ਹੁਣ ਚੀਨ ''ਚ ਹੜ੍ਹ ਦਾ ਕਹਿਰ, ਲੱਖਾਂ ਲੋਕ ਬੇਘਰ ਤੇ ਕਰੋੜਾਂ ਦਾ ਨੁਕਸਾਨ (ਤਸਵੀਰਾਂ)

06/11/2020 6:11:59 PM

ਬੀਜਿੰਗ (ਬਿਊਰੋ): ਵਿਸ਼ਵ ਪੱਧਰ 'ਤੇ ਜਿੱਥੇ ਲੋਕ ਚੀਨ ਤੋਂ ਨਿਕਲੇ ਕੋਰੋਨਾਵਾਇਸ ਮਹਾਮਾਰੀ ਕਾਰਨ ਦਹਿਸ਼ਤ ਵਿਚ ਹਨ ਉੱਥੇ ਚੀਨ ਵਿਚ ਹੁਣ ਇਕ ਹੋਰ ਮੁਸੀਬਤ ਨੇ ਦਸਤਕ ਦਿੱਤੀ ਹੈ। ਕੋਵਿਡ-19 ਨਾਲ ਲੱਖਾਂ ਲੋਕਾਂ ਦੇ ਮਰਨ ਤੋਂ ਬਾਅਦ ਹੁਣ ਚੀਨ ਵਿਚ ਲੋਕ ਕੁਦਰਤੀ ਮੁਸੀਬਤ ਕਾਰਨ ਪਰੇਸ਼ਾਨ ਹਨ।

PunjabKesari

ਦੱਖਣੀ ਚੀਨ ਵਿਚ ਆਏ ਤੇਜ਼ ਮੀਂਹ, ਤੂਫਾਨ, ਹੜ੍ਹ ਅਤੇ ਮਿੱਟੀ ਧਸਣ ਨਾਲ ਲੱਖਾਂ ਲੋਕਾਂ ਨੂੰ ਵਿਸਥਾਪਿਤ ਹੋਣਾ ਪਿਆ ਹੈ। ਹੜ੍ਹ ਕਾਰਨ ਹਜ਼ਾਰਾਂ ਘਰ ਡੁੱਬ ਗਏ ਹਨ। ਵੱਡੇ ਪੱਧਰ 'ਤੇ ਇਲਾਕੇ ਪਾਣੀ ਵਿਚ ਡੁੱਬ ਗਏ ਹਨ।

PunjabKesari

ਚੀਨ ਦੀ ਸਰਕਾਰ ਨੇ ਕਿਹਾ ਹੈ ਕਿ ਦੱਖਣੀ ਅਤੇ ਮੱਧ ਚੀਨ ਵਿਚ ਹੜ੍ਹ ਨਾਲ ਇਕ ਦਰਜਨ ਤੋਂ ਵਧੇਰੇ ਲੋਕ ਮਾਰੇ ਗਏ ਹਨ। ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਜਾਣਾ ਪਿਆ ਹੈ।

PunjabKesari

ਚੀਨ ਦੀ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਕਿ ਇਸ ਹੜ੍ਹ ਕਾਰਨ ਅਸੀਂ  2.30 ਲੱਖ ਲੋਕਾਂ ਨੂੰ ਵਿਸਥਾਪਿਤ ਕੀਤਾ ਹੈ। ਇਹ ਸਾਰੇ ਲੋਕ ਡੁੱਬੇ ਖੇਤਰ ਵਿਚ ਰਹਿ ਰਹੇ ਸਨ। ਹੁਣ ਇਹ ਸਾਰੇ ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ। ਚੀਨ ਦੇ ਗੁਆਂਗਸੀ, ਝੁਆਂਗ, ਯਾਂਗਸ਼ੁਓ, ਹੁਨਾਨਾ, ਗੁਈਝੋਉ, ਕਵਾਂਗਤੋਂਗ, ਫੂਚਯੇਨ ਅਤੇ ਚਵਯਾਂਗ ਵਿਚ 1300 ਤੋਂ ਵਧੇਰੇ ਜ਼ਿਆਦਾ ਘਰ ਹੜ੍ਹ ਅਤੇ ਮਿੱਟੀ ਧਸਣ ਕਾਰਨ ਡਿੱਗ ਗਏ ਹਨ।

PunjabKesari

ਸ਼ੁਰੁਆਤੀ ਅਨੁਮਾਨ ਮੁਤਾਬਕ 550 ਮਿਲੀਅਨ ਯੂ.ਐੱਸ. ਡਾਲਰ ਮਤਲਬ 4161 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਗੁਆਂਗਸੀ ਦੇ ਦੱਖਣੀ ਖੇਤਰ ਵਿਚ ਹੜ੍ਹ ਵਿਸ਼ੇਸ਼ ਰੂਪ ਨਾਲ ਵੱਧ ਖਤਰਨਾਕ ਰਿਹਾ। ਇੱਥੇ 6 ਤੋਂ ਜ਼ਿਆਦਾ ਲੋਕ ਮਾਰੇ ਗਏ। ਕਈ ਲੋਕ ਲਾਪਤਾ ਹਨ। ਹੁਨਾਨ ਸੂਬੇ ਦੇ ਉੱਤਰ ਵਿਚ 7 ਲੋਕ ਮਾਰੇ ਗਏ ਹਨ ਅਤੇ ਇੱਥੇ ਵੀ ਕਈ ਲੋਕ ਲਾਪਤਾ ਹਨ। 

PunjabKesari

ਬੀਤੇ ਇਕ ਹਫਤੇ ਤੋਂ ਦੱਖਣੀ ਚੀਨ ਦੇ ਕੁਝ ਰਾਜਾਂ ਵਿਚ ਭਾਰੀ ਮੀਂਹ ਪੈ ਰਿਹਾ ਹੈ। ਚੀਨ ਦੇ 8 ਰਾਜਾਂ ਦੀ ਆਂ 110 ਨਦੀਆਂ ਵਿਚ ਪਾਣੀ ਦਾ ਪੱਧਰ ਚਿਤਾਵਨੀ ਦੇ ਪੱਧਰ ਤੋਂ ਉੱਪਰ ਪਹੁੰਚ ਚੁੱਕਾ ਹੈ। ਇਸ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਚੀਨ ਵਿਚ ਹੜ੍ਹ੍ ਆਮਤੌਰ 'ਤੇ ਹੇਠਲੇ ਇਲਾਕਿਆਂ ਵਿਚ ਭਾਰੀ ਨੁਕਸਾਨ ਕਰਦਾਹੈ । ਸਭ ਤੋਂ ਜ਼ਿਆਦਾ ਇਸ ਇਲਾਕੇ ਦੀ ਯਾਂਗਤਜੀ ਅਤੇ ਪਰਲ ਨਦੀ ਵਿਚ ਮੁਸੀਬਤ ਆਉਂਦੀ ਹੈ। ਯਾਂਗਤਜੀ ਨਦੀ ਦੇ ਉੱਪਰ ਥ੍ਰੀ ਗੋਰਜ ਪੁਲ ਜ਼ਰੀਏ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। 

PunjabKesari

ਚੀਨ ਵਿਚ ਹਾਲ ਹੀ ਦੇ ਸਾਲਾਂ ਵਿਚ ਸਭ ਤੋਂ ਭਿਆਨਕ ਹੜ੍ਹ 1998 ਵਿਚ ਆਇਆ ਸੀ। ਇਸ ਹੜ੍ਹ ਵਿਚ 2,000 ਤੋਂ ਵਧੇਰੇ ਲੋਕ ਮਾਰੇ ਗਏ ਸਨ। ਕਰੀਬ 30 ਲੱਖ ਘਰ ਬਰਬਾਦ ਹੋ ਗਏ ਸਨ। ਇਸ ਵਾਰ ਵੀ 1000 ਤੋਂ ਵਧੇਰੇ ਹੋਟਲ ਪਾਣੀ ਵਿਚ ਡੁੱਬ ਗਏ ਹਨ। ਦੇਸ਼ ਦੇ 30 ਤੋਂ ਵਧੇਰੇ ਸੈਲਾਨੀ ਸਥਲ ਬਰਬਾਦ ਹੋ ਚੁੱਕੇ ਹਨ। 2019 ਵਿਚ ਵੀ ਚੀਨ ਵਿਚ ਆਏ ਹੜ੍ਹ ਵਿਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਦਰਜਨਾਂ ਲੋਕ ਲਾਪਤਾ ਹੋ ਗਏ ਸਨ।


Vandana

Content Editor

Related News