ਪ੍ਰਮਾਣੂ ਹਥਿਆਰਾਂ ਦੇ ਆਪਣੇ ਜ਼ਖੀਰੇ ਨੂੰ ਵਧਾ ਸਕਦੈ ਚੀਨ
Sunday, Oct 23, 2022 - 01:02 AM (IST)
ਬੀਜਿੰਗ (ਭਾਸ਼ਾ) : ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਮਹਾਸੰਮੇਲਨ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਮਜ਼ਬੂਤ ਸਿਆਸੀ ਵਿਰੋਧ ਸਬੰਧੀ ਸਮਰੱਥਾ ਸਥਾਪਤ ਕਰਨ ਸਬੰਧੀ ਬਿਆਨ ਤੋਂ ਬਾਅਦ ਮਾਹਿਰਾਂ ਦਾ ਮੰਨਣਾ ਹੈ ਕਿ ਕਮਿਊਨਿਸਟ ਦੇਸ਼ ਆਪਣੇ ਪ੍ਰਮਾਣੂ ਜ਼ਖੀਰੇ ਦਾ ਵਿਸਤਾਰ ਕਰ ਸਕਦਾ ਹੈ। ਸ਼ੀ ਜਿਨਪਿੰਗ ਨੇ 16 ਅਕਤੂਬਰ ਨੂੰ ਸੀਪੀਸੀ ਮਹਾਸੰਮੇਲਨ ਦੇ ਸ਼ੁਰੂਆਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਅਸੀਂ ਮਜ਼ਬੂਤ ਰਣਨੀਤਕ ਵਿਰੋਧ ਸਬੰਧੀ ਸਮਰੱਥਾ ਸਥਾਪਤ ਕਰਾਂਗੇ। ਜਿਨਪਿੰਗ ਕੇਂਦਰੀ ਫੌਜ ਕਮਿਸ਼ਨ (ਸੀਐੱਮਸੀ) ਦੇ ਵੀ ਮੁੱਖ ਹਨ।
ਉਨ੍ਹਾਂ ਵਲੋਂ ਸਾਲ 2017 ਵਿਚ ਪੇਸ਼ ਰਿਪੋਰਟ ਜਾਂ ਪਿਛਲੇ ਸਾਲ ਦੇ ਇਤਿਹਾਸਕ ਪ੍ਰਸਤਾਵ ਵਿਚ ਰਣਨੀਤਕ ਵਿਰੋਧ ਦਾ ਵਿਚਾਰ ਸ਼ਾਮਲ ਨਹੀਂ ਸੀ। ਹਾਂਗਕਾਂਗ ਤੋਂ ਪ੍ਰਕਾਸ਼ਿਤ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੀ ਖਬਰ ਮੁਤਾਬਕ ਪਿਛਲੇ ਸਾਲ ਜਾਰੀ 14ਵੀਂ 5 ਸਾਲਾ ਯੋਜਨਾ ਵਿਚ ‘ਉੱਚ ਮਾਪਦੰਡ ਯੁਕਤ ਰਣਨੀਤਕ ਵਿਰੋਧ ਸਮਰੱਥਾ ਸਥਾਪਤ’ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ।