ਸ਼ੀ ਨੇ ਕੋਰੋਨਾ ਖਿਲਾਫ ਲੜਾਈ ''ਚ ਟਰੰਪ ਨੂੰ ਦਿੱਤਾ ਇਕਜੁੱਟ ਹੋਣ ਦਾ ਸੱਦਾ

Friday, Mar 27, 2020 - 02:34 PM (IST)

ਸ਼ੀ ਨੇ ਕੋਰੋਨਾ ਖਿਲਾਫ ਲੜਾਈ ''ਚ ਟਰੰਪ ਨੂੰ ਦਿੱਤਾ ਇਕਜੁੱਟ ਹੋਣ ਦਾ ਸੱਦਾ

ਬੀਜਿੰਗ- ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ੁੱਕਰਵਾਰ ਨੂੰ ਫੋਨ ਕਰਕੇ ਗੱਲਬਾਤ ਵਿਚ ਕਿਹਾ ਕਿ ਦੁਨੀਆ ਭਰ ਨੂੰ ਪ੍ਰਭਾਵਿਤ ਕਰਨ ਵਾਲੀ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨਾਲ ਜੰਗ ਲੜਨ ਦੇ ਲਈ ਚੀਨ ਤੇ ਅਮਰੀਕਾ ਨੂੰ ਇਕਜੁੱਟ ਹੋਣਾ ਹੋਵੇਗਾ।

ਸਰਕਾਰੀ ਪ੍ਰਸਾਰਕ ਸੀਸੀਟੀਵੀ ਦੀ ਖਬਰ ਮੁਤਾਬਕ ਦੋਵਾਂ ਦੇਸ਼ਾਂ ਦੇ ਵਿਚਾਲੇ ਵਾਇਰਸ ਨੂੰ ਲੈ ਕੇ ਹਾਲ ਦੇ ਦਿਨਾਂ ਵਿਚ ਸ਼ਬਦੀ ਜੰਗ ਦੇਖਣ ਨੂੰ ਮਿਲੀ ਸੀ ਪਰ ਸ਼ੀ ਨੇ ਟਰੰਪ ਨੂੰ ਕਿਹਾ ਕਿ ਚੀਨ ਅਮਰੀਕਾ ਦੇ ਨਾਲ ਸਾਰੀਆਂ ਸੂਚਨਾਵਾਂ ਤੇ ਕਜ਼ਰਬੇ ਸਾਂਝੇ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਹੁਬੇਈ ਦੇ ਵੁਹਾਨ ਤੋਂ ਸ਼ੁਰੂ ਹੋਏ ਇਸ ਜਾਨਲੇਵਾ ਵਾਇਰਸ 'ਤੇ ਚੀਨ ਨੇ ਦੇਸ਼ ਵਿਚ ਕਾਬੂ ਦਾ ਐਲਾਨ ਕਰ ਦਿੱਤਾ ਹੈ। ਚੀਨ ਵਿਚ ਇਸ ਵਾਇਰਸ ਦੇ 81 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਜਦਕਿ ਅਮਰੀਕਾ ਵਿਚ ਵਾਇਰਸ ਦੇ ਮਾਮਲੇ ਚੀਨ ਤੋਂ ਵਧੇਰੇ (85,000) ਹਨ ਤੇ 1300 ਲੋਕ ਆਪਣੀ ਜਾਨ ਗੁਆ ਚੁੱਕੇ ਹਨ।


author

Baljit Singh

Content Editor

Related News