ਚੀਨ ਨੇ ਕੋਰੋਨਾ ਉਤਪਤੀ ਸਬੰਧੀ ਫਿਰ ਵੁਹਾਨ ਲੈਬ ਜਾਂਚ ਦਾ WHO ਦਾ ਪ੍ਰਸਤਾਵ ਠੁਕਰਾਇਆ

Thursday, Jul 22, 2021 - 11:14 AM (IST)

ਚੀਨ ਨੇ ਕੋਰੋਨਾ ਉਤਪਤੀ ਸਬੰਧੀ ਫਿਰ ਵੁਹਾਨ ਲੈਬ ਜਾਂਚ ਦਾ WHO ਦਾ ਪ੍ਰਸਤਾਵ ਠੁਕਰਾਇਆ

ਪੇਈਚਿੰਗ(ਭਾਸ਼ਾ)- ਚੀਨ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਕੋਰੋਨਾ ਵਾਇਰਸ ਦੀ ਉਤਪਤੀ ਦਾ ਪਤਾ ਲਗਾਉਣ ਲਈ ਫਿਰ ਵੁਹਾਨ ਲੈਬ ਜਾਂਚ ਦੇ ਪ੍ਰਸਤਾਵ ਨੂੰ ਵੀਰਵਾਰ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਪ੍ਰਯੋਗਸ਼ਾਲਾ ਤੋਂ ਵਾਇਰਸ ਫੈਲਣ ਦੀਆਂ ਅਟਕਲਾਂ ਨੂੰ ਖਾਰਿਜ਼ ਕੀਤਾ।

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਉਪ ਨਿਰਦੇਸ਼ਕ ਜੇਂਗ ਯਿਕਸਿਨ ਨੇ ਡਬਲਯੂ. ਐੱਚ. ਓ. ਦੇ ਸਾਹਮਣੇ ਕੋਵਿਡ-19 ਦੀ ਉਤਪਤੀ ਦਾ ਪਤਾ ਲਗਾਉਣ ਦੇ ਦੂਸਰੇ ਪੜਾਅ ਦੀਆਂ ਸਿਫਾਰਿਸ਼ਾਂ ਪੇਸ਼ ਕੀਤੀਆਂ। ਉਨ੍ਹਾਂ ਦਾ ਮੰਨਣਾ ਹੈ ਕਿ ਰਿਪੋਰਟ ਡਬਲਯੂ. ਐੱਚ. ਓ.-ਚੀਨ ਦੇ ਸੰਯੁਕਤ ਅਧਿਐਨ ’ਤੇ ਆਧਾਰਿਤ ਹੋਣੀ ਚਾਹੀਦੀ ਹੈ ਅਤੇ ਇਸਨੂੰ ਮੈਂਬਰ ਦੇਸ਼ਾਂ ਨਾਲ ਪੂਰਨ ਸਲਾਹ-ਮਸ਼ਵਰੇ ਤੋਂ ਬਾਅਦ ਦੁਨੀਆ ਭਰ ਦੇ ਕਈ ਹੋਰ ਦੇਸ਼ਾਂ ਵਿਚ ਕੀਤਾ ਜਾਣਾ ਚਾਹੀਦਾ ਹੈ। ਡਬਲਯੂ. ਐੱਚ. ਓ. ਨੇ ਚੀਨ ਵਿਚ ਕੋਰੋਨਾ ਵਾਇਰਸ ਦੀ ਉਤਪਤੀ ਦੇ ਦੂਸਰੇ ਦੇ ਅਧਿਐਨ ਦਾ ਪ੍ਰਸਤਾਵ ਦਿੱਤਾ ਸੀ ਜਿਸ ਵਿਚ ਵੁਹਾਨ ਦੀਆਂ ਸਾਰੀਆਂ ਪ੍ਰਯੋਗਸ਼ਾਲਾਵਾਂ ਅਤੇ ਬਾਜ਼ਾਰਾਂ ਦਾ ਅਧਿਐਨ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਅਧਿਐਨ ਦੇ ਦੂਸਰੇ ਪੜਾਅ ਨੂੰ ਉਨ੍ਹਾਂ ਥਾਵਾਂ ’ਤੇ ਨਹੀਂ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਪਹਿਲੇ ਪੜਾਅ ਦੇ ਅਧਿਐਨ ਦੌਰਾਨ ਨਿਰੀਖਣ ਕੀਤਾ ਜਾ ਚੁੱਕਾ ਹੈ। ਚੀਨੀ ਸੁਪਰਵਾਈਜ਼ਰਾਂ ਨੇ ਡਬਲਯੂ. ਐੱਚ. ਓ. ਦੇ ਪ੍ਰਮੁੱਖ ਤੇਦ੍ਰੋਸ ਗੇਬ੍ਰਿਏਸਸ ’ਤੇ ਇਕ ਮੁੱਦੇ ’ਤੇ ਸਿਆਸੀ ਦਬਾਅ ਦੇ ਸਾਹਮਣੇ ਗੋਡੇ ਟੇਕਣ ਦਾ ਵੀ ਦੋਸ਼ ਲਗਾਇਆ ਹੈ।

ਉਥੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਕਿਹਾ ਕਿ ਭਾਰਤ, ਚੀਨ, ਰੂਸ, ਇਸਰਾਈਲ ਅਤੇ ਬ੍ਰਿਟੇਨ ਸਮੇਤ ਦੁਨੀਆਭਰ ਦੇ ਕਈ ਦੇਸ਼ਾਂ ਵਿਚ ਪਿਛਲੇ 4 ਹਫਤਿਆਂ ਵਿਚ ਕੋਵਿਡ-19 ਇਨਫੈਕਸ਼ਨ ਵਿਚ ਡੇਲਟਾ ਸਵਰੂਪ ਦੀ ਮੌਜ਼ੂਦਗੀ 75 ਫੀਸਦੀ ਤੋਂ ਜ਼ਿਆਦਾ ਹੋਣ ਦਾ ਪਤਾ ਲੱਗਾ ਹੈ।


author

cherry

Content Editor

Related News