ਚੀਨੀ ਡਾਕਟਰ ਦਾ ਦਾਅਵਾ, ਵਾਇਰਸ ''ਤੇ ਕਾਬੂ ਪਾਉਣ ''ਚ ਲੱਗੇਗਾ 2 ਸਾਲ ਦਾ ਸਮਾਂ

Wednesday, Jul 22, 2020 - 06:45 PM (IST)

ਬੀਜਿੰਗ (ਬਿਊਰੋ): ਚੀਨ ਦੇ ਇਕ ਪ੍ਰਮੁੱਖ ਡਾਕਟਰ ਨੇ ਕਿਹਾ ਹੈ ਕਿ ਦੁਨੀਆ ਨੂੰ ਕੋਰੋਨਾਵਾਇਰਸ ਮਹਾਮਾਰੀ 'ਤੇ ਕਾਬੂ ਪਾਉਣ ਵਿਚ 2 ਸਾਲ ਦਾ ਸਮਾਂ ਲੱਗੇਗਾ। ਡਾਕਟਰ ਝਾਂਗ ਵੇਨਹੋਂਗ ਨੇ ਐਤਵਾਰ ਨੂੰ ਇਹ ਗੱਲ ਕਹੀ। ਵੇਨਹੋਂਗ ਚੀਨ ਵਿਚ ਕੋਰੋਨਾਵਾਇਰਸ ਦੇ ਵਿਰੁੱਧ ਲੜਾਈ ਵਿਚ ਅਗਵਾਈ ਕਰਨ ਵਾਲੇ ਡਾਕਟਰਾਂ ਵਿਚ ਸ਼ਾਮਲ ਰਹੇ ਹਨ। ਕੋਰੋਨਾ ਨਾਲ ਦੁਨੀਆ ਵਿਚ ਹੁਣ ਤੱਕ 6.1 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਡਾਕਟਰ ਵੇਨਹੋਂਗ ਨੇ ਕਿਹਾ ਕਿ ਦੁਨੀਆ ਵਿਚ ਹਾਲੇ ਪੀਕ ਮਤਲਬ ਸਿਖਰ ਆਉਣਾ ਬਾਕੀ ਹੈ। 

50 ਸਾਲਾ ਡਾਕਟਰ ਵੇਨਹੋਂਗ ਨੇ ਕਿਹਾ ਕਿਉਂਕਿ ਕੋਰੋਨਾ ਹਾਲੇ ਤੇਜ਼ੀ ਨਾਲ ਵੱਧ ਰਿਹਾ ਹੈ ਇਸ ਲਈ ਇਹ ਆਪਣੇ ਸਿਖਰ 'ਤੇ ਨਹੀਂ ਪਹੁੰਚਿਆ ਹੈ। ਡਿਜੀਜ਼ ਕੰਟਰੋਲ ਮਾਹਰ ਨੇ ਕਿਹਾ ਕਿ ਦੁਨੀਆ ਨੂੰ ਵਾਇਰਸ 'ਤੇ ਕਾਬੂ ਪਾਉਣ ਵਿਚ ਕਰੀਬ 2 ਸਾਲ ਦਾ ਸਮਾਂ ਲੱਗੇਗਾ। ਵੇਨਹੋਂਗ ਨੇ ਕਿਹਾ,''ਮੈਂ ਸੋਚਦਾ ਹਾਂ ਕਿ ਹੁਣ ਵਾਇਰਸ ਦੀ ਚੇਨ ਨੂੰ ਤੋੜਨਾ ਅਸਲ ਵਿਚ ਕਾਫੀ ਮੁਸ਼ਕਲ ਹੈ।'' ਡੇਲੀ ਮੇਲ ਵਿਚ ਛਪੀ ਰਿਪਰੋਟ ਦੇ ਮੁਤਾਬਕ, ਵੇਨਹੋਂਗ ਨੇ ਕਿਹਾ,''ਗਲੋਬਲ ਪੱਧਰ 'ਤੇ ਦੇਖੀਏ ਤਾਂ ਵਾਇਰਸ ਸ਼ਾਇਦ ਹਮੇਸ਼ਾ ਮੌਜੂਦ ਰਹੇ ਪਰ ਅਖੀਰ ਵਿਚ ਮਹਾਮਾਰੀ 'ਤੇ ਕਾਬੂ ਪਾ ਲਿਆ ਜਾਵੇਗਾ। ਲਾਜ਼ਮੀ ਤੌਰ 'ਤੇ ਇਸ ਵਿਚ 2 ਸਾਲ ਦਾ ਸਮਾਂ ਲੱਗੇਗਾ।'' 

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਦੇ ਫੈਲਣ 'ਤੇ ਇਟਲੀ ਤੋਂ ਆਈ ਹੈਰਾਨ ਕਰ ਦੇਣ ਵਾਲੀ ਰਿਪੋਰਟ

ਇੱਥੇ ਦੱਸ ਦਈਏ ਕਿ ਚੀਨ ਵਿਚ ਵੀ ਕੋਰੋਨਾਵਾਰਸ ਪੂਰ ਤਰ੍ਹਾਂ ਖਤਮ ਨਹੀਂ ਹੋਇਆ ਹੈ ਪਰ ਕਾਫੀ ਹੱਦ ਤੱਕ ਚੀਨ ਨੇ ਮਹਾਮਾਰੀ 'ਤੇ ਕਾਬੂ ਪਾ ਲਿਆ ਹੈ। ਚੀਨ ਹਾਲੇ ਵੀ ਵਾਇਰਸ ਨੂੰ ਲੈਕੇ ਸਾਰੀਆਂ ਸਾਵਧਾਨੀਆਂ ਵਰਤ ਰਿਹਾ ਹੈ। ਮਾਸਕ ਪਾਉਣ, ਤਾਪਮਾਨ ਜਾਂਚਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਨਾਲ ਹੀ ਪਾਬੰਦੀਆਂ ਵਿਚ ਛੋਟ ਦਿੱਤੀ ਜਾ ਰਹੀ ਹੈ। ਚੀਨ ਦੇ ਸ਼ੰਘਾਈ, ਹੈਨਝੋਊ ਅਤੇ ਗੁਇਲੀਨ ਵਿਚ ਕਈ ਮਹੀਨੇ ਦੀਆਂ ਪਾਬੰਦੀਆਂ ਦੇ ਬਾਅਦ ਸੋਮਵਾਰ ਨੂੰ ਸੀਮਤ ਗਿਣਤੀ ਵਿਚ ਲੋਕਾਂ ਨੂੰ ਸਿਨੇਮਾ ਹਾਲ ਵਿਚ ਫਿਲਮ ਦੇਖਣ ਦੀ ਇਜਾਜ਼ਤ ਦਿੱਤੀ ਗਈ।


Vandana

Content Editor

Related News