ਚੀਨ ਦਾ ਨਵਾਂ ਐਲਾਨ, ਵੁਹਾਨ ਲੈਬ ਨੂੰ ਦੇਵੇਗਾ ਚੋਟੀ ਦਾ ''ਵਿਗਿਆਨਕ ਪੁਰਸਕਾਰ''
Tuesday, Jun 22, 2021 - 10:33 AM (IST)

ਬੀਜਿੰਗ (ਬਿਊਰੋ) ਕੋਰੋਨਾ ਵਾਇਰਸ ਉਤਪੱਤੀ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਵੁਹਾਨ ਲੈਬ ਨੂੰ ਚੀਨ ਮਹਾਮਾਰੀ ਦੇ ਦਿਨਾਂ ਵਿਚ ਬਿਹਤਰੀਨ ਪ੍ਰਦਰਸ਼ਨ ਲਈ ਚੋਟੀ ਦਾ ਵਿਗਿਆਨਕ ਪੁਰਸਕਾਰ ਦੇਣ ਜਾ ਰਿਹਾ ਹੈ।ਚੀਨ ਕੋਰੋਨਾ ਵਾਇਰਸ ਦੇ ਲੀਕ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਵੁਹਾਨ ਲੈਬ ਨੂੰ ਚਾਈਨਾ ਅਕੈਡਮੀ ਆਫ ਸਾਈਂਸ ਵੱਲੋਂ ਵਿਗਿਆਨ ਅਤੇ ਤਕਨੀਕ ਉਪਲਬਧੀ ਪੁਰਸਕਾਰ ਦਿੱਤਾ ਜਾਵੇਗਾ। ਇਹੀ ਨਹੀਂ ਚੀਨ ਵਿਚ ਬੈਟ ਵੁਮੈਨ ਦੇ ਨਾਮ ਨਾਲ ਮਸ਼ਹੂਰ ਵਿਗਿਆਨੀ ਸ਼ੀ ਝੇਗਲੀ ਦੇ ਕੰਮ ਦੀ ਵੀ ਤਾਰੀਫ਼ ਕੀਤੀ ਗਈ ਹੈ।
ਸ਼ੀ ਝੇਂਗਲੀ ਵੁਹਾਨ ਲੈਬ ਵਿਚ ਪਸ਼ੂਆਂ 'ਤੇ ਖੋਜ ਦੀ ਅਗਵਾਈ ਕਰਦੀ ਹੈ।
ਚਾਈਨਾ ਅਕਾਦਮੀ ਆਫ ਸਾਈਂਸ ਨੇ ਕਿਹਾ ਕਿ ਵੁਹਾਨ ਲੈਬ ਦੇ ਖੋਜੀਆਂ ਦੇ ਦਲ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨਾਂ ਦੀ ਵਿਆਪਕ ਅਤੇ ਵਿਵਸਥਿਤ ਢੰਗ ਨਾਲ ਜਾਂਚ ਕੀਤੀ। ਇਸ ਦੇ ਨਤੀਜੇ ਵਜੋਂ ਕੋਰੋਨਾ ਵਾਇਰਸ ਖ਼ਿਲਾਫ਼ ਦਵਾਈਆਂ ਅਤੇ ਵੈਕਸੀਨ ਬਣਾਉਣ ਦਾ ਰਸਤਾ ਸਾਫ ਹੋਇਆ। ਨਾਲ ਹੀ ਵੁਹਾਨ ਲੈਬ ਨੇ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਅਤੇ ਬਚਾਅ ਲਈ ਮਹੱਤਵਪੂਰਨ ਵਿਗਿਆਨਕ ਅਤੇ ਤਕਨੀਕੀ ਸਮਰਥਨ ਮੁਹੱਈਆ ਕਰਵਾਇਆ।
ਪੜ੍ਹੋ ਇਹ ਅਹਿਮ ਖਬਰ- ਜਾਨਸਨ ਨੇ ਬ੍ਰਿਟੇਨ ਨੂੰ ਵਿਗਿਆਨ ਦੇ ਖੇਤਰ 'ਚ ਗਲੋਬਲ ਮਹਾਸ਼ਕਤੀ ਬਣਾਉਣ ਲਈ ਪੇਸ਼ ਕੀਤੀ ਨਵੀਂ ਯੋਜਨਾ
ਵੁਹਾਨ ਲੈਬ ਨੂੰ ਅਜਿਹੇ ਸਮੇਂ ਵਿਚ ਚੋਟੀ ਦਾ ਵਿਗਿਆਨਕ ਪੁਰਸਕਾਰ ਨਾਲ ਦੇਣ ਦਾ ਐਲਾਨ ਹੋਇਆ ਹੈ ਜਦੋਂ ਉਹ ਕੋਰੋਨਾ ਦੇ ਲੀਕ ਹੋਣ ਨੂੰ ਲੈਕੇ ਬੁਰੀ ਤਰ੍ਹਾਂ ਘਿਰੀ ਹੋਈ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਵਾਇਰਸ ਵੁਹਾਨ ਲੈਬ ਤੋਂ ਲੀਕ ਹੋ ਕੇ ਉੱਥੋਂ ਕੁਝ ਹੀ ਦੂਰੀ 'ਤੇ ਸਥਿਤ ਵੁਹਾਨ ਵੈਟ ਮਾਰਕੀਟ ਪਹੁੰਚ ਗਿਆ। ਇੱਥੇ ਹੀ ਕੋਰੋਨਾ ਮਹਾਮਾਰੀ ਦੀ ਸਭ ਤੋਂ ਪਹਿਲਾਂ ਪਛਾਣ ਹੋਈ ਸੀ। ਇਹੀ ਨਹੀਂ ਚੀਨ ਦੀ ਵੁਹਾਨ ਲੈਬ ਵਿਚ ਪਿੰਜ਼ਰੇ ਵਿਚ ਚਮਗਾਦੜਾਂ ਨੂੰ ਰੱਖਿਆ ਜਾਂਦਾ ਸੀ। ਵੁਹਾਨ ਲੈਬ ਤੋਂ ਪਹਿਲੀ ਵਾਰ ਸਾਹਮਣੇ ਆਈਆਂ ਤਸਵੀਰਾਂ ਵਿਚ ਇਹ ਖੁਲਾਸਾ ਹੋਇਆ ਹੈ।
ਨੋਟ- ਕੋਰੋਨਾ ਉਤਪੱਤੀ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਵੁਹਾਨ ਲੈਬ ਨੂੰ ਚੀਨ ਦੇਵੇਗਾ ਚੋਟੀ ਦਾ 'ਵਿਗਿਆਨਕ ਪੁਰਸਕਾਰ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।