ਕੋਰੋਨਾ ''ਤੇ ਰਿਪੋਟਿੰਗ ਕਰਨ ਵਾਲੀ ਚੀਨੀ ਪੱਤਰਕਾਰ ਨੂੰ ਜੇਲ੍ਹ
Wednesday, Nov 18, 2020 - 12:20 PM (IST)
ਲੰਡਨ (ਬਿਊਰੋ): ਚੀਨ 'ਤੇ ਲਗਾਤਾਰ ਦੋਸ਼ ਲੱਗਦੇ ਰਹੇ ਹਨ ਕਿ ਉਹ ਕੋਰੋਨਾਵਾਇਰਸ ਸਬੰਧੀ ਸੱਚ ਲੁਕੋ ਰਿਹਾ ਹੈ। ਇਸ ਮਾਮਲੇ ਵਿਚ ਉਸ ਨੇ ਦੁਨੀਆ ਨੂੰ ਗੁੰਮਰਾਹ ਕੀਤਾ ਹੈ। ਇੱਥੋਂ ਤੱਕ ਕਿ ਉਸ ਨੇ ਆਪਣੇ ਨਾਗਰਿਕਾਂ ਨੂੰ ਵੀ ਨਹੀਂ ਬਖਸ਼ਿਆ, ਜਿਹਨਾਂ ਨੇ ਚੀਨ ਦੇ ਝੂਠ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ। ਇਕ ਨਵੇਂ ਦਸਤਾਵੇਜ਼ ਵਿਚ ਖੁਲਾਸਾ ਹੋਇਆ ਹੈ ਕਿ ਵੁਹਾਨ ਵਿਚ ਕੋਰੋਨਾਵਾਇਸ 'ਤੇ ਰਿਪੋਟਿੰਗ ਕਰਨ ਵਾਲੀ ਇਕ ਪੱਤਰਕਾਰ ਬੀਬੀ ਨੂੰ ਚੀਨ ਨੇ ਪੰਜ ਸਾਲ ਦੇ ਲਈ ਜੇਲ੍ਹ ਭੇਜ ਦਿੱਤਾ ਹੈ।
37 ਸਾਲ ਦੀ ਝਾਂਗ ਝਾਨ (Zhang Zhan) ਨੂੰ ਬੀਤੇ ਮਈ ਮਹੀਨੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਉਦੋਂ ਤੋਂ ਜੇਲ੍ਹ ਵਿਚ ਹੈ। ਉਸ 'ਤੇ ਦੋਸ਼ ਹੈ ਕਿ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪ੍ਰਸ਼ਾਸਨ ਦੇ ਲਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ। ਚੀਨ ਹਮੇਸ਼ਾ ਸਮਾਜਿਕ ਕਾਰਕੁੰਨਾਂ ਦੇ ਖਿਲਾਫ਼ ਇਹਨਾਂ ਦੋਸ਼ਾਂ ਦੀ ਵਰਤੋਂ ਕਰਦਾ ਰਿਹਾ ਹੈ ਅਤੇ ਇਸ ਨਾਲ ਸਬੰਧਤ ਧਾਰਾਵਾਂ ਵਿਚ ਉਹਨਾਂ ਨੂੰ ਜੇਲ੍ਹ ਭੇਜਦਾ ਰਿਹਾ ਹੈ।
ਚੀਨੀ ਮਨੁੱਖੀ ਅਧਿਕਾਰੀ ਰੱਖਿਅਕਾਂ (CHRD) ਦੇ ਮੁਤਾਬਕ, ਉਹ 14 ਮਈ ਨੂੰ ਲਾਪਤਾ ਹੋ ਗਈ ਅਤੇ ਇਕ ਦਿਨ ਬਾਅਦ ਪਤਾ ਚੱਲਿਆ ਕਿ ਉਸ ਨੂੰ ਸ਼ੰਘਾਈ ਪੁਲਸ ਨੇ ਹਿਰਾਸਤ ਵਿਚ ਲਿਆ ਸੀ। ਉਹਨਾਂ ਨੂੰ 19 ਜੂਨ ਨੂੰ ਸ਼ੰਘਾਈ ਵਿਚ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤਿੰਨ ਮਹੀਨੇ ਦੀ ਨਜ਼ਰਬੰਦੀ ਦੇ ਬਾਅਦ ਉਹਨਾਂ ਨੂੰ ਆਪਣੇ ਵਕੀਲ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ। ਸੋਮਵਾਰ (17ਨਵੰਬਰ) ਨੂੰ ਜਾਰੀ ਦੋਸ਼ ਪੱਤਰ ਵਿਚ ਕਿਹਾ ਗਿਆ ਕਿ ਝਾਂਗ ਝਾਨ ਨੇ ਟੈਕਸਟ ਵੀਡੀਓ ਅਤੇ ਹੋਰ ਮੀਡੀਆ ਜਿਵੇਂ ਵੀਚੈਟ, ਟਵਿੱਟਰ ਅਤੇ ਯੂ-ਟਿਊਬ ਦੇ ਮਾਧਿਅਮ ਨਾਲ ਗਲਤ ਜਾਣਕਾਰੀ ਫੈਲਾਈ ਸੀ। ਉਹਨਾਂ 'ਤੇ ਇਹ ਵੀ ਦੋਸ਼ ਹੈ ਕਿ ਉਹਨਾਂ ਨੇ ਵਿਦੇਸ਼ੀ ਮੀਡੀਆ ਨੂੰ ਇੰਟਰਵਿਊ ਦਿੱਤਾ ਅਤੇ ਵੁਹਾਨ ਦੀ ਖ਼ਬਰਾਂ ਲੀਕ ਕੀਤੀਆਂ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ 'ਤੇ ਰਿਪੋਟਿੰਗ ਕਰਨ ਵਾਲੀ ਚੀਨੀ ਪੱਤਰਕਾਰ ਨੂੰ ਜੇਲ੍ਹ
ਚਾਈਨੀਜ਼ ਹਿਊਮਨ ਰਾਈਟਸ ਡਿਫੈਂਡਰਜ਼ (CHRD) ਦੇ ਮੁਤਾਬਕ, ਗ੍ਰਿਫ਼ਤਾਰੀ ਦੇ ਖਿਲਾਫ਼ ਉਹਨਾਂ ਨੇ ਭੁੱਖ ਹੜਤਾਲ ਵੀ ਕੀਤੀ। 18 ਸਤੰਬਰ ਨੂੰ ਉਹਨਾਂ ਦੇ ਵਕੀਲ ਦਾ ਫੋਨ ਆਇਆ ਕਿ ਉਹਨਾਂ 'ਤੇ ਦੋਸ਼ ਤੈਅ ਕੀਤੇ ਗਏ ਹਨ। ਝਾਂਗ ਝਾਨ ਨੂੰ 2018 ਵਿਚ ਇਸੇ ਤਰ੍ਹਾਂ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਸਤੰਬਰ 2019 ਵਿਚ ਉਸ ਨੂੰ ਸ਼ੰਘਾਈ ਪੁਲਸ ਨੇ ਬੁਲਾਇਆ ਸੀ ਅਤੇ ਬਾਅਦ ਵਿਚ ਹਾਂਗਕਾਂਗ ਦਾ ਸਮਰਥਨ ਕਰਨ ਲਈ ਝਗੜਾ ਕਰਨ ਦੇ ਸ਼ੱਕ ਵਿਚ ਅਪਰਾਧਿਕ ਹਿਰਾਸਤ ਵਿਚ ਲਿਆ ਗਿਆ ਸੀ। ਫਿਰ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨਵੰਬਰ 2019 ਵਿਚ ਰਿਹਾਅ ਹੋਣ ਤੋਂ ਪਹਿਲਾਂ ਉਹਨਾਂ ਨੂੰ ਦੋ ਵਾਰ ਮਾਨਸਿਕ ਮੈਡੀਕਲ ਸਬੰਧੀ ਪਰੀਖਣ ਵਿਚੋਂ ਲੰਘਣਾ ਪਿਆ।
ਹੋਰ ਪੱਤਰਕਾਰ ਲਏ ਗਏ ਹਿਰਾਸਤ ਵਿਚ
ਅਜਿਹਾ ਨਹੀਂ ਹੈ ਕਿ ਝਾਂਗ ਝਾਨ ਕੋਰੋਨਾਵਾਇਰਸ 'ਤੇ ਰਿਪੋਟਿੰਗ ਕਰਨ ਲਈ ਗ੍ਰਿਫ਼ਤਾਰ ਹੋਣ ਵਾਲੀ ਪਹਿਲੀ ਪੱਤਰਕਾਰ ਹੈ।ਇਸ ਸਾਲ ਕਈ ਹੋਰ ਪੱਤਰਕਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਕ ਸਾਬਕਾ ਵਕੀਲ ਤੋਂ ਪੱਤਰਕਾਰ ਬਣੇ ਚੇਨ ਕਵਿਸ਼ੀ ਨੂੰ ਜਨਵਰੀ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।ਕਵਿਸ਼ੀ ਦੇ ਲਾਪਤਾ ਹੋਣ ਦੀ ਰਿਪੋਰਟ ਦੇਣ ਦੇ ਲਈ ਲੀ ਜਹੂਆ ਨੂੰ ਫਰਵਰੀ ਵਿਚ ਵੁਹਾਨ ਜਾਣ ਦੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹਨਾਂ ਨੂੰ ਅਪ੍ਰੈਲ ਵਿਚ ਰਿਹਾਅ ਕਰ ਦਿੱਤਾ ਗਿਆ। ਵੁਹਾਨ ਵਸਨੀਕ ਫਾਂਗ ਬਿਨ ਉਸ ਸਮੇਂ ਲਾਪਤਾ ਹੋ ਗਏ ਸਨ ਪਰ ਉਹਨਾਂ ਦੇ ਬਾਰੇ ਵਿਚ ਕਦੇ ਕੁਝ ਜਾਣਕਾਰੀ ਸਾਹਮਣੇ ਨਹੀਂ ਆਈ।