ਚੀਨ ਨੂੰ ਆਸ, ਅਮਰੀਕੀ ਰਾਜਦੂਤ ਕਰੇਗਾ ''ਨਿਰਪੱਖ ਫੈਸਲਾ''

05/20/2019 5:40:33 PM

ਬੀਜਿੰਗ (ਭਾਸ਼ਾ)— ਅਮਰੀਕੀ ਰਾਜਦੂਤ ਟੇਰੀ ਬ੍ਰਾਂਸਟੇਡ ਨੂੰ ਤਿੱਬਤ ਦਾ ਦੌਰਾ ਕਰਨ ਦੀ ਇਜਾਜ਼ਤ ਦੇਣ ਵਾਲੇ ਚੀਨ ਨੇ ਸੋਮਵਾਰ ਨੂੰ ਆਸ ਜ਼ਾਹਰ ਕੀਤੀ। ਇਸ ਆਸ ਮੁਤਾਬਕ ਅਮਰੀਕੀ ਰਾਜਦੂਤ ਹਿਮਾਲਿਆ ਖੇਤਰ ਦੀ ਸਥਿਤੀ ਖਾਸ ਕਰ ਕੇ ਧਰਮ ਅਤੇ ਤਿੱਬਤੀ ਸੱਭਿਆਚਾਰ ਨੂੰ ਲੈ ਕੇ ਨਿਰਪੱਖ ਫੈਸਲਾ ਕਰੇਗਾ। ਬ੍ਰਾਂਸਟੇਡ 19 ਤੋਂ 25 ਮਈ ਦੇ ਵਿਚ ਤਿੱਬਤ ਆਟੋਨੋਮਸ ਖੇਤਰ ਦੇ ਸਰਹੱਦੀ ਕਵਿਨਹਾਈ ਸੂਬੇ ਦੇ ਦੌਰੇ 'ਤੇ ਹਨ। ਚਾਰ ਸਾਲਾਂ ਵਿਚ ਪਾਬੰਦੀਸ਼ੁਦਾ ਖੇਤਰ ਵਿਚ ਕਿਸੇ ਅਮਰੀਕੀ ਰਾਜਦੂਤ ਦਾ ਇਹ ਪਹਿਲਾ ਦੌਰਾ ਹੈ।

ਇਸ ਦੌਰੇ ਦੌਰਾਨ ਬ੍ਰਾਂਸਟੇਡ ਦੀ ਸਥਾਨਕ ਅਧਿਕਾਰੀਆਂ ਨਾਲ ਮੁਲਾਕਾਤ ਅਤੇ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਸਥਲਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ। ਉਨ੍ਹਾਂ ਦਾ ਇਹ ਦੌਰਾ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿਚ ਵੱਧਦੇ ਵਪਾਰ ਯੁੱਧ ਦੇ ਵਿਚ ਹੋ ਰਿਹਾ ਹੈ। ਅਮਰੀਕਾ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਰੈਸੀਪ੍ਰੋਕਲ ਐਕਸੈਸ ਟੂ ਤਿੱਬਤ ਐਕਟ, 2018 ਪਾਸ ਕੀਤੇ ਜਾਣ ਦੇ ਬਾਅਦ ਚੀਨ ਵੱਲੋਂ ਅਮਰੀਕੀ ਰਾਜਦੂਤ ਦੇ ਦੌਰੇ ਨੂੰ ਇਜਾਜ਼ਤ ਦਿੱਤੀ ਗਈ ਹੈ। 

ਅਮਰੀਕਾ ਨੇ ਇਸ ਐਕਟ ਜ਼ਰੀਏ ਚਿਤਾਵਨੀ ਦਿੱਤੀ ਸੀ ਕਿ ਜੇਕਰ ਚੀਨ ਨੇ ਅਮਰੀਕੀ ਨਾਗਰਿਕਾਂ, ਸਰਕਾਰੀ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਤਿੱਬਤ ਜਾਣ ਤੋਂ ਰੋਕਿਆ ਤਾਂ ਉਹ ਵੀ ਬਰਾਬਰੀ ਵਾਲੇ ਉਪਾਅ ਵਰਤੇਗਾ। ਚੀਨੀ ਵਿਦੇਸ ਮੰਤਰਾਲੇ ਦੇ ਬੁਲਾਰੇ ਲੂ ਕੰਗ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ,''ਅਸੀਂ ਰਾਜਦੂਤ ਬ੍ਰਾਂਸਟੇਡ ਦੇ ਦੌਰੇ ਦਾ ਸਵਾਗਤ ਕਰਦੇ ਹਾਂ।'' ਲੂ ਨੇ ਕਿਹਾ,''ਜਿੱਥੇ ਤੱਕ ਅਮਰੀਕੀ ਦੂਤਘਰ ਦੀ ਟਿੱਪਣੀ ਦੀ ਗੱਲ ਹੈ, ਸਾਨੂੰ ਆਸ ਹੈ ਕਿ ਇਹ ਦੌਰਾ ਉਨ੍ਹਾਂ ਨੂੰ ਨਿਰਪੱਖ ਫੈਸਲਾ ਲੈਣ ਵਿਚ ਮਦਦ ਕਰ ਸਕਦਾ ਹੈ, ਜਿਹੜਾ ਤੱਥਾਂ 'ਤੇ ਆਧਾਰਿਤ ਹੋਵੇ, ਖਾਸ ਕਰ ਕੇ ਧਰਮ, ਸੰਸਕ੍ਰਿਤੀ, ਵਿਰਾਸਤ ਅਤੇ ਇਤਿਹਾਸ 'ਤੇ। ਸਾਨੂੰ ਆਸ ਹੈ ਕਿ ਉਹ ਆਪਣਾ ਫੈਸਲਾ ਖੁਦ ਕਰ ਸਕਦੇ ਹਨ।''


Vandana

Content Editor

Related News