ਨਵੀਆਂ ਗੈਰ-ਕਾਨੂੰਨੀ ਪਾਬੰਦੀਆਂ ਲਗਾ ਕੇ ਅਮਰੀਕਾ ਕਰ ਰਿਹੈ ''ਦਾਦਾਗਿਰੀ'' : ਚੀਨ

Tuesday, Feb 28, 2023 - 11:25 AM (IST)

ਬੀਜਿੰਗ (ਭਾਸ਼ਾ)- ਚੀਨ ਨੇ ਸੋਮਵਾਰ ਨੂੰ ਅਮਰੀਕਾ 'ਤੇ ਦੋਸ਼ ਲਗਾਇਆ ਕਿ ਉਹ ਚੀਨੀ ਕੰਪਨੀਆਂ 'ਤੇ ਨਵੀਆਂ ਗੈਰ-ਕਾਨੂੰਨੀ ਪਾਬੰਦੀਆਂ ਲਗਾ ਕੇ ਸਪੱਸ਼ਟ ਤੌਰ 'ਤੇ 'ਦਾਦਾਗੀਰੀ ਅਤੇ ਦੋਹਰੇ ਮਾਪਦੰਡ' ਦਿਖਾ ਰਿਹਾ ਹੈ। ਚੀਨ ਮੁਤਾਬਕ ਇਹ ਪਾਬੰਦੀਆਂ ਰੂਸ ਦੇ ਵੈਗਨਰ ਸਮੂਹ ਖ਼ਿਲਾਫ਼ ਅਮਰੀਕੀ ਕਾਰਵਾਈ ਤਹਿਤ ਲਗਾਈਆਂ ਗਈਆਂ ਹਨ ਜੋ ਕੰਪਨੀਆਂ ਅਤੇ ਵਿਅਕਤੀਆਂ ਨਾਲ ਸਬੰਧਤ ਹਨ। ਯੂਕ੍ਰੇਨ ਯੁੱਧ ਅਤੇ ਅਫਰੀਕਾ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਮੇਤ ਹੋਰ ਗਤੀਵਿਧੀਆਂ ਵਿਚ ਭੂਮਿਕਾ ਨਿਭਾਉਣ ਨੂੰ ਲੈ ਕੇ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਚੀਨੀ ਵਿਦੇਸ਼ ਮੰਤਰਾਲਾ ਦੀ ਮਹਿਲਾ ਬੁਲਾਰਾ ਮਾਓ ਨਿੰਗ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਪਾਬੰਦੀਆਂ ਦਾ ਅੰਤਰਰਾਸ਼ਟਰੀ ਕਾਨੂੰਨ ਵਿੱਚ ਕੋਈ ਆਧਾਰ ਨਹੀਂ ਹੈ। ਇਹ ਪਾਬੰਦੀਆਂ ਗੈਰ-ਕਾਨੂੰਨੀ ਅਤੇ ਇਕਪਾਸੜ ਹਨ।” ਮਾਓ ਨੇ ਕਿਹਾ, “ਦੰਡਕਾਰੀ ਕਦਮ ਚੀਨ ਦੇ ਹਿੱਤਾਂ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾ ਰਹੇ ਹਨ। ਚੀਨ ਇਸ ਨੂੰ ਸਖ਼ਤੀ ਨਾਲ ਨਕਾਰਦਾ ਹੈ ਅਤੇ ਨਿੰਦਾ ਕਰਦਾ ਹੈ। ਅਮਰੀਕੀ ਪੱਖ ਦੇ ਸਾਹਮਣੇ ਗੰਭੀਰ ਸ਼ਿਕਾਇਤ ਦਰਜ ਕਰਵਾਈ ਗਈ ਹੈ।' ਉਨ੍ਹਾਂ ਕਿਹਾ ਕਿ ਅਮਰੀਕਾ ਨੇ ਜੰਗ ਵਿਚ ਸ਼ਾਮਲ ਇਕ ਪੱਖ ਨੂੰ ਹਥਿਆਰ ਭੇਜਣ ਦੀਆਂ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਦੇ ਨਤੀਜੇ ਵਜੋਂ ਇਕ ਅੰਤਹੀਣ ਯੁੱਧ ਹੋਇਆ ਹੈ, ਪਰ ਉਹ ਚੀਨ ਵੱਲੋਂ ਰੂਸ ਨੂੰ ਹਥਿਆਰਾਂ ਦੀ ਸਪਲਾਈ ਬਾਰੇ ਅਕਸਰ ਗ਼ਲਤ ਜਾਣਕਾਰੀ ਫੈਲਾਉਂਦਾ ਰਿਹਾ ਹੈ। ਚੀਨਾਂ ਕੰਪਨੀਆਂ 'ਤੇ ਬਿਨਾਂ ਕਿਸੇ ਕਾਰਨ ਦੇ ਪਾਬੰਦੀ ਲਗਾਉਣ ਦਾ ਮੌਕਾ ਲੱਭ ਰਿਹਾ ਹੈ। ਅਮਰੀਕੀ ਖਜ਼ਾਨਾ ਅਤੇ ਵਿਦੇਸ਼ ਵਿਭਾਗਾਂ ਨੇ ਇੱਕ ਤਾਲਮੇਲ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਵੈਗਨਰ ਸਮੂਹ ਨਾਲ ਸਬੰਧਤ ਦਰਜਨਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿਚ ਕੁਝ ਮੱਧ ਅਫਰੀਕੀ ਗਣਰਾਜ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਹਨ। ਵੈਗਨਰ ਰੂਸ ਦੀ ਇਕ ਨਿੱਜੀ ਫੌਜੀ ਕੰਪਨੀ ਹੈ, ਜੋ ਪੂਰਬੀ ਯੂਕ੍ਰੇਨ ਵਿੱਚ ਚੱਲ ਰਹੇ ਯੁੱਧ ਵਿੱਚ ਸ਼ਾਮਲ ਹੈ।


cherry

Content Editor

Related News