ਰੂਸ ਦੇ ਨਵੇਂ ਨਕਸ਼ੇ ਤੋਂ ਚੀਨ ਤੇ ਪਾਕਿਸਤਾਨ ਨੂੰ ਲੱਗੇਗਾ ਝਟਕਾ, POK ਤੇ ਅਕਸਾਈਚਿਨ ਨੂੰ ਦੱਸਿਆ ਭਾਰਤ ਦਾ ਹਿੱਸਾ
Friday, Oct 21, 2022 - 02:03 AM (IST)
ਇੰਟਰਨੈਸ਼ਨਲ ਡੈਸਕ : ਰੂਸ ਨੇ ਜੰਮੂ-ਕਸ਼ਮੀਰ, ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਹਿੱਸਾ ਮੰਨਿਆ ਹੈ। ਰੂਸੀ ਸਰਕਾਰ ਵੱਲੋਂ ਜਾਰੀ ਕੀਤੇ ਗਏ SCO ਮੈਂਬਰ ਦੇਸ਼ਾਂ ਦੇ ਨਕਸ਼ੇ ਨੇ ਇਹ ਸਾਬਤ ਕਰ ਕੇ ਦਿਖਾ ਦਿੱਤਾ ਹੈ। ਰੂਸੀ ਸਮਾਚਾਰ ਏਜੰਸੀ ਸਪੂਤਨਿਕ ਦੇ ਅਨੁਸਾਰ ਜਾਰੀ ਕੀਤੇ ਗਏ ਨਕਸ਼ੇ ’ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਅਤੇ ਅਕਸਾਈਚਿਨ ਦੇ ਨਾਲ-ਨਾਲ ਪੂਰੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਹਿੱਸੇ ਦੇ ਰੂਪ ’ਚ ਦਿਖਾਇਆ ਗਿਆ ਹੈ। ਪਾਕਿਸਤਾਨ ਅਤੇ ਚੀਨ ਐੱਸ.ਸੀ.ਓ. ਦੇ ਮੈਂਬਰ ਦੇਸ਼ ਹੋਣ ਦੇ ਬਾਵਜੂਦ ਮਾਸਕੋ ਨੇ ਇਹ ਕਦਮ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਅਦਾਲਤ ’ਚ ਸਿੱਧੂ ਦੇ ਪੇਸ਼ ਹੋਣ ਤੋਂ ਪਹਿਲਾਂ CM ਮਾਨ ਨੇ ਸੁਰੱਖਿਆ ਸਬੰਧੀ ਕਹੀ ਇਹ ਗੱਲ
ਇਸ ਨਕਸ਼ੇ ਨੇ ਅੰਤਰਰਾਸ਼ਟਰੀ ਪੱਧਰ ’ਤੇ ਅਤੇ ਐੱਸ.ਸੀ.ਓ. ਦੇ ਅੰਦਰ ਜੰਮੂ-ਕਸ਼ਮੀਰ ਦੇ ਮੁੱਦੇ ’ਤੇ ਭਾਰਤੀ ਪੱਖ ਨੂੰ ਹੋਰ ਮਜ਼ਬੂਤ ਕੀਤਾ ਹੈ। ਦੱਸ ਦੇਈਏ ਕਿ ਹਾਲ ਹੀ ’ਚ ਅਮਰੀਕੀ ਰਾਜਦੂਤ ਨੇ ਪੀ.ਓ.ਕੇ. ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਇਸ ਇਲਾਕੇ ਨੂੰ ‘ਆਜ਼ਾਦ ਕਸ਼ਮੀਰ’ ਕਿਹਾ ਸੀ। ਜਰਮਨੀ ਦੇ ਵਿਦੇਸ਼ ਮੰਤਰੀ ਨੇ ਵੀ ਹਾਲ ਹੀ ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਵਿਵਾਦ ਨੂੰ ਸੁਲਝਾਉਣ ’ਚ ਸੰਯੁਕਤ ਰਾਸ਼ਟਰ ਦੀ ਭੂਮਿਕਾ ਦਾ ਸੁਝਾਅ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ : IPS ਹਰਪ੍ਰੀਤ ਸਿੰਘ ਸਿੱਧੂ ਨੂੰ ਕੇਂਦਰ ਸਰਕਾਰ ਨੇ ਸੌਂਪੀ ਵੱਡੀ ਜ਼ਿੰਮੇਵਾਰੀ, ਸੰਭਾਲਣਗੇ ਇਹ ਅਹੁਦਾ
ਚੀਨ ਨੇ ਹਾਲ ਹੀ ’ਚ ਐੱਸ.ਸੀ.ਓ. ਲਈ ਜਾਰੀ ਕੀਤੇ ਨਕਸ਼ੇ ’ਚ ਭਾਰਤ ਦੇ ਕੁਝ ਖੇਤਰਾਂ ਨੂੰ ਆਪਣੇ ਖੇਤਰ ਦੇ ਹਿੱਸੇ ਵਜੋਂ ਦਿਖਾ ਕੇ ਆਪਣੀ ਵਿਸਤਾਰਵਾਦ ਦੀ ਨੀਤੀ ਨੂੰ ਪਰਿਭਾਸ਼ਿਤ ਕੀਤਾ ਸੀ। ਇਕ ਸਰਕਾਰੀ ਸੂਤਰ ਨੇ ਕਿਹਾ ਕਿ ਐੱਸ.ਸੀ.ਓ. ਦੇ ਸੰਸਥਾਪਕ ਮੈਂਬਰਾਂ ’ਚੋਂ ਇਕ ਰੂਸ ਵੱਲੋਂ ਭਾਰਤ ਦੇ ਨਕਸ਼ੇ ਦੇ ਸਹੀ ਚਿੱਤਰਣ ਨੇ ਸਿੱਧੇ ਰਿਕਾਰਡ ਨੂੰ ਸਥਾਪਿਤ ਕੀਤਾ ਹੈ। ਤੁਹਾਨੂੰ ਦੱਸ ਦੇਈਏ ਸੋਵੀਅਤ ਯੂਨੀਅਨ ਅਤੇ ਰੂਸ ਨੇ 1947 ਤੋਂ ਕਸ਼ਮੀਰ ’ਤੇ ਭਾਰਤ ਦਾ ਸਮਰਥਨ ਕੀਤਾ ਹੈ ਅਤੇ ਭਾਰਤ ਵਿਰੋਧੀ ਮਤਿਆਂ ਨੂੰ ਰੋਕਣ ਲਈ ਯੂ. ਐੱਨ. ਐੱਸ. ਸੀ. ’ਚ ਵੀਟੋ ਦੀ ਵਰਤੋਂ ਕੀਤੀ ਹੈ।