ਚੀਨ ਨਾਲ ਸਬੰਧਾਂ 'ਚ ਗਿਰਾਵਟ ਦੇ ਬਾਅਦ ਆਸਟ੍ਰੇਲੀਆ ਨੇ ਰੱਖਿਆ ਬਜਟ 'ਚ ਕੀਤਾ ਵਾਧਾ

Sunday, Mar 13, 2022 - 11:51 AM (IST)

ਚੀਨ ਨਾਲ ਸਬੰਧਾਂ 'ਚ ਗਿਰਾਵਟ ਦੇ ਬਾਅਦ ਆਸਟ੍ਰੇਲੀਆ ਨੇ ਰੱਖਿਆ ਬਜਟ 'ਚ ਕੀਤਾ ਵਾਧਾ

ਵਾਸ਼ਿੰਗਟਨ (ਏ.ਐੱਨ.ਆਈ.): ਚੀਨ ਅਤੇ ਆਸਟ੍ਰੇਲੀਆ ਵਿਚਾਲੇ ਸਬੰਧ ਹੁਣ ਬਹੁਤ ਹੇਠਲੇ ਪੱਧਰ 'ਤੇ ਪਹੁੰਚ ਗਏ ਹਨ। ਏਸ਼ੀਆ ਪੈਸੀਫਿਕ ਦੇ ਰਾਸ਼ਟਰੀ ਰੱਖਿਆ ਮਾਹਿਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੇ ਹੁਣ ਆਪਣਾ ਰੱਖਿਆ ਬਜਟ ਵਧਾਉਣ ਦਾ ਮਨ ਬਣਾ ਲਿਆ ਹੈ। ਇੰਨਾ ਹੀ ਨਹੀਂ ਹੁਣ ਉਹ ਆਪਣੇ ਫ਼ੌਜੀ ਜਵਾਨਾਂ ਦੀ ਗਿਣਤੀ ਵਧਾਉਣ ਅਤੇ ਹੋਰ ਉਪਾਅ ਕਰਨ ਲਈ ਵੀ ਅੱਗੇ ਵਧਿਆ ਹੈ। ਆਸਟ੍ਰੇਲੀਆ ਦੀ ਸਰਕਾਰ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਵਧਾਉਣ ਲਈ ਆਉਣ ਵਾਲੇ ਦਿਨਾਂ ਵਿਚ ਇਸ 'ਤੇ 27 ਬਿਲੀਅਨ ਡਾਲਰ ਦੀ ਵਾਧੂ ਰਕਮ ਦੇਣ ਜਾ ਰਹੀ ਹੈ।

ਆਸਟ੍ਰੇਲੀਆ ਨੇ ਆਪਣੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਲ 2040 ਤੱਕ ਆਪਣੇ ਫ਼ੌਜੀ ਜਵਾਨਾਂ ਦੀ ਗਿਣਤੀ ਵਧਾ ਕੇ 18 ਹਜ਼ਾਰ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਹ ਗਿਣਤੀ ਭਵਿੱਖ ਵਿੱਚ ਉਸ ਦੀ ਵਰਦੀਧਾਰੀ ਸੁਰੱਖਿਆ ਮੁਲਾਜ਼ਮਾਂ ਦੀ ਹੋਵੇਗੀ। ਇਸ ਨਾਲ ਸਾਲ 2040 ਤੱਕ ਇਸ ਦੇ ਰੈਗੂਲਰ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਇਕ ਲੱਖ ਦਾ ਅੰਕੜਾ ਪਾਰ ਕਰ ਜਾਵੇਗੀ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡੌਟਨ ਸਨ ਨੇ ਕਿਹਾ ਹੈ ਕਿ ਜਿਹੜੇ ਲੋਕ ਇਹ ਮੰਨਦੇ ਹਨ ਕਿ ਉਹ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਲਾਲਸਾ ਦੀ ਗੱਲ ਕਰਦੇ ਹਨ, ਉਹ ਚੀਨ ਦੇ ਇਤਿਹਾਸ ਬਾਰੇ ਨਹੀਂ ਜਾਣਦੇ ਜਾਂ ਉਹ ਇਸ ਬਾਰੇ ਨਹੀਂ ਸਮਝਦੇ।

ਪੜ੍ਹੋ ਇਹ ਅਹਿਮ ਖ਼ਬਰ- ਸ਼ਰਨਾਰਥੀਆਂ ਦੇ ਕਾਫਲੇ 'ਤੇ ਰੂਸੀ ਫ਼ੌਜ ਵੱਲੋਂ ਗੋਲੀਬਾਰੀ, ਯੂਕ੍ਰੇਨ ਦੇ ਸੱਤ ਲੋਕਾਂ ਦੀ ਮੌਤ

ਰੱਖਿਆ ਖੇਤਰ ਵਿੱਚ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਜਾਣਕਾਰੀ ਦਿੰਦਿਆਂ ਪੀਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਯੂਰਪ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਹਰ ਕੋਈ ਜਾਣਦਾ ਹੈ। ਅਜਿਹੀ ਸਥਿਤੀ ਵਿੱਚ ਜਿਹੜੇ ਲੋਕ ਸਿਰਫ਼ ਇਹ ਮੰਨ ਰਹੇ ਹਨ ਕਿ ਰੂਸ ਦੇ ਰਾਸ਼ਟਰਪਤੀ ਦਾ ਇਰਾਦਾ ਜਾਂ ਇੱਛਾ ਸਿਰਫ਼ ਯੂ੍ਕ੍ਰੇਨ ਤੱਕ ਹੀ ਸੀਮਤ ਹੈ, ਉਹ ਨਾ ਤਾਂ ਰੂਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਇਤਿਹਾਸ ਨੂੰ ਸਮਝਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਚੀਨ ਦੇ ਮੱਦੇਨਜ਼ਰ ਉਨ੍ਹਾਂ ਲਈ ਆਪਣੇ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਜ਼ਰੂਰੀ ਹੈ।
ਚੀਨ ਨਾਲ ਸਬੰਧਾਂ 'ਚ ਲਗਾਤਾਰ ਗਿਰਾਵਟ ਤੋਂ ਬਾਅਦ ਹੁਣ ਉਹ ਕਾਫੀ ਹੇਠਲੇ ਪੱਧਰ 'ਤੇ ਆ ਗਏ ਹਨ। ਸੀਨੀਅਰ ਰੱਖਿਆ ਮਾਹਿਰ ਡੇਰੇਕ ਗ੍ਰੋਸਮੈਨ ਦਾ ਕਹਿਣਾ ਹੈ ਕਿ ਇਸ ਸਮੇਂ ਚੀਨ ਅਤੇ ਆਸਟ੍ਰੇਲੀਆ ਦੇ ਸਬੰਧ ਬਹੁਤ ਹੇਠਲੇ ਪੱਧਰ 'ਤੇ ਹਨ। ਉਹ ਅਮਰੀਕਾ ਨਾਲ ਚੀਨ ਦੇ ਸਬੰਧਾਂ ਤੋਂ ਕਿਤੇ ਹੇਠਾਂ ਹਨ। ਡੇਰੇਕ ਰੈਂਡ ਕਾਰਪੋਰੇਸ਼ਨ ਰਿਸਰਚ ਆਰਗੇਨਾਈਜ਼ੇਸ਼ਨ ਨਾਲ ਜੁੜਿਆ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News