ਚੀਨ ਨੇ ਆਸਟ੍ਰੇਲੀਆਈ ਬੀਫ ਕੰਪਨੀ ਤੋਂ ਦਰਾਮਦ ’ਤੇ ਲਗਾਈ ਰੋਕ
Saturday, Aug 29, 2020 - 07:57 AM (IST)
ਪੇਈਚਿੰਗ/ਆਸਟ੍ਰੇਲੀਆ, (ਭਾਸ਼ਾ)–ਚੀਨ ਨੇ ਆਸਟ੍ਰੇਲੀਆ ਦੇ ਇਕ ਬੀਫ ਉਤਪਾਦਕ ਦੇ ਮਾਸ ’ਚ ਇਕ ਪਾਬੰਦੀਸ਼ੁਦਾ ਦਵਾਈ ਪਾਏ ਜਾਣ ਦੀ ਰਿਪੋਰਟ ਤੋਂ ਬਾਅਦ ਉਸ ਤੋਂ ਦਰਾਮਦ ’ਤੇ ਰੋਕ ਲਗਾ ਦਿੱਤੀ। ਦੂਜੇ ਪਾਸੇ ਆਸਟ੍ਰੇਲੀਆਈ ਅਧਿਕਾਰੀਆਂ ਨੇ ਕਿਹਾ ਕਿ ਉਹ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਨ।
ਚੀਨ ਦੇ ਕਸਟਮ ਡਿਊਟੀ ਪ੍ਰਸ਼ਾਸਨ ਨੇ ਕਿਹਾ ਕਿ ਜਾਨ ਡੀ ਵਾਰਵਿਕ ਲਿਮਟਿਡ ਤੋਂ ਦਰਾਮਦ ਕੀਤੇ ਗਏ ਬੀਫ ’ਚ ਪਾਬੰਦੀਸ਼ੁਦਾ ਰਸਾਇਣ ਕਲੋਰੈਮਫੇਨੀਕਾਲ ਪਾਇਆ ਗਿਆ ਹੈ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਖੇਤੀਬਾੜੀ ਮੰਤਰੀ ਡੇਵਿਡ ਲਿਟਿਲਪਾਰਡ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਨ੍ਹਾਂ ਨੇ ਕੰਪਨੀ ਨਾਲ ਇਸ ਬਾਰੇ ਗੱਲ ਕੀਤੀ ਹੈ।