ਪਾਕਿ ਨੇ ਚੀਨ ਤੋਂ ਫਿਰ ਮੰਗੀ ਭੀਖ, ਡ੍ਰੈਗਨ ਨੇ ਦਿੱਤਾ 2 ਟੂਕ ਜਵਾਬ-‘‘ਪਹਿਲਾਂ ਗਾਰੰਟੀ ਲਿਆ’’
Friday, Dec 25, 2020 - 12:57 AM (IST)
ਇਸਲਾਮਾਬਾਦ-ਚੀਨ ਨੇ ਕੰਗਾਲ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਪਾਕਿਸਤਾਨ ਦੀ ਕਮਜ਼ੋਰ ਆਰਥਿਤ ਹਾਲਾਤ ਦੇ ਮੱਦੇਨਜ਼ਰ ਡ੍ਰੈਗਨ ਨੇ ਇਮਰਾਨ ਖਾਨ ਨੂੰ ਨਵਾਂ ਕਰਜ਼ ਦੇਣ ਲਈ 2 ਟੂਕ ਸ਼ਬਦਾਂ ’ਚ ਜਵਾਬ ਦਿੱਤਾ ਹੈ। ਚੀਨ ਨੇ ਪਾਕਿਸਤਾਨ ਨੂੰ ਮੇਨ ਲਾਈਨ-ਇਕ ਰੇਲਵੇ ਲਾਈਨ ਪ੍ਰਾਜੈਕਟ ਲਈ 6 ਅਰਬ ਡਾਲਰ ਕਰਜ਼ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਉਸ ਤੋਂ ਵਾਧੂ ਗਾਰੰਟੀ ਮੰਗੀ ਹੈ। ਮੀਡੀਆ ਦੀ ਇਕ ਖਬਰ ’ਚ ਕਿਹਾ ਗਿਆ ਹੈ ਕਿ ਚੀਨ ਨੇ ਰੇਲ ਪ੍ਰਾਜੈਕਟ ਨੂੰ ਵਿੱਤੀ ਰਾਸ਼ੀ ਮੁਹੱਈਆ ਕਰਵਾਉਣ ਲਈ ਵਪਾਰਕ ਅਤੇ ਰਿਵਾਇਤੀ, ਦੋਵਾਂ ਤਰ੍ਹਾਂ ਦੇ ਕਰਜ਼ ਦੇਣ ਦਾ ਪ੍ਰਸਤਾਵ ਰੱਖਿਆ ਹੈ।
ਇਹ ਵੀ ਪੜ੍ਹੋ -ਕੁਵੈਤ ’ਚ ਕੋਵਿਡ-19 ਟੀਕਾਕਰਣ ਮੁਹਿੰਮ ਹੋਈ ਸ਼ੁਰੂ
‘ਐਕਸਪ੍ਰੈੱਸ ਟਿ੍ਰਬਿਊਨ’ ਮੁਤਾਬਕ 10 ਦਿਨ ਪਹਿਲਾਂ (13 ਦਸੰਬਰ) ਮੇਨ ਲਾਈਨ-ਇਕ ਰੇਲਵੇ ਪ੍ਰਾਜੈਕਟ ਲਈ ਸੰਯੁਕਤ ਵਿੱਤੀ ਕਮੇਟੀ ਦੀ ਮੀਟਿੰਗ ’ਚ ਵਾਧੂ ਗਾਰੰਟੀ ਦਾ ਮੁੱਦਾ ਚੁੱਕਿਆ ਗਿਆ।ਮੀਟਿੰਗ ’ਚ ਸ਼ਾਮਲ ਰਹੇ ਪਾਕਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚੀਨ ਨੇ ਗੱਲਬਾਤ ਦੌਰਾਨ ਵਾਧੂ ਗਾਰੰਟੀ ਲਈ ਮੁੱਦੇ ਚੁੱਕੇ ਪਰ ਪਾਕਿਸਤਾਨ ਨਾਲ ਸਾਂਝਾ ਕੀਤੇ ਗਏ ਬਿਊਰੇ ਦੇ ਮਸੌਦਾ ਦਸਤਾਵੇਜ਼ ’ਚ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੋਵਾਂ ਦੇਸ਼ਾਂ ਨੇ ਕਾਗਜ਼ਾਂ ’ਤੇ ਹੁਣ ਤੱਕ ਦਸਤਖਤ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਮੇਨ ਲਾਈਨ-ਇਕ ਪ੍ਰਾਜੈਕਟ ਤਹਿਤ ਪੇਸ਼ਾਵਰ ਤੋਂ ਕਰਾਚੀ ਤੱਕ 1,872 ਕਿਲੋਮੀਟਰ ਰੇਲ ਮਾਰਗ ਦਾ ਦੋਹਰੀਕਰਣ, ਟਰੈਕਾਂ ਦੀ ਮੁਰੰਮਤ ਕਰਨ ਦਾ ਕੰਮ ਸ਼ਾਮਲ ਹੈ ਅਤੇ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਦੇ ਦੂਜੇ ਪੜਾਅ ਲਈ ਇਹ ਕਾਫੀ ਮਹੱਤਵਪੂਰਨ ਹੈ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਜੀ-20 ਦੇਸ਼ਾਂ ਤੋਂ ਕਰਜ਼ ਰਾਹਤ ਲਈ ਅਪੀਲ ਕੀਤੀ ਹੈ। ਇਸ ਕਾਰਣ ਦੇਸ਼ ਦੀ ਆਰਥਿਕ ਹਾਲਾਤ ਨੂੰ ਲੈ ਕੇ ਸਪੱਸ਼ਟਤਾ ਲਈ ਚੀਨ ਨੇ ਵਾਧੂ ਗਾਰੰਟੀ ਦੇ ਮੁੱਦੇ ਚੁੱਕੇ।
ਇਹ ਵੀ ਪੜ੍ਹੋ -‘ਪਾਕਿ ਵਿਦੇਸ਼ ਮੰਤਰੀ ਬੋਲੇ-ਮੌਜੂਦਾ ਹਾਲਾਤ ’ਚ ਭਾਰਤ ਨਾਲ ਗੱਲਬਾਤ ਨਹੀਂ’
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।