ਚੀਨ ’ਚ ਖਾਲੀ ਫਲੈਟ ਖਰੀਦ ਕੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਰੱਖਣ ’ਤੇ ਪਾਬੰਦੀ

Wednesday, Apr 01, 2026 - 05:33 AM (IST)

ਚੀਨ ’ਚ ਖਾਲੀ ਫਲੈਟ ਖਰੀਦ ਕੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਰੱਖਣ ’ਤੇ ਪਾਬੰਦੀ

ਬੀਜਿੰਗ : ਚੀਨ ਦੀ ਸਰਕਾਰ ਇਕ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ, ਜਿਸ ਦੇ ਤਹਿਤ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਰਾਖ ਨੂੰ ਖਾਲੀ ਅਪਾਰਟਮੈਂਟਾਂ ਵਿਚ ਨਹੀਂ ਰੱਖ ਸਕਣਗੇ। ਇਸ ਨੂੰ ‘ਬੋਨ ਐਸ਼ ਅਪਾਰਟਮੈਂਟ’ ਕਾਨੂੰਨ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜਨਤਕ ਕਬਰਿਸਤਾਨਾਂ ਤੋਂ ਇਲਾਵਾ ਕਿਤੇ ਵੀ ਹੋਰ ਲਾਸ਼ਾਂ ਦਫ਼ਨਾਉਣ ਜਾਂ ਮਕਬਰੇ ਬਣਾਉਣ ’ਤੇ ਵੀ ਰੋਕ ਹੋਵੇਗੀ।

ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਚੀਨ ਵਿਚ ਕਬਰਿਸਤਾਨ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਹਨ। ਅਜਿਹੇ ਵਿਚ ‘ਗੁਹੁਈ ਫਾਂਗ’ ਯਾਨੀ ਅਜਿਹੇ ਫਲੈਟਾਂ ਦਾ ਰੁਝਾਨ ਵਧ ਗਿਆ ਹੈ, ਜਿਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਰੱਖਦੇ ਹਨ। ‘ਬੋਨ ਐਸ਼ ਅਪਾਰਟਮੈਂਟ’ ਉਹ ਖਾਲੀ ਫਲੈਟ ਹੁੰਦੇ ਹਨ, ਜਿਨ੍ਹਾਂ ਨੂੰ ਪਰਿਵਾਰ ਵਾਲੇ ਇਕ ਤਰ੍ਹਾਂ ਦੇ ਪੂਜਾ ਜਾਂ ਯਾਦਗਾਰੀ ਸਥਾਨ ਵਿਚ ਬਦਲ ਦਿੰਦੇ ਹਨ। ਉਥੇ ਰਾਖ ਰੱਖ ਕੇ ਉਸ ਨੂੰ ਪੁਰਖਿਆਂ ਦੀ ਯਾਦ ਵਿਚ ਮੰਦਰ ਵਾਂਗ ਬਣਾ ਦਿੱਤਾ ਜਾਂਦਾ ਹੈ। ਖਾਲੀ ਫਲੈਟ ਖਰੀਦ ਕੇ ਉਸ ਵਿਚ ਰਾਖ ਰੱਖਣਾ, ਮਹਿੰਗੇ ਕਬਰਿਸਤਾਨ ਜਾਂ ਅੰਤਿਮ ਸੰਸਕਾਰ ਦੇ ਖਰਚੇ ਨਾਲੋਂ ਸਸਤਾ ਪੈਂਦਾ ਹੈ।


author

Inder Prajapati

Content Editor

Related News