ਮੀਥੇਨ ''ਤੇ ਰੋਕ ਲਾਉਣ ''ਚ ਚੀਨ ਨਾਕਾਮ
Wednesday, Jan 30, 2019 - 11:03 PM (IST)

ਟੋਕੀਓ— ਚੀਨ 'ਚ ਕਾਨੂੰਨ ਅਤੇ ਅਹਿਮ ਸਰਕਾਰੀ ਟੀਚਿਆਂ ਦੇ ਬਾਵਜੂਦ ਕੋਲਾ ਖਨਨ ਨਾਲ ਮੀਥੇਨ ਗੈਸ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੁੱਧਵਾਰ ਨੂੰ ਜਾਰੀ ਉਪਗ੍ਰਹਿ ਦੇ ਅੰਕੜਿਆਂ 'ਤੇ ਪ੍ਰਭਾਵਿਤ ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ।
ਇਸ ਖਬਰ ਨਾਲ ਈਂਧਨ ਸਬੰਧਤ ਇਹ ਚਿੰਤਾ ਤੇਜ਼ ਹੋਣ ਦੀ ਸੰਭਾਵਨਾ ਹੈ ਕਿ ਚੀਨ ਕਾਰਬਨ ਪੈਦਾ ਕਰਨ ਵਾਲੇ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ 'ਚ ਅਸਫਲ ਰਿਹਾ ਹੈ।