ਪੁਲਾੜ ਤੋਂ ਡਿੱਗੇ ਰਾਕੇਟ ਦੇ ਮਲਬੇ ’ਤੇ ਚੀਨ ਵੱਲੋਂ ਸਫ਼ਾਈ, ਫਿਲੀਪੀਨ ਬੋਲਿਆ-ਨਹੀਂ ਹੋਇਆ ਕੋਈ ਨੁਕਸਾਨ

Monday, Aug 01, 2022 - 06:02 PM (IST)

ਪੁਲਾੜ ਤੋਂ ਡਿੱਗੇ ਰਾਕੇਟ ਦੇ ਮਲਬੇ ’ਤੇ ਚੀਨ ਵੱਲੋਂ ਸਫ਼ਾਈ, ਫਿਲੀਪੀਨ ਬੋਲਿਆ-ਨਹੀਂ ਹੋਇਆ ਕੋਈ ਨੁਕਸਾਨ

ਬੀਜਿੰਗ : ਚੀਨ ਦੇ ਇਕ ਰਾਕੇਟ ਦਾ ਮਲਬਾ ਐਤਵਾਰ ਨੂੰ ਫਿਲੀਪੀਨ ਦੇ ਸਮੁੰਦਰ ’ਚ ਡਿੱਗ ਗਿਆ। ਚੀਨ ਦੀ ਪੁਲਾੜ ਏਜੰਸੀ ਨੇ ਕਿਹਾ ਕਿ ਲਾਂਗ ਮਾਰਚ-5ਬੀ ਰਾਕੇਟ ’ਚ ਦੇਰ ਰਾਤ 12:55 ਵਜੇ ਧਰਤੀ ਦੇ ਪੰਧ ’ਚ ਦਾਖਲ ਹੋਣ ਤੋਂ ਬਾਅਦ ਅੱਗ ਲੱਗ ਗਈ। ਇਸ ਤੋਂ ਪਹਿਲਾਂ ਏਜੰਸੀ ਨੇ ਕਿਹਾ ਸੀ ਕਿ ਬੂਸਟਰ ਰਾਕੇਟ ਦਾ ਮਲਬਾ ਕਿੱਥੇ ਡਿੱਗੇਗਾ, ਇਸ ਬਾਰੇ ਜਾਣਕਾਰੀ ਨਹੀਂ ਹੈ। ਚੀਨੀ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਮਲਬਾ ਜ਼ਮੀਨ ’ਤੇ ਡਿੱਗਿਆ ਹੈ ਜਾਂ ਸਮੁੰਦਰ ਵਿਚ। ਹਾਲਾਂਕਿ ਉਸ ਨੇ ਕਿਹਾ ਕਿ ਮਲਬਾ 119 ਡਿਗਰੀ ਪੂਰਬੀ ਦੇਸ਼ਾਂਤਰ ਅਤੇ 9.1 ਡਿਗਰੀ ਉੱਤਰੀ ਅਕਸ਼ਾਂਸ਼ ’ਚ ਡਿੱਗਿਆ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਇਹ ਫਿਲੀਪੀਨ ਦੇ ਸ਼ਹਿਰ ਪਿਊਰਟੋ ਪ੍ਰਿੰਸੇਸਾ ’ਚ ਪਲਾਵਨੀ ਟਾਪੂ ’ਤੇ ਪਾਣੀ ’ਚ ਡਿੱਗ ਗਿਆ ਹੈ। ਇਸ ਮਾਮਲੇ ’ਚ ਫਿਲੀਪੀਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਮਾਨ ਸਰਕਾਰ’ ਨੇ ਹੁਣ ਤਕ ਦੇ ਕਾਰਜਕਾਲ ਦੌਰਾਨ ਸਹੇੜੇ ਇਹ ਵੱਡੇ ਵਿਵਾਦ

ਇਸ ਦੌਰਾਨ ਫਿਲੀਪੀਨ ਨੇ ਸੋਮਵਾਰ ਨੂੰ ਕਿਹਾ ਕਿ ਚੀਨੀ ਰਾਕੇਟ ਦਾ ਮਲਬਾ ਕਥਿਤ ਤੌਰ ’ਤੇ ਦੇਸ਼ ਦੇ ਪੱਛਮੀ ਖੇਤਰ ’ਚ ਜਿਸ ਸਥਾਨ ’ਤੇ ਕਥਿਤ ਤੌਰ ’ਤੇ ਡਿੱਗਾ ਹੈ, ਉਥੋਂ ਨੁਕਸਾਨ ਹੋਣ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਫਿਲੀਪੀਨ ਪੁਲਾੜ ਏਜੰਸੀ ਦੇ ਅਧਿਕਾਰੀ ਮਾਰਕ ਟੇਲੇਮਪਾਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਰਾਕੇਟ ਦੇ ਮਲਬੇ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਲਾਵਨ ਸੂਬੇ ’ਚ ਮਲਬਾ ਸਮੁੰਦਰ ’ਚ ਡਿੱਗਣ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ, ‘‘ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਸੁਚੇਤ ਰਹਿਣ, ਕਿਸੇ ਵੀ ਤੈਰਦੀ ਹੋਈ ਸ਼ੱਕੀ ਵਸਤੂ ਦੇ ਸੰਪਰਕ ’ਚ ਆਉਣ ਤੋਂ ਬਚਣ ਅਤੇ ਮਲਬਾ ਮਿਲਣ ਦੀ ਹਾਲਤ ’ਚ ਤੁਰੰਤ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਹ ਖਬਰ ਵੀ ਪੜ੍ਹੋ : ਪੰਜਾਬ ’ਚ ਨਸ਼ਾ ਸਮੱਗਲਰਾਂ ਨੂੰ ਲੈ ਕੇ ਵੱਡੀ ਕਾਰਵਾਈ, IG ਗਿੱਲ ਨੇ ਕੀਤੇ ਅਹਿਮ ਖ਼ੁਲਾਸੇ


author

Manoj

Content Editor

Related News