ਪੁਲਾੜ ਕੇਂਦਰ ਪਹੁੰਚਿਆ ਚੀਨ ਦਾ ਕਾਰਗੋ ਜਹਾਜ਼
Sunday, May 30, 2021 - 11:32 AM (IST)
ਬੀਜਿੰਗ (ਭਾਸ਼ਾ): ਚੀਨ ਦੀ ਪੁਲਾੜ ਏਜੰਸੀ ਨੇ ਘੋਸ਼ਣਾ ਕੀਤੀ ਹੈ ਕਿ ਇਕ ਆਟੋਮੈਟਿਕ ਪੁਲਾੜ ਗੱਡੀ ਚੀਨ ਦੇ ਨਵੇਂ ਪੁਲਾੜ ਕੇਂਦਰ 'ਤੇ ਉਤਰ ਗਈ ਹੈ। ਇਹ ਗੱਡੀ ਭਵਿੱਖ ਵਿਚ ਕੇਂਦਰ ਤੱਕ ਆਉਣ ਵਾਲੀਆਂ ਪੁਲਾੜ ਗੱਡੀਆਂ ਦੇ ਚਾਲਕ ਦਲ ਦੇ ਮੈਂਬਰਾਂ ਲਈ ਬਾਲਣ ਅਤੇ ਸਪਲਾਈ ਲੈ ਕੇ ਪਹੁੰਚੀ ਹੈ। 'ਚਾਈਨਾ ਮੈਨਡ ਸਪੇਸ' ਨੇ ਕਿਹਾ ਕਿ ਤਿਆਨਝੋਉ-2 ਪੁਲਾੜ ਗੱਡੀ ਦੱਖਣੀ ਚੀਨ ਸਾਗਰ ਵਿਚ ਸਥਿਤ ਟਾਪੂ ਹੈਨਾਨ ਤੋਂ ਲਾਂਚ ਕੀਤੇ ਜਾਣ ਦੇ 8 ਘੰਟੇ ਬਾਅਦ ਤਿਆਨਹੇ ਪੁਲਾੜ ਕੇਂਦਰ 'ਤੇ ਪਹੁੰਚੀ।
ਇਹ ਪੁਲਾੜ ਪੁਸ਼ਾਕਾਂ, ਖਾਣ-ਪੀਣ ਦੀ ਸਪਲਾਈ ਅਤੇ ਕੇਂਦਰ ਲਈ ਉਪਕਰਨ ਅਤੇ ਬਾਲਣ ਲੈ ਕੇ ਪਹੁੰਚੀ। ਚੀਨ ਦੇ ਲਗਾਤਾਰ ਅਭਿਲਾਸ਼ੀ ਹੁੰਦੇ ਪੁਲਾੜ ਪ੍ਰੋਗਰਾਮ ਦੇ ਤਹਿਤ ਤਿਆਨਹੇ ਜਾਂ ਹੈਵਨਲੀ ਹਾਰਮਨੀ ਦੇਸ਼ ਵੱਲੋਂ ਸ਼ੁਰੂ ਕੀਤਾ ਗਿਆ ਤੀਜਾ ਅਤੇ ਸਭ ਤੋਂ ਵੱਡਾ ਮੋ਼ਡਿਊਲ ਕੇਂਦਰ ਹੈ। ਇਸ ਕੇਂਦਰ ਦਾ ਸਭ ਤੋਂ ਮਹੱਤਵਪੂਰਨ ਮੋਡਊਲ 29 ਅਪ੍ਰੈਲ ਨੂੰ ਸ਼ੁਰੂ ਕੀਤਾ ਗਿਆ ਸੀ। ਪੁਲਾੜ ਏਜੰਸੀ ਅਗਲੇ ਸਾਲ ਦੇ ਅਖੀਰ ਤੱਕ ਕੁੱਲ 11 ਲਾਂਚਾਂ ਦੀ ਯੋਜਨਾ ਬਣਾ ਰਹੀ ਹੈ ਜੋ ਇਸ 70 ਟਿਨ ਦੇ ਕੇਂਦਰ ਤੱਕ ਦੋ ਹੋਰ ਮੋਡਿਊਲ, ਸਪਲਾਈ ਅਤੇ ਤਿੰਨ ਮੈਂਬਰੀ ਚਾਲਕ ਦਲਾਂ ਨੂੰ ਪਹੁੰਚਾਏਗੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸਾਂਸਦ ਦੀ ਮੰਗ, ਹਿੰਦੂਆਂ ਨੂੰ ਮਿਲੇ 'ਗੈਰ-ਮੁਸਲਿਮ' ਦਾ ਦਰਜਾ
ਤਿਆਨਹੇ ਦਾ ਲਾਂਚ ਕਰਨ ਵਾਲੇ ਰਾਕੇਟ ਦੇ ਹਿੱਸੇ ਨੂੰ ਬੇਕਾਬੂ ਹੋ ਕੇ ਧਰਤੀ 'ਤੇ ਡਿੱਗਣ ਦੇਣ ਲਈ ਹਾਲ ਹੀ ਚੀਨ ਦੀ ਆਲੋਚਨਾ ਕੀਤੀ ਗਈ ਸੀ। ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਸ਼ਨੀਵਾਰ ਨੂੰ ਲਾਂਚ ਕੀਤੇ ਗਏ ਰਾਕਟੇ ਨਾਲ ਕੀ ਹੋਵੇਗਾ। ਬੀਜਿੰਗ ਅੰਤਰਰਾਸ਼ਟਰੀ ਪੁਲਾੜ ਕੇਦਰ ਦਾ ਹਿੱਸਾ ਨਹੀਂ ਹੈ ਅਤੇ ਇਸ ਦਾ ਵੱਡਾ ਕਾਰਨ ਅਮਰੀਕਾ ਦਾ ਇਤਰਾਜ਼ ਹੈ।ਅਮਰੀਕਾ ਚੀਨ ਦੇ ਪ੍ਰੋਗਰਾਮਾਂ ਦੀ ਗੁਪਤਤਾ ਅਤੇ ਉਸ ਦੇ ਮਿਲਟਰੀ ਸੰਪਰਕਾਂ ਨੂੰ ਲੈਕੇ ਸਾਵਧਾਨ ਰਹਿੰਦਾ ਹੈ।
ਨੋਟ- ਪੁਲਾੜ ਕੇਂਦਰ ਪਹੁੰਚਿਆ ਚੀਨ ਦਾ ਕਾਰਗੋ ਜਹਾਜ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।