ਚੀਨ ਨੇ ਤਿਆਰ ਕੀਤੀ ਆਤਮਘਾਤੀ ਡਰੋਨ ਆਰਮੀ, ਇੰਝ ਮਚਾਏਗੀ ਤਬਾਹੀ

Thursday, Oct 15, 2020 - 06:28 PM (IST)

ਬੀਜਿੰਗ (ਬਿਊਰੋ): ਅਮਰੀਕਾ, ਭਾਰਤ, ਤਾਈਵਾਨ, ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਜੰਗ ਦੇ ਇਰਾਦੇ ਰੱਖਣ ਵਾਲੇ ਚੀਨ ਨੇ ਵਿਸਫੋਟਕਾਂ ਨਾਲ ਲੈਸ ਆਤਮਘਾਤੀ ਡਰੋਨ (Loitering munition) ਜਹਾਜ਼ਾਂ ਦੀ ਜ਼ੋਰਦਾਰ ਫੌਜ ਤਿਆਰ ਕੀਤੀ ਹੈ। ਇਹ ਡਰੋਨ ਇਕ ਟਿਊਬਲਰ ਲਾਂਚਰ ਦੇ ਅੰਦਰ ਹੁੰਦੇ ਹਨ ਜੋ ਇਸ਼ਾਰਾ ਕਰਦੇ ਹੀ ਆਪਣੇ ਦੁਸ਼ਮਣ 'ਤੇ ਟੁੱਟ ਪੈਂਦੇ ਹਨ। ਇਹਨਾਂ ਲਾਂਚਰ ਨੂੰ ਇਕ ਹਲਕੇ ਵਾਹਨ ਅਤੇ ਹੈਲੀਕਾਪਟਰ ਦੇ ਉੱਪਰ ਤਾਇਨਾਤ ਕੀਤਾ ਜਾ ਸਕਦਾ ਹੈ। ਚੀਨ ਦੀ ਡਰੋਨ ਸੈਨਾ ਦੇ ਸਾਹਮਣੇ ਆਉਣ ਦੇ ਬਾਅਦ ਹੁਣ ਦੁਨੀਆਭਰ ਦੀਆਂ ਸੈਨਾਵਾਂ ਦੇ ਸਾਹਮਣੇ ਭਵਿੱਖ ਵਿਚ ਵੱਡੀ ਜੰਗ ਨੂੰ ਲੈਕੇ ਖਤਰਾ ਪੈਦਾ ਹੋ ਗਿਆ ਹੈ।

PunjabKesari

ਚੀਨ ਨੇ ਇਕੱਠਿਆਂ ਉਡਾਈ 200 ਡਰੋਨ ਜਹਾਜ਼ਾਂ ਦੀ ਫੌਜ
ਚੀਨ ਦੀ ਇਲੈਕਟ੍ਰਾਨਿਕਸ ਅਕੈਡਮੀ ਨੇ ਇਸ ਡਰੋਨ ਜਹਾਜ਼ ਨੂੰ ਤਿਆਰ ਕੀਤਾ ਹੈ ਅਤੇ ਪਿਛਲੇ ਮਹੀਨੇ ਹੀ ਇਸ ਦਾ ਸਫਲ ਪਰੀਖਣ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਸਾਲ 2017 ਵਿਚ 120 ਛੋਟੇ ਡਰੋਨ ਨੂੰ ਇਕੱਠੇ ਫੌਜ ਦੇ ਰੂਪ ਵਿਚ ਉਡਾ ਕੇ ਵੱਡੀ ਸਫਲਤਾ ਹਾਸਲ ਕੀਤੀ ਸੀ। ਬਾਅਦ ਵਿਚ ਚੀਨ ਨੇ 200 ਡਰੋਨ ਜਹਾਜ਼ਾਂ ਨੂੰ ਇਕੱਠੇ ਉਡਾ ਕੇ ਵੱਡਾ ਕਾਰਨਾਮਾ ਕਰ ਦਿਖਾਇਆ। ਚੀਨ ਦੇ ਆਤਮਘਾਤੀ ਡਰੋਨ ਜਹਾਜ਼ ਦਾ ਨਾਮ CH-901 ਨਾਮ ਦੱਸਿਆ ਜਾ ਰਿਹਾ ਹੈ। ਇਸ ਡਰੋਨ ਵਿਚ ਅੱਗੇ ਅਤੇ ਪਿੱਚੇ ਖੰਭ ਮਤਲਬ ਪਰ ਲੱਗੇ ਹੋਏ ਹਨ ਅਤੇ ਟੀਚੇ ਦੀ ਪਛਾਣ ਦੇ ਲਈ ਸੈਂਸਰ ਵੀ ਲੱਗਾ ਹੋਇਆ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਇਸੇ ਤਰ੍ਹਾਂ ਦਾ ਆਤਮਘਾਤੀ ਡਰੋਨ ਜਹਾਜ਼ ਬਣਾਇਆ ਸੀ।

PunjabKesari

ਇਕੋ ਵਾਰ ਛੱਡੇ ਜਾ ਸਕਦੇ ਹਨ 48 ਆਤਮਘਾਤੀ ਡਰੋਨ
ਚੀਨ ਦੇ ਟਿਊਬਲਰ ਲਾਂਚਰ ਦੇ ਅੰਦਰ 48 ਡਰੋਨ ਰਹਿੰਦੇ ਹਨ। ਲੋੜ ਪੈਣ 'ਤੇ ਇਹਨਾਂ ਨੂੰ ਤਰੁੰਤ ਛੱਡਿਆ ਜਾ ਸਕਦਾ ਹੈ।ਮਾਹਰਾਂ ਦਾ ਕਹਿਣਾ ਹੈ ਕਿ ਬਕਸੇ ਵਰਗੇ ਇਸ ਡਰੋਨ ਦੇ ਲਾਂਚਰ ਨੂੰ ਜੰਗੀ ਜਹਾਜ਼ਾਂ ਅਤੇ ਜ਼ਮੀਨ 'ਤੇ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਹੀ ਨਹੀਂ ਇਸ ਡਰੋਨ ਨੂੰ ਹੈਲੀਕਾਪਟਰ ਦੇ ਉੱਪਰ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਦੁਨੀਆ ਵਿਚ ਇਸ ਤਰ੍ਹਾਂ ਦੇ ਹਮਲੇ ਨੂੰ ਰੋਕਣ ਲਈ ਕੋਈ ਏਅਰ ਡਿਫੈਂਸ ਸਿਸਟਮ ਨਹੀਂ ਹੈ।

PunjabKesari


Vandana

Content Editor

Related News