ਚੀਨ ਦੀ ਅਮਰੀਕਾ ਨੂੰ ਸਿੱਧੀ ਚੁਣੌਤੀ, ਕਿਹਾ- ''ਯੁੱਧ ਹੋਇਆ ਤਾਂ ਹਾਰ ਜਾਓਗੇ''
Sunday, May 16, 2021 - 07:12 PM (IST)

ਬੀਜਿੰਗ (ਬਿਊਰੋ) ਚੀਨ ਨੇ ਹੁਣ ਅਮਰੀਕਾ ਨੂੰ ਸ਼ਰੇਆਮ ਚੁਣੌਤੀ ਦਿੱਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਆਪਣੀ ਸੰਪਾਦਕੀ ਵਿਚ ਚੀਨ ਨੂੰ ਸੁਪਰਪਾਵਰ ਦੱਸਦਿਆਂ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੁੱਧ ਹੋਇਆ ਤਾਂ ਉਸ ਵਿਚ ਅਮਰੀਕਾ ਦੀ ਹਾਰ ਹੋਵੇਗੀ। ਇਸ ਅਖ਼ਬਾਰ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਮੁੱਖ ਅਖ਼ਬਾਰ ਮੰਨਿਆ ਜਾਂਦਾ ਹੈ। ਇਸ ਵਿਚ ਪ੍ਰਕਾਸ਼ਿਤ ਗੱਲ ਸਰਕਾਰ ਦਾ ਬਿਆਨ ਮੰਨੀ ਜਾਂਦੀ ਹੈ।
ਚੀਨ ਦੀ ਵਧੀ ਹਿੰਮਤ
ਗਲੋਬਲ ਟਾਈਮਜ਼ ਨੇ ਇਹ ਸੰਪਾਦਕੀ ਜਾਪਾਨ, ਆਸਟ੍ਰੇਲੀਆ ਅਤੇ ਫਰਾਂਸ ਦੇ ਮਿਲਟਰੀ ਅਭਿਆਸ ਵਿਚ ਅਮਰੀਕਾ ਦੇ ਵੀ ਸ਼ਾਮਲ ਹੋਣ 'ਤੇ ਕਹੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚੀਨ ਨੇ ਕਿਹਾ ਸੀ ਕਿ ਦੱਖਣੀ ਜਾਪਾਨ ਵਿਚ ਹੋ ਰਹੋ ਇਸ ਮਿਲਟਰੀ ਅਭਿਆਸ ਤੋਂ ਉਸ ਦੀ ਸਿਹਤ 'ਤੇ ਕੋਈ ਫਰਕ ਨਹੀਂ ਪੈਂਦਾ।ਇਹ ਮਿਲਟਰੀ ਅਭਿਆਸ ਸਿਰਫ ਤੇਲ ਬਾਲਣ ਦੀ ਬਰਬਾਦੀ ਹੈ।
ਚੀਨ ਪੂਰੇ ਦੱਖਣੀ ਚੀਨ ਸਾਗਰ ਨੂੰ ਆਪਣੀ ਜਾਇਦਾਦ ਦੱਸਦਾ ਹੈ। ਉਹ ਇਸ 'ਤੇ ਬਰੁਨੇਈ, ਮਲੇਸ਼ੀਆ, ਫਿਲੀਪੀਨਜ਼, ਵਿਅਤਨਾਮ ਅਤੇ ਤਾਇਵਾਨ ਦੇ ਦਾਅਵੇ ਨੂੰ ਨਕਾਰਦਾ ਹੈ। ਇੰਨਾ ਹੀ ਨਹੀਂ ਤਾਇਵਾਨ ਦੀ ਪ੍ਰਭੂਸੱਤਾ ਨੂੰ ਨਕਾਰਦੇ ਹੋਏ ਉਸ ਨੂੰ ਆਪਣਾ ਹਿੱਸਾ ਦੱਸਦਾ ਹੈ। ਜਾਪਾਨ ਦੇ ਹਿੱਸੇ ਦੇ ਸਮੁੰਦਰ ਨੂੰ ਵੀ ਪੂਰਬੀ ਚੀਨ ਸਾਗਰ ਦੱਸਦਿਆਂ ਚੀਨ ਉਸ 'ਤੇ ਆਪਣਾ ਅਧਿਕਾਰ ਜਤਾਉਂਦਾ ਹੈ। ਜਦੋਂ-ਕਦੋਂ ਇੱਥੇ ਆਪਣੇ ਜੰਗੀ ਜਹਾਜ਼ ਭੇਜਦਾ ਰਹਿੰਦਾ ਹੈ, ਲੜਾਕੂ ਜਹਾਜ਼ ਆਸਮਾਨ ਵਿਚ ਉੱਡਦਾ ਰਹਿੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ UNSC ਤੋਂ ਕਾਰਵਾਈ ਦੀ ਕੀਤੀ ਮੰਗ, ਅਮਰੀਕਾ ਦੀ ਕੀਤੀ ਆਲੋਚਨਾ
ਅਮਰੀਕਾ-ਚੀਨ ਵਿਚਾਲੇ ਟਕਰਾਅ ਦਾ ਖਦਸ਼ਾ
ਗਲੋਬਲ ਟਾਈਮਜ਼ ਲਿਖਦਾ ਹੈ ਕਿ ਦੱਖਣੀ ਚੀਨ ਸਾਗਰ ਨੂੰ ਲੈਕੇ ਦੋਹਾਂ ਦੇਸ਼ਾਂ ਵਿਚ ਜੇਕਰ ਯੁੱਧ ਛਿੜਿਆ ਤਾਂ ਉਸ ਵਿਚ ਅਮਰੀਕਾ ਦੀ ਹਾਰ ਹੋਵੇਗੀ। ਅਮਰੀਕੀ ਮਾਹਰ ਐਲੇਕਸ ਮਿਹਾਈਲੋ ਵਿਚ ਇਸ ਸੰਪਾਦਕੀ ਨੂੰ ਚੀਨ ਦੇ ਬੇਚੈਨੀ ਦਾ ਸਬੂਤ ਮੰਨਦੇ ਹਨ ਜੋ ਖੇਤਰ ਵਿਚ ਵੱਧਦੀ ਅਮਰੀਕਾ ਦੀ ਤਾਕਤ ਨੂੰ ਲੈਕੇ ਚਿੰਤਤ ਹਨ। ਖੇਤਰ ਵਿਚ ਅਮਰੀਕਾ ਦੀ ਲਗਾਤਾਰ ਸਰਗਰਮੀ ਅਤੇ ਇਸ ਵੱਡੇ ਮਿਲਟਰੀ ਅਭਿਆਸ ਨਾਲ ਚੀਨ ਬੌਖਲਾ ਗਿਆ ਹੈ। ਜਦਕਿ ਬ੍ਰਿਟੇਨ ਦੇ ਸਾਬਕਾ ਸੰਸਦ ਜੌਰਜ ਗੈਲੋਵੇ ਕਹਿੰਦੇ ਹਨ ਕਿ ਅਮਰੀਕਾ ਦੀ ਖੇਤਰ ਵਿਚ ਵੱਧਦੀ ਸਰਗਰਮੀ ਨਾਲ ਚੀਨ ਆਪਣੀ ਮਿਲਟਰੀ ਤਿਆਰੀ ਤੇਜ਼ ਕਰੇਗਾ ਅਤੇ ਦੋਹਾਂ ਦੇਸ਼ਾਂ ਵਿਚ ਟਕਰਾਅ ਦਾ ਖਦਸ਼ਾ ਵਧੇਗਾ।
ਬ੍ਰਿਟਿਸ਼ ਨਿਊਜ਼ ਵੈਬਸਾਈਟ ਐਕਸਪ੍ਰੈਸਡਾਟਸੀਓਡਾਟਕੇ (Express.co.uk) ਮੁਤਾਬਕ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਆਪਣੇ ਮਰੀਨ ਕਮਾਂਡੋ ਦੀ ਟਰੇਨਿੰਗ ਦਾ ਇਕ ਵੀਡੀਓ ਜਨਤਕ ਕੀਤਾ ਹੈ। ਇਸ ਵਿਚ ਇਕ ਟਾਪੂ 'ਤੇ ਹਮਲਾ ਕਰਦੇ ਦਿਸ ਰਹੇ ਹਨ। ਮੰਨਿਆ ਜਾ ਰਿਹਾ ਹੈਕਿ ਇਸ ਦੇ ਜ਼ਰੀਏ ਚੀਨ ਤਾਇਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਉਹ ਆਪਣੀ ਮਿਲਟਰੀ ਤਿਆਰੀ ਵਧਾਉਣ ਦਾ ਸੰਦੇਸ਼ ਵੀ ਦੇ ਰਿਹਾ ਹੈ।
ਨੋਟ- ਚੀਨ ਨੇ ਅਮਰੀਕਾ ਨੂੰ ਦਿੱਤੀ ਸ਼ਰੇਆਮ ਚੁਣੌਤੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।