ਦਾ ਜ਼ਿਕਰ ਕਰਦਿਆਂ ਚੀਨ ਵਿਦਿਆਰਥੀਆਂ ਨੂੰ ਲਗਾਤਾਰ ਆਨਲਾਈਨ ਕਲਾਸਾਂ ਲਗਾਉਣ ਦੀ ਸਲਾਹ ਦੇ ਰਿਹਾ ਹੈ।ਭਾਵੇਂਕਿ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਵਿਚੋਂ ਜ਼ਿਆਦਾਤਰ ਵਿਗਿਆਨ ਵਿਸ਼ੇ ਦੀ ਪੜ੍ਹਾਈ ਕਰ ਰਹੇ ਹਨ ਅਤੇ ਉਹਨਾਂ ਨੂੰ ਲੈਬੋਰਟਰੀਆਂ ਵਿਚ ਜਾਣ ਦੀ ਲੋੜ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਤੋਂ ਮੰਗਲਵਾਰ ਨੂੰ ਮੀਡੀਆ ਬ੍ਰੀਫਿੰਗ ਦੌਰਾਨ ਜਦੋਂ ਇਸ ਬਾਰੇ ਵਿਚ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਜਾਰੀ ਚੀਨ ਦਾ ਕੋਵਿਡ-19 ਅੰਤਰਰਾਸ਼ਟਰੀ ਸਿਹਤ ਸਰਟੀਫਿਕੇਟ ਸਿਰਫ ਚੀਨੀ ਲੋਕਾਂ 'ਤੇ ਲਾਗੂ ਹੈ। 

ਨੋਟ- ਭਾਰਤੀ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ 'ਤੇ ਚੀਨ ਨੇ ਧਾਰੀ ਚੁੱਪੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News