ਚੀਨ ਦੀ ਸ਼ਿਨਜਿਆਂਗ ਖਾਨ ’ਚ ਆਇਆ ਹੜ੍ਹ, ਫਸੇ 21 ਮਜ਼ਦੂਰ

Monday, Apr 12, 2021 - 10:49 AM (IST)

ਚੀਨ ਦੀ ਸ਼ਿਨਜਿਆਂਗ ਖਾਨ ’ਚ ਆਇਆ ਹੜ੍ਹ, ਫਸੇ 21 ਮਜ਼ਦੂਰ

ਬੀਜਿੰਗ (ਬਿਊਰੋ) : ਚੀਨ ਦੇ ਜ਼ਿਨਜਿਆਂਗ ਖੇਤਰ ਵਿਚ ਕਰੀਬ 1.2 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਇਕ ਕੋਲੇ ਦੀ ਖਾਨ ਵਿਚ ਹੜ ਆਉਣ ਕਾਰਨ 21 ਮਾਈਨਰ ਫਸ ਗਏ ਹਨ। ਸਮਾਚਾਰ ਏਜੰਸੀ ਸਿਨਹੂਆ ਅਨੁਸਾਰ ਸ਼ਨੀਵਾਰ ਨੂੰ ਉੱਤਰ ਦੇ ਖੁਦਮੁਖਤਿਆਰੀ ਖੇਤਰ ਛਾਂਗੀ ’ਚ ਇਕ ਕੋਲੇ ਦੀ ਖਾਨ ’ਚ 29 ਖਾਨ ਮਜ਼ਦੂਰ ਕੰਮ ਕਰ ਰਹੇ ਸਨ। ਕੰਮ ਕਰਦੇ ਸਮੇਂ ਖੋਦਾਈ ’ਚ ਆਏ ਹੜ੍ਹ ਕਾਰਨ 21 ਮਜ਼ਦੂਰ ਫਸ ਗਏ, ਜਦਕਿ ਇਸ ਦੌਰਾਨ ਅੱਠ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 

ਮੀਡੀਆ ਨੇ ਸਥਾਨਕ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਜ਼ਦੂਰਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਖਾਨ ਵਿੱਚੋਂ ਪਾਣੀ ਪੰਪ ਸੈੱਟਾਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਸੇ ਹੋਏ ਮਾਈਨਰਾਂ ਨਾਲ ਸੰਪਰਕ ਸਥਾਪਤ ਕਰਨ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ  ਹਨ। 


author

rajwinder kaur

Content Editor

Related News