ਕਈ ਤਰ੍ਹਾਂ ਦੇ ਵਾਇਰਸ ਨੂੰ ਖਤਮ ਕਰਨ ''ਚ ਫਾਇਦੇਮੰਦ ਹੈ ਹਲਦੀ

07/19/2020 6:20:51 PM

ਬੀਜਿੰਗ (ਬਿਊਰੋ) ਭੋਜਨ ਵਿਚ ਮਸਾਲੇ ਦੇ ਤੌਰ 'ਤੇ ਵਰਤੀ ਜਾਣ ਵਾਲੀ ਹਲਦੀ ਬਹੁਤ ਹੀ ਗੁਣਕਾਰੀ ਹੁੰਦੀ ਹੈ। ਭਾਵੇਂ ਬੁਖਾਰ ਹੋਵੇਂ ਜਾਂ ਖੰਘ, ਮਾਂ ਤੁਰੰਤ ਹੀ ਹਲਦੀ ਵਾਲਾ ਦੁੱਧ ਪੀਣ ਲਈ ਕਹਿੰਦੀ ਹੈ। ਕਈ ਭਾਰਤੀ ਤਾਂ ਇਸ ਨੂੰ ਤਰਲ ਰਾਮਬਾਣ ਦਵਾਈ ਮੰਨਦੇ ਹਨ। ਪੱਛਮੀ ਦੇਸ਼ਾਂ ਵੱਲੋਂ ਇਸ ਦੇ ਗੁਣਾਂ ਦੀ ਪਛਾਣ ਕੀਤੇ ਜਾਣ ਦੇ ਬਾਅਦ ਇਸ ਨੂੰ ਸੁਪਰਫੂਡ ਬਣਾ ਦਿੱਤਾ ਗਿਆ। ਹੁਣ ਸ਼ੋਧ ਕਰਤਾਵਾਂ ਨੇ ਪਾਇਆ ਹੈ ਕਿ ਆਮਤੌਰ 'ਤੇ ਵਰਤੇ ਜਾਣ ਵਾਲੇ ਇਸ ਮਸਾਲੇ ਵਿਚ ਪਾਇਆ ਜਾਣਾ ਵਾਲਾ ਇਕ ਕੁਦਰਤੀ ਯੌਗਿਕ ਕੁਝ ਵਾਇਰਸ ਨੂੰ ਖਤਮ ਕਰਨ ਵਿਚ ਸਹਾਈ ਸਿੱਧ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਅਦਾਲਤ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਸੁਣਾਈ 15 ਸਾਲ ਦੀ ਸਜ਼ਾ 

ਹਲਦੀ ਵਿਚ ਮੌਜੂਦ ਇਸ ਯੌਗਿਕ ਨੂੰ 'ਕਰਕਿਊਮਿਨ' ਕਿਹਾ ਜਾਂਦਾ ਹੈ। ਇਸ ਨਾਲ ਟ੍ਰਾਂਸਮੀਸਬਲ ਗੈਸਟ੍ਰੋਐਂਟੇਰਾਈਟਸ ਵਾਇਰਸ (ਟੀ.ਜੀ.ਈ.ਵੀ.) ਨੂੰ ਰੋਕਿਆ ਜਾ ਸਕਦਾ ਹੈ ਜੋ ਸੂਰਾਂ ਨੂੰ ਪੀੜਤ ਕਰਦਾ ਹੈ। ਜਨਰਲ ਵਾਇਰੋਲੌਜੀ ਦੇ ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ। ਉੱਚ ਮਾਤਰਾ ਵਿਚ ਯੌਗਿਕ ਵਾਇਰਸ ਕਣਾਂ ਨੂੰ ਮਾਰਨ ਲਈ ਵੀ ਪਾਇਆ ਗਿਆ ਸੀ। ਟੀ.ਜੀ.ਈ.ਵੀ. ਦੇ ਨਾਲ ਇਨਫੈਕਸ਼ਨ ਦੇ ਕਾਰਨ ਪਿਗਲੇਟਸ ਵਿਚ ਛੂਤਕਾਰੀ ਗੈਸਟ੍ਰੋਐਂਟੇਰਾਈਟਸ ਨਾਮਕ ਬੀਮਾਰੀ ਹੁੰਦੀ ਹੈ, ਜੋ ਦਸਤ, ਗੰਭੀਰ ਡੀਹਾਈਡ੍ਰੇਸ਼ਨ ਅਤੇ ਮੌਤ ਦੀ ਵਿਸ਼ੇਸ਼ਤਾ ਹੈ। ਟੀ.ਜੀ.ਈ.ਵੀ. ਬਹੁਤ ਜ਼ਿਆਦਾ ਛੂਤਕਾਰੀ ਹੈ ਅਤੇ 2 ਸਾਲ ਤੋਂ ਘੱਟ ਉਮਰ ਦੇ ਪਿਗਲੇਟ (piglets) ਵਿਚ ਬਹੁਤ ਜਾਨਲੇਵਾ ਹੈ।ਇਸ ਤਰ੍ਹਾਂ ਇਹ ਗਲੋਬਲ ਸਵਾਈਨ ਉਦਯੋਗ ਦੇ ਲਈ ਇਕ ਵੱਡਾ ਖਤਰਾ ਹੈ।ਵਰਤਮਾਨ ਵਿਚ ਐਲਫਾ-ਕੋਰੋਨਾਵਾਇਰਸ ਦੇ ਲਈ ਕੋਈ ਪ੍ਰਵਾਨਿਤ ਇਲਾਜ ਨਹੀਂ ਹੈ ਭਾਵੇਂਕਿ ਟੀ.ਜੀ.ਈ.ਵੀ. ਦੇ ਲਈ ਇਕ ਟੀਕਾ ਹੈ, ਇਹ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਪ੍ਰਭਾਵੀ ਨਹੀਂ ਹੈ।


Vandana

Content Editor

Related News