ਚੀਨ ਦਾ 2022 ਦੇ ਮੱਧ ਤੱਕ 70-80 ਫੀਸਦੀ ਆਬਾਦੀ ਨੂੰ ਕੋਵਿਡ-19 ਟੀਕਾ ਲਾਉਣ ਦਾ ਟੀਚਾ

Saturday, Mar 13, 2021 - 07:49 PM (IST)

ਬੀਜਿੰਗ-ਚੀਨ ਨੇ ਇਸ ਸਾਲ ਦੇ ਆਖਿਰ ਤੱਕ ਜਾਂ 2020 ਦੇ ਮੱਧ ਤੱਕ ਆਪਣੀ 70-80 ਫੀਸਦੀ ਆਬਾਦੀ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਾਅ ਲਈ ਟੀਕੇ ਲਾਉਣ ਦਾ ਟੀਚਾ ਰੱਖਿਆ ਹੈ। ਦੇਸ਼ ਦੇ ਸੈਂਟਰ ਫਾਰ ਡਿਜੀਜ਼ ਕੰਟਰੋਲ (ਸੀ.ਡੀ.ਸੀ.) ਦੇ ਮੁਖੀ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਸੀ.ਡੀ.ਸੀ. ਦੇ ਮੁਖੀ ਗਾਓ ਫੂ ਨੇ ਸ਼ਨੀਵਾਰ ਨੂੰ ਚੀਨੀ ਸਰਕਾਰੀ ਪ੍ਰਸਾਰਕ ਸੀ.ਜੀ.ਟੀ.ਐੱਨ. ਨੂੰ ਦੱਸਿਆ ਕਿ ਚਾਰ ਟੀਕਿਆਂ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਚੀਨ 90 ਕਰੋੜ ਤੋਂ ਲੈ ਕੇ ਇਕ ਅਰਬ ਲੋਕਾਂ ਦਾ ਟੀਕਾਕਰਨ ਕਰੇਗਾ।

ਇਹ ਵੀ ਪੜ੍ਹੋ -ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ 'ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ

ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਦੁਨੀਆ 'ਚ ਕਮਿਊਨਿਟੀ ਰੱਖਿਆ ਹਾਸਲ ਕਰਨ 'ਚ ਚੀਨ ਅਗਵਾਈ ਕਰ ਸਕਦਾ ਹੈ। ਕਮਿਊਨਿਟੀ ਰੱਖਿਆ ਉਸ ਵੇਲੇ ਹਾਸਲ ਹੁੰਦੀ ਹੈ ਜਦ ਕੋਵਿਡ-19 ਵਰਗੇ ਇਨਫੈਕਸ਼ਨ ਰੋਗ ਦੇ ਬੇਕਾਬੂ ਕੋਰੋਨਾ ਕਹਿਰ ਨੂੰ ਰੋਕਣ ਲਈ ਜ਼ਿਆਦਾ ਲੋਕਾਂ 'ਚ ਟੀਕਾਕਰਨ ਜਾਂ ਇਨਫੈਕਸ਼ਨ ਤੋਂ ਬਾਅਦ ਇਮਿਊਨਿਟੀ ਸਿਸਟਮ ਵਿਕਸਿਤ ਹੋ ਜਾਂਦਾ ਹੈ। ਚੀਨ ਫਰਵਰੀ ਦੇ ਆਖਿਰ ਤੱਕ ਲੋਕਾਂ ਨੂੰ ਟੀਕੇ ਦੀਆਂ 5.25 ਕਰੋੜ ਖੁਰਾਕ ਲਗਾ ਚੁੱਕਿਆ ਹੈ। ਹਾਲਾਂਕਿ ਸਰਕਾਰੀ ਸਿਹਤ ਮਾਹਰਾਂ ਨੇ ਮੰਨਿਆ ਹੈ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਦੀ ਤੁਲਨਾ 'ਚ ਚੀਨ 'ਚ ਟੀਕਾਕਰਨ ਦੀ ਰਫਤਾਰ ਹੌਲੀ ਹੈ। ਚੀਨ ਨੇ ਘਰੇਲੂ ਪੱਧਰ 'ਤੇ ਟੀਕੇ ਦੀ ਜਿੰਨੀ ਵੰਡ ਕੀਤੀ ਹੈ ਉਸ ਤੋਂ 10 ਗੁਣਾ ਵਧੇਰੇ, ਦੂਜੇ ਦੇਸ਼ਾਂ ਨੂੰ ਦਾਨ ਲਈ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ ਦੇ ਜ਼ੁਲੂ ਰਾਜਾ ਗੁੱਡਵਿਲ ਜਵੇਲਿਥਿਨੀ ਦਾ ਦੇਹਾਂਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News