ਚੀਨ ਨੇ ਟਰੰਪ ਪ੍ਰਸ਼ਾਸਨ ਦੇ 30 ਅਧਿਕਾਰੀਆਂ ’ਤੇ ਲਗਾਈ ਪਾਬੰਦੀ

Thursday, Jan 21, 2021 - 02:56 AM (IST)

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੇ ਤੌਰ ’ਤੇ ਡੋਨਾਲਡ ਟਰੰਪ ਦਾ ਕਾਰਜਕਾਲ ਖਤਮ ਹੋਣ ਤੋਂ ਠੀਕ ਬਾਅਦ ਚੀਨ ਨੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਦੇ 30 ਸਾਬਕਾ ਅਧਿਕਾਰੀਆਂ ਵਿਰੁੱਧ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਕੁਝ ਦੇਰ ਬਾਅਦ ਟੀਮ ਨੇ ਟਰੰਪ ਪ੍ਰਸ਼ਾਸਨ ’ਚ ਵਿਦੇਸ਼ ਮੰਤਰੀ ਰਹੇ ਮਾਈਕ ਪੋਮਿਪਓ, ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਅਤੇ ਸੰਯੁਕਤ ਰਾਸ਼ਟਰ ’ਚ ਰਾਜਦੂਤ ਕੇਲੀ ¬ਕ੍ਰਾਫਟ ’ਤੇ ਯਾਤਰਾ ਅਤੇ ਕਾਰੋਬਾਰੀ ਲੈਣ-ਦੇਣ ’ਤੇ ਪਾਬੰਦੀ ਲਗਾ ਦਿੱਤੀ। 

ਇਹ ਵੀ ਪੜ੍ਹੋ: ‘ਪਾਪ’ ਧੋਣ ਲਈ ਰੂਸੀ ਰਾਸ਼ਟਰਪਤੀ ਪੁਤਿਨ ਨੇ ਬਰਫੀਲੇ ਪਾਣੀ ’ਚ ਲਗਾਈ ਚੁੱਬੀ


ਟਰੰਪ ਪ੍ਰਸ਼ਾਸਨ ’ਚ ਆਰਥਿਕ ਸਲਾਹਕਾਰ ਰਹੇ ਪੀਟਰ ਨਵਾਰੂ, ਏਸ਼ੀਆ ਦੇ ਲਈ ਚੋਟੀ ਡਿਪਲੋਮੈਟ ਡੇਵਿਡ ਸਿਟਲਵੇਲ, ਸਹਿਤ ਅਤੇ ਮਾਨਵ ਸੇਵਾ ਮੰਤਰੀ ਅਲੈਕਸ ਅਜ਼ਰ ਦੇ ਨਾਲ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਅਤੇ ਰਣਨੀਤੀਕਾਰ ਸਟੀਫਨ ਬੈਨਨ ’ਤੇ ਵੀ ਪਾਬੰਦੀ ਲਗਾਈ ਗਈ ਹੈ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ’ਤੇ ਲਗਾਈ ਗਈ ਇਹ ਪਾਬੰਦੀ ਲਗਾਈ ਗਈ ਹੈ। ਚੀਨ ਦੇ ਸਖਤ ਰੁਖ ਨੂੰ ਜ਼ਾਹਿਰ ਕਰਦੀ ਹੈ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News