ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਸੰਯੁਕਤ ਰਾਸ਼ਟਰ ਸੰਘ ਲਈ ਬਣੀਆਂ ਸਿਰਦਰਦ
Tuesday, May 25, 2021 - 10:48 AM (IST)
ਚੀਨ ਦੀਆਂ ਚਾਲਬਾਜ਼ੀਆਂ ਤੋਂ ਪੂਰੀ ਦੁਨੀਆ ਜਾਣੂ ਹੈ, ਚੀਨ ਨੇ ਜਿਸ ਤਰ੍ਹਾਂ ਆਪਣਾ ਸਾਮਾਨ ਦੂਸਰੇ ਦੇਸ਼ਾਂ ’ਚ ਘੱਟ ਕੀਮਤ ’ਤੇ ਵੇਚਣਾ ਸ਼ੁਰੂ ਕੀਤਾ ਅਤੇ ਉੱਨਤ ਰਾਸ਼ਟਰ ਦੀਆਂ ਤਕਨੀਕਾਂ ਨੂੰ ਚੋਰੀ ਕਰ ਕੇ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕੀਤੀ। ਇਸ ਦੇ ਬਾਅਦ ਜਿਸ ਤਰ੍ਹਾਂ ਚੀਨ ਨੇ ਪੂਰੀ ਦੁਨੀਆ ਨੂੰ ਕੋਰੋਨਾ ਮਹਾਮਾਰੀ ਨਾਲ ਤਬਾਹ ਕੀਤਾ, ਉਸ ਤੋਂ ਦੁਨੀਆ ਦੇ ਸਾਰੇ ਦੇਸ਼ ਚੀਨ ਤੋਂ ਬਹੁਤ ਨਾਰਾਜ਼ ਹਨ। ਦੁਨੀਆ ਦੀ ਨਾਰਾਜ਼ਗੀ ਚੀਨ ਨਾਲ ਇੰਨੀ ਹੈ ਕਿ ਹੁਣ ਕੋਈ ਵੀ ਦੇਸ਼ ਉਸ ਦੇ ਨਾਲ ਵਪਾਰ ਨਹੀਂ ਕਰਨਾ ਚਾਹੁੰਦਾ। ਇਸ ਦੇ ਨਾਲ ਹੀ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਸੰਯੁਕਤ ਰਾਸ਼ਟਰ ਸੰਘ ਦੇ ਲਈ ਸਿਰਦਰਦ ਬਣੀਆਂ ਹੋਈਆਂ ਹਨ।
ਅਮਰੀਕਾ ਅਤੇ ਯੂਰਪੀ ਸੰਘ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ, ਜਿਸ ’ਚ ਇਹ ਕਿਹਾ ਗਿਆ ਕਿ ਚੀਨ ਅਤੇ ਚੀਨ ਵਰਗੇ ਦੇਸ਼ਾਂ ਦੇ ਵਿਰੁੱਧ ਆਪਸ ’ਚ ਰਲ ਕੇ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਚੀਨ ਅਤੇ ਉਸ ਦੇ ਸਮਰਥਕਾਂ ਨੂੰ ਸਖ਼ਤ ਸਬਕ ਮਿਲੇ, ਜੋ ਵਿਗੜੀਆਂ ਵਪਾਰਕ ਨੀਤੀਆਂ ਦਾ ਸਮਰਥਨ ਕਰਦੇ ਹਨ ਅਤੇ ਵਿਸ਼ਵ ਪੱਧਰੀ ਵਪਾਰ ਵਿਵਸਥਾ ਨੂੰ ਇਸ ਨਾਲ ਖ਼ਤਮ ਕਰਨਾ ਚਾਹੁੰਦੇ ਹਨ। ਇਨ੍ਹਾਂ ਦੇਸ਼ਾਂ ਨੇ ਮਹਿਸੂਸ ਕੀਤਾ ਕਿ ਚੀਨ ਆਪਣੀ ਨਿੱਜੀ ਗਰਜ ਲਈ ਅਤੇ ਨਾਜਾਇਜ਼ ਵਪਾਰਕ ਹਿੱਤਾਂ ਲਈ ਵਪਾਰਕ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ, ਜਿਸ ਨਾਲ ਦੂਸਰੇ ਦੇਸ਼ਾਂ ਦੀ ਅਰਥਵਿਵਸਥਾ ’ਤੇ ਬਹੁਤ ਭੈੜਾ ਅਸਰ ਪੈ ਰਿਹਾ ਹੈ। ਇਹ ਸਾਂਝਾ ਬਿਆਨ ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ, ਅਮਰੀਕੀ ਵਣਜ ਮੰਤਰੀ ਜਿਨਾ ਰਾਈਮੋਂਦੋ ਅਤੇ ਯੂਰਪੀ ਸੰਘ ਦੇ ਉਪ ਪ੍ਰਧਾਨ ਵਾਲਿਦਸ ਦੋਮਬ੍ਰੋਵਸਿਕਸ ਨੇ ਜਾਰੀ ਕੀਤਾ।
ਦੋਹਾਂ ਧਿਰਾਂ ਨੇ ਵਿਸ਼ਵ ਪੱਧਰ ’ਤੇ ਸਟੀਲ ਅਤੇ ਐਲੂਮੀਨੀਅਮ ਦੇ ਉਤਪਾਦਨ ਨੂੰ ਵਧਾਉਣ ’ਤੇ ਗੱਲ ਕੀਤੀ। ਇਸ ਗੱਲਬਾਤ ਦੌਰਾਨ ਯੂਰਪੀ ਸੰਘ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕੀ ਧਾਤੂ ’ਤੇ ਲਗਾਈ ਗਈ ਫੀਸ ਦੇ ਵਿਵਾਦ ਦੇ ਬਾਵਜੂਦ ਅਮਰੀਕਾ ਦੇ ਨਾਲ ਮਾਮੂਲੀ ਤੌਰ ’ਤੇ ਸਮਝੌਤਾ ਕਰਨ ’ਤੇ ਆਪਣੀ ਸਹਿਮਤੀ ਪ੍ਰਗਟਾਈ। ਕਮਿਸ਼ਨ ਦਾ ਕਹਿਣਾ ਸੀ ਕਿ ਉਹ ਅਮਰੀਕਾ ਦੇ ਪ੍ਰਤੀਰੋਧ ’ਚ ਲਗਾਈਆਂ ਗਈਆਂ ਆਪਣੀਆਂ ਫੀਸਾਂ ’ਚ ਜੋ ਵਾਧਾ ਕਰਨ ਵਾਲਾ ਸੀ, ਉਸ ਨੂੰ ਮੁਲਤਵੀ ਕਰ ਦੇਵੇਗਾ ਅਤੇ ਇਸ ਸੂਚੀ ’ਚ ਕਈ ਉਤਪਾਦ ਸ਼ਾਮਲ ਹੋਣਗੇ, ਜਿਨ੍ਹਾਂ ’ਚ ਕਾਸਮੈਟਿਕ ਸਾਮਾਨ ਜਿਵੇਂ ਲਿਪਸਟਿਕ ਤੋਂ ਲੈ ਕੇ ਖੇਡਾਂ ’ਚ ਵਰਤੇ ਜਾਣ ਵਾਲੇ ਸਾਮਾਨ ਜਿਵੇਂ ਕੇ ਬੂਟ ਆਦਿ ਸ਼ਾਮਲ ਹੋਣਗੇ। ਇਨ੍ਹਾਂ ’ਚ ਕੁਲ ਸਾਮਾਨ ਦੀ ਗਿਣਤੀ 50 ਫੀਸਦੀ ਹੈ, ਜਿਸ ’ਚ ਅਮਰੀਕੀ ਬੋਬੋਰਨ ਵ੍ਹਿਸਕੀ, ਮੋਟਰਸਾਈਕਲਾਂ ਅਤੇ ਮੋਟਰ ਬੋਟ ਆਦਿ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਭਾਰਤ ਅਤੇ ਬ੍ਰਿਟੇਨ 'ਚ ਅਹਿਮ ਸਮਝੌਤਾ, ਬਾਲਗ ਆਸਾਨੀ ਨਾਲ ਕਰ ਸਕਣਗੇ ਨੌਕਰੀ
ਇਕ ਸਾਂਝੇ ਬਿਆਨ ’ਚ ਬੈਲਜੀਅਮ ਅਤੇ ਅਮਰੀਕਾ ਨੇ ਕਿਹਾ ਕਿ ਸਮੂਹਿਕ ਤੌਰ ’ਤੇ ਉਹ ਵਪਾਰ ਦੇ ਉੱਚ ਪੱਧਰ ਨੂੰ ਅੱਗੇ ਲਿਜਾ ਸਕਦੇ ਹਨ ਅਤੇ ਵਪਾਰ ’ਚ ਹੋਣ ਵਾਲੀਆਂ ਸਾਂਝੀਆਂ ਪ੍ਰੇਸ਼ਾਨੀਆਂ ਨੂੰ ਰਲ ਕੇ ਹੱਲ ਕਰਨਾ ਚਾਹੁੰਦੇ ਹਨ ਅਤੇ ਇਹ ਗੱਲਾਂ ਚੀਨ ਨੂੰ ਨਿਸ਼ਾਨਾ ਬਣਾ ਕੇ ਹੀ ਕਹੀਆਂ ਗਈਆਂ ਸਨ।ਇਸ ਦੇ ਨਾਲ ਹੀ ਇਸ ਸਾਂਝੇ ਬਿਆਨ ’ਚ ਇਹ ਵੀ ਕਿਹਾ ਗਿਆ ਕਿ ਅਮਰੀਕਾ ਅਤੇ ਯੂਰਪੀ ਸੰਘ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਨਾਲ ਖੁੱਲ੍ਹੇ ਬਾਜ਼ਾਰ ਵਾਲੀ ਅਰਥਵਿਵਸਥਾ ਹਨ ਅਤੇ ਸਾਨੂੰ ਇਕੱਠਿਆਂ ਉਦਯੋਗ ਜਗਤ ਦੀਆਂ ਉੱਚ ਕਦਰਾਂ-ਕੀਮਤਾਂ ਅਤੇ ਖਤਰਿਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਰਾਸ਼ਟਰੀ ਹਿੱਤ ਇਕ ਹਨ ਅਤੇ ਅਸੀਂ ਉਦਯੋਗਾਂ ਦੇ ਉੱਚ ਪੱਧਰ ਨੂੰ ਬਣਾਈ ਰੱਖਦੇ ਹੋਏ ਕੰਮ ਕਰਦੇ ਹਾਂ ਇਸ ਲਈ ਸਾਨੂੰ ਮਿਲ ਕੇ ਚੀਨ ਅਤੇ ਉਸ ਦੇ ਸਮਰਥਕ ਦੇਸ਼ਾਂ ਵਲੋਂ ਉਦਯੋਗਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨੀਤੀਆਂ ’ਤੇ ਲਗਾਮ ਲਗਾਉਣੀ ਚਾਹੀਦੀ ਹੈ, ਜਿਸ ਨਾਲ ਸਾਨੂੰ ਜਾਂ ਕਿਸੇ ਤੀਸਰੀ ਧਿਰ ਨੂੰ ਵਪਾਰ ’ਚ ਘਾਟਾ ਨਾ ਹੋਵੇ ਅਤੇ ਵਪਾਰਕ ਦੁਨੀਆ ਦੇ ਤਾਣੇ-ਬਾਣੇ ਨੂੰ ਨੁਕਸਾਨ ਨਾਲ ਪਹੁੰਚੇ। ਇਸ ਦੇ ਨਾਲ ਹੀ ਇਸ ਸਾਲ ਦੇ ਅਖੀਰ ਤਕ ਅਜਿਹੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਗੱਲ ਕਹੀ ਗਈ ਹੈ।
ਅਮਰੀਕਾ ਇਸ ਗੱਲ ’ਤੇ ਰਾਜ਼ੀ ਹੋਇਆ ਕਿ ਸਟੀਲ ’ਤੇ ਉਹ ਟੈਰਿਫ ਦੀ ਹੱਦ 25 ਫੀਸਦੀ ਹੀ ਰੱਖੇਗਾ ਅਤੇ ਐਲੂਮੀਨੀਅਮ ’ਤੇ 10 ਫੀਸਦੀ, ਇਹ ਨਿਯਮ ਚੀਨ, ਭਾਰਤ, ਰੂਸ, ਤੁਰਕੀ, ਨਾਰਵੇ ਅਤੇ ਸਵਿਟਜ਼ਰਲੈਂਡ ਤੋਂ ਦਰਾਮਦ ਹੋਣ ਵਾਲੇ ਸਟੀਲ ਅਤੇ ਐਲੂਮੀਨੀਅਮ ’ਤੇ ਵੀ ਲਾਗੂ ਹੋਣਗੇ। ਅਮਰੀਕਾ ਅਤੇ ਯੂਰਪੀ ਸੰਘ ’ਚ ਸਟੀਲ ਅਤੇ ਐਲੂਮੀਨੀਅਮ ਖੇਤਰ ’ਚ ਤੀਸਰੀ ਧਿਰ ਵਲੋਂ ਵਾਧੂ ਸਮਰਥਾ ਵਰਗੀ ਸਮਰਥਾ ਅਤੇ ਇਸ ਦੇ ਪ੍ਰਭਾਵੀ ਹੱਲ ਲੱਭਣ ਲਈ ਆਪਸ ’ਚ ਮਿਲ ਕੇ ਇਸ ’ਤੇ ਚਰਚਾ ਕਰਨ ਦੇ ਲਈ ਸਹਿਮਤੀ ਬਣੀ, ਜਿਸ ’ਚ ਵਪਾਰ ਦੇ ਨਿਯਮਾਂ ਦੇ ਨਾਲ ਉਹ ਉਦਯੋਗ ਵੀ ਸ਼ਾਮਲ ਕੀਤੇ ਗਏ, ਜਿਨ੍ਹਾਂ ’ਤੇ ਤੀਸਰੇ ਪੱਖ ਦੇ ਕਾਰਨ ਖਤਰਾ ਮੰਡਰਾ ਰਿਹਾ ਹੈ।ਓਧਰ ਚੀਨ, ਅਮਰੀਕਾ ਅਤੇ ਯੂਰਪੀ ਸੰਘ ਦੇ ਇਸ ਸਾਂਝੇ ਬਿਆਨ ਤੋਂ ਬੁਰੀ ਤਰ੍ਹਾਂ ਬੌਖਲਾ ਗਿਆ ਹੈ। ਚੀਨ ਦੇ ਵਿਦੇਸ਼ ਬੁਲਾਰੇ ਝਾਓ ਲੀਚੀਆਨ ਨੇ ਕਿਹਾ ਕਿ ਚੀਨ ਦੇ ਵਿਰੁੱਧ ਲਗਾਏ ਗਏ ਇਹ ਦੋਸ਼ ਆਧਾਰਹੀਨ ਹਨ, ਨਾਲ ਹੀ ਉਸ ਨੇ ਅਮਰੀਕਾ ਅਤੇ ਯੂਰਪੀ ਸੰਘ ਵਲੋਂ ਚੀਨ ਦੇ ਵਿਰੁੱਧ ਧੜੇਬੰਦੀ ਕਰਨ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।
ਅਮਰੀਕਾ ਅਤੇ ਯੂਰਪੀ ਸੰਘ ਵਲੋਂ ਚੁੱਕੇ ਗਏ ਕਦਮਾਂ ਤੋਂ ਇਹ ਸਪਸ਼ੱਟ ਹੋ ਜਾਂਦਾ ਹੈ ਕਿ ਚੀਨ ਵਲੋਂ ਆਪਣੇ ਉਤਪਾਦਾਂ ਨੂੰ ਵਿਸ਼ਵ ਬਾਜ਼ਾਰਾਂ ’ਚ ਵੇਚਣਾ ਹੁਣ ਆਸਾਨ ਨਹੀਂ ਰਹੇਗਾ, ਕਿਉਂਕਿ ਦੁਨੀਆ ਤੋਂ ਬਾਕੀ ਦੇਸ਼ ਹੌਲੀ-ਹੌਲੀ ਆਪਣੇ ਨਿੱਜੀ ਉਦਯੋਗਾਂ ਨੂੰ ਦੇ ਲਈ ਲਾਮਬੰਦ ਹੋਣ ਲੱਗੇ ਹਨ। ਉਹੀ ਚੀਨ ਨੇ ਬਦਲਦੇ ਸਮੇਂ ਨੂੰ ਦੇਖਦੇ ਹੋਏ ਆਪਣੀਆਂ ਵਪਾਰਕ ਨੀਤੀਆਂ ’ਚ ਵੀ ਬਦਲਾਅ ਸ਼ੁਰੂ ਕਰ ਦਿੱਤੇ ਹਨ ਪਰ ਮੌਜੂਦਾ ਨੂੰ ਦੇਖਦੇ ਹੋਏ ਲਗਦਾ ਨਹੀਂ ਕਿ ਹੁਣ ਇਹ ਦੇਸ਼ ਚੀਨ ਦੀ ਚਾਲ ’ਚ ਫਸਣ ਵਾਲੇ ਹਨ।