ਚੀਨ ਨੇ ਬਣਾਇਆ 6 ਪੈਰਾਂ ਵਾਲਾ ਬਰਫ਼ 'ਤੇ ਦੌੜਨ ਵਾਲਾ 'ਰੋਬੋਟ', ਭਾਰਤ ਦੀ ਵਧੀ ਚਿੰਤਾ (ਵੀਡੀਓ)

Wednesday, Jan 26, 2022 - 04:55 PM (IST)

ਬੀਜਿੰਗ (ਬਿਊਰੋ): ਚੀਨ ਤਕਨੀਕ ਦੀ ਮਦਦ ਨਾਲ ਆਪਣੇ ਵਿਰੋਧੀਆਂ ਦਾ ਮੁਕਾਬਲਾ ਕਰਨ ਦੀ ਤਿਆਰੀ ਵਿਚ ਹੈ। ਹੁਣ ਚੀਨ ਨੇ ਬਰਫ਼ 'ਤੇ ਸ‍ਕੀਇੰਗ ਕਰਨ ਵਾਲਾ ਰੋਬੋਟ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਚੀਨ ਦੇ ਸ਼ੈਨਯਾਂਗ ਤੋਂ ਆਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਰੋਬੋਟ ਸੜਕ 'ਤੇ ਤੇਜ਼ੀ ਨਾਲ ਦੌੜ ਲਗਾ ਰਿਹਾ ਹੈ। ਚੀਨ ਦਾ ਦਾਅਵਾ ਹੈ ਕਿ ਇਹ ਰੋਬੋਟ ਭਵਿੱਖ ਵਿਚ 5ਜੀ ਤਕਨੀਕ ਤੋਂ ਲੈਸ ਕਰ ਦਿੱਤਾ ਜਾਵੇਗਾ ਅਤੇ ਇਹ ਸਰਹੱਦੀ ਇਲਾਕਿਆਂ ਵਿੱਚ ਗਸ਼‍ਤ ਅਤੇ ਬਰਫ ਨਾਲ ਭਰੇ ਪਹਾੜ 'ਤੇ ਰਾਹਤ ਅਤੇ ਬਚਾਅ ਕਾਰਜ ਨੂੰ ਅੰਜਾਮ ਦੇ ਸਕੇਗਾ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਮੁਸਲਿਮ ਕੱਟੜਪੰਥੀਆਂ ਨੇ ਹਿੰਗਲਾਜ ਮੰਦਰ ਨੂੰ ਬਣਾਇਆ ਨਿਸ਼ਾਨਾ, ਕੀਤੀ ਭੰਨ-ਤੋੜ

ਚੀਨ ਦੀ ਸ਼ੰਘਾਈ ਜਿਆਓ ਤਾਂਗ ਯੂਨਿਵਰਸਿਟੀ ਨੇ ਇਸ ਰੋਬੋਟ ਨੂੰ ਵਿਕਸਿਤ ਕੀਤਾ ਹੈ। ਇਸ ਰੋਬੋਟ ਨੂੰ ਸ‍ਕੀ ਕਰਨ ਵਾਲੇ ਇਨਸਾਨ ਦੀ ਤਕਨੀਕ ਨੂੰ ਸਮਝਣ ਦੀ ਸਮਰੱਥਾ ਨਾਲ ਲੈਸ ਕੀਤਾ ਗਿਆ ਹੈ। ਇਹ ਇਨਸਾਨ ਦੀ ਸ‍ਕੀ ਕਰਨ ਦੀ ਵਿਧੀ ਦੀ ਕਾਪੀ ਕਰ ਸਕਦਾ ਹੈ। ਇਹ ਰੋਬੋਟ ਹਰੇਕ ਸ‍ਕੀ 'ਤੇ ਆਪਣਾ ਇੱਕ-ਇੱਕ ਪੈਰ ਰੱਖ ਕੇ ਦੌੜਦਾ ਹੈ। ਇਸ ਦੀ ਪਕੜ ਨੂੰ ਮਜ਼ਬੂਤ ਕਰਨ ਲਈ ਸਕੀ ਪੋਲਸ ਵੀ ਲਗਾਏ ਗਏ ਹਨ। ਚੀਨੀ ਦਲ ਨੇ ਆਪਣੇ ਰੋਬੋਟ ਨੂੰ ਪ੍ਰਦਰਸ਼ਿਤ ਵੀ ਕੀਤਾ ਹੈ।

ਪਹਾੜੀ ਇਲਾਕਿਆਂ ਵਿਚ ਲਗਾਏਗਾ ਗਸ਼ਤ
ਇਹ ਰੋਬੋਟ ਆਸਾਨੀ ਨਾਲ ਭੀੜ ਅਤੇ ਢਲਾਣ 'ਤੇ ਸ‍ਕੀ ਕਰਨ ਵਿੱਚ ਸਮਰੱਥ ਹੈ। ਇਸ ਵਿਚ ਲੱਗੇ ਉਪਕਰਨ ਇਸ ਨੂੰ ਟੱਕਰ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਹ ਰੋਬੋਟ 18 ਡਿਗਰੀ ਦੇ ਸ‍ਲੋਪ 'ਤੇ 10 ਮੀਟਰ ਪ੍ਰਤੀ ਸਕਿੰਟ ਦੀ ਗਤੀ ਤੋਂ ਸ‍ਕੀ ਕਰਦੇ ਨਜ਼ਰ ਆਇਆ। ਖੋਜੀਆਂ ਦਾ ਦਾਅਵਾ ਹੈ ਕਿ ਇਹ ਰੋਬੋਟ ਆਉਣ ਵਾਲੇ ਸਮੇਂ ਵਿੱਚ ਸਕੀਇੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦਾ ਹੈ। ਨਾਲ ਹੀ ਪਹਾੜੀ ਇਲਾਕਿਆਂ ਵਿੱਚ ਗਸ਼‍ਤ ਲਗਾ ਸਕਦਾ ਹੈ। ਖੋਜੀਆਂ ਨੇ ਇਹ ਵੀ ਕਿਹਾ ਕਿ ਇਸ ਰੋਬੋਟ ਨੇ ਦੌੜ ਲਗਾਉਣ, ਘੁੰਮਣ, ਰਸ‍ਤਾ ਬਣਾਉਣ ਅਤੇ ਇਨਸਾਨ ਨਾਲ ਸੰਪਰਕ ਕਰਨ ਦਾ ਕੰਮ ਪੂਰਾ ਕੀਤਾ।

 

ਖੋਜੀਆਂ ਨੇ ਕਿਹਾ ਕਿ ਪਰੀਖਣ ਦੇ ਅਭਿਆਸ ਦੌਰਾਨ ਰੋਬੋਟ ਨੇ ਉੱਚ‍ ਸ਼੍ਰੇਣੀ ਦਾ ਪ੍ਰਦਰਸ਼ਨ ਕੀਤਾ। ਇਸ ਪੂਰੇ ਪ੍ਰਾਜੈਕਟ ਨੂੰ ਚੀਨ ਦੇ ਵਿਗਿਆਨ ਅਤੇ ਤਕਨੀਕੀ ਮੰਤਰਾਲੇ ਨਾਲ ਸਹਿਯੋਗ ਦਿੱਤਾ ਹੈ। ਪਹਿਲਾਂ ਚੀਨ ਨੇ ਚਾਰ ਪੈਰਾਂ ਨਾਲ ਤੁਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ 'ਰੋਬੋਟ ਯਾਕ' ਬਣਾਉਣ ਦਾ ਦਾਅਵਾ ਕੀਤਾ ਸੀ। ਚੀਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਰੋਬੋਟ 160 ਕਿਲੋਮੀਟਰ ਤੱਕ ਭਾਰ ਚੁੱਕ ਸਕਦਾ ਹੈ ਅਤੇ 1 ਘੰਟੇ ਵਿੱਚ 10 ਕਿਲੋਮੀਟਰ ਤੱਕ ਦੀ ਯਾਤਰਾ ਕਰ ਸਕਦਾ ਹੈ। ਚੀਨ ਦਾ ਇਹ 'ਮਸ਼ੀਨੀ ਯਾਕ' ਭਾਰਤੀ ਸਰਹੱਦ 'ਤੇ ਪਹਾੜਾਂ ਦੇ ਵਿਚਕਾਰ ਜਾਸੂਸੀ ਕਾਰਜਾਂ ਨੂੰ ਅੰਜਾਮ ਦੇ ਸਕਦਾ ਹੈ ਅਤੇ ਚੀਨੀ ਸੈਨਿਕਾਂ ਨੂੰ ਮੁਸ਼ਕਲ ਹਾਲਾਤ ਵਿੱਚ ਵੀ ਹਥਿਆਰਾਂ ਦੀ ਸਪਲਾਈ ਕਰ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਡੇਅ ਸਮਾਰੋਹ 'ਚ ਨਵੇਂ ਨਾਗਰਿਕਾਂ ਨੇ ਚੁੱਕੀ ਸਹੁੰ, PM ਮੌਰੀਸਨ ਨੇ ਦਿੱਤੀ ਵਧਾਈ (ਤਸਵੀਰਾਂ)

160 ਕਿਲੋਗ੍ਰਾਮ ਵਜ਼ਨ ਚੁੱਕ ਸਕਦਾ ਹੈ ਰੋਬੋਟ
ਚੀਨ ਦੇ ਸਰਕਾਰੀ ਚੈਨਲ ਸੀਸੀਟੀਵੀ ਦੀ ਰਿਪੋਰਟ ਮੁਤਾਬਕ ਇਸ ਰੋਬੋਟ ਨੂੰ ਖਾਸਤੌਰ 'ਤੇ ਉਨ੍ਹਾਂ ਥਾਵਾਂ ਲਈ ਬਣਾਇਆ ਗਿਆ ਹੈ ਜਿੱਥੇ ਇਨਸਾਨ ਲਈ ਕੰਮ ਕਰਨਾ ਮੁਸ਼ਕਲ ਹੈ। ਨਾਲ ਹੀ ਖਤਰਾ ਬਹੁਤ ਜਿਆਦਾ ਹੁੰਦਾ ਹੈ। ਸੀਸੀਟੀਵੀ ਦਾ ਦਾਅਵਾ ਹੈ ਕਿ ਇਹ ਰੋਬੋਟ ਦੁਨੀਆ ਵਿੱਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਅਤੇ ਭਾਰੀ ਹੈ। ਇੱਕ ਬਾਲਗ ਦੀ ਤੁਲਨਾ ਵਿੱਚ ਇਹ ਰੋਬੋਟ ਲਗਭਗ ਅੱਧਾ ਉੱਚਾ ਹੈ। ਚੀਨ ਦਾ ਦਾਅਵਾ ਹੈ ਕਿ ਵੱਡੇ ਆਕਾਰ ਦੇ ਬਾਅਦ ਵੀ ਇਹ 160 ਕਿਲੋ ਵਜ਼ਨ ਚੁੱਕ ਸਕਦਾ ਹੈ ਅਤੇ 10 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਭੱਜ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ-ਕੈਨੇਡਾ ਸਰਹੱਦ 'ਤੇ ਮਾਰੇ ਗਏ ਭਾਰਤੀ ਪਰਿਵਾਰ ਦੇ ਮੈਂਬਰਾਂ ਦੀ ਹੋਈ ਸ਼ਨਾਖ਼ਤ


Vandana

Content Editor

Related News