ਚੀਨ ਨੇ ਜਾਪਾਨ ਨੂੰ ਦੋਹਰੀ ਵਰਤੋਂ ਵਾਲੀਆਂ ਵਸਤੂਆਂ ਦੀ ਬਰਾਮਦ ’ਤੇ ਪਾਬੰਦੀ ਲਾਈ

Wednesday, Jan 07, 2026 - 10:01 PM (IST)

ਚੀਨ ਨੇ ਜਾਪਾਨ ਨੂੰ ਦੋਹਰੀ ਵਰਤੋਂ ਵਾਲੀਆਂ ਵਸਤੂਆਂ ਦੀ ਬਰਾਮਦ ’ਤੇ ਪਾਬੰਦੀ ਲਾਈ

ਬੀਜਿੰਗ, (ਭਾਸ਼ਾ)- ਚੀਨ ਨੇ ਜਾਪਾਨ ਨੂੰ ਉਨ੍ਹਾਂ ਦੋਹਰੀ ਵਰਤੋਂ ਵਾਲੀਆਂ ਵਸਤੂਆਂ ਦੀ ਬਰਾਮਦ ’ਤੇ ਮੰਗਲਵਾਰ ਨੂੰ ਪਾਬੰਦੀ ਲਾਈ, ਜਿਨ੍ਹਾਂ ਦੀ ਵਰਤੋਂ ਫੌਜੀ ਉਦੇਸ਼ਾਂ ਲਈ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਕਦਮ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਤਾਈਵਾਨ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਵਧਿਆ ਹੋਇਆ ਹੈ। ਤਾਈਵਾਨ ਇਕ ਸਵੈ-ਸ਼ਾਸਿਤ ਟਾਪੂ ਹੈ, ਜਿਸ ਨੂੰ ਬੀਜਿੰਗ ਆਪਣਾ ਪ੍ਰਭੂਸੱਤਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ।

ਚੀਨੀ ਵਣਜ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਅਜਿਹੇ ਸਾਮਾਨ ਦੀ ਬਰਾਮਦ, ਜਿਨ੍ਹਾਂ ਦੀ ਵਰਤੋਂ ਸਿਵਲ ਅਤੇ ਫੌਜੀ ਦੋਵਾਂ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ, ਜਾਪਾਨੀ ਫੌਜੀ ਖਪਤਕਾਰਾਂ ਅਤੇ ਹੋਰ ਸਾਰੇ ਅੰਤਿਮ ਖਪਤਕਾਰਾਂ ਲਈ ਬੈਨ ਕਰ ਦਿੱਤੀ ਗਈ ਹੈ।

ਬਿਆਨ ’ਚ ਕਿਹਾ ਗਿਆ ਕਿ ਕੋਈ ਵੀ ਵਿਅਕਤੀ ਜਾਂ ਸੰਗਠਨ, ਜੋ ਇਨ੍ਹਾਂ ਚੀਨ ਦੇ ਬਣੇ ਉਤਪਾਦਾਂ ਨੂੰ ਜਾਪਾਨੀ ਸਮੂਹਾਂ ਜਾਂ ਵਿਅਕਤੀਆਂ ਨੂੰ ਤਬਦੀਲ ਜਾਂ ਪ੍ਰਦਾਨ ਕਰਕੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕਿਸੇ ਵੀ ਦੇਸ਼ ਦਾ ਹੋਵੇ।


author

Rakesh

Content Editor

Related News