ਚੀਨ ਤੇ ਉੱਤਰੀ ਕੋਰੀਆ ਦੇ ਸੀਨੀਅਰ ਨੇਤਾਵਾਂ ਵਿਚਾਲੇ ਹੋਈ ਬੈਠਕ

Sunday, Aug 18, 2019 - 05:05 PM (IST)

ਚੀਨ ਤੇ ਉੱਤਰੀ ਕੋਰੀਆ ਦੇ ਸੀਨੀਅਰ ਨੇਤਾਵਾਂ ਵਿਚਾਲੇ ਹੋਈ ਬੈਠਕ

ਬੀਜਿੰਗ (ਭਾਸ਼ਾ)— ਚੀਨ ਅਤੇ ਉੱਤਰੀ ਕੋਰੀਆ ਦੇ ਸੀਨੀਅਰ ਨੇਤਾਵਾਂ ਨੇ ਸ਼ਨੀਵਾਰ ਨੂੰ ਇਕ ਬੈਠਕ ਕੀਤੀ। ਚੀਨ ਵਿਚ ਹੋਈ ਇਸ ਬੈਠਕ ਵਿਚ ਸੀਨੀਅਰ ਨੇਤਾਵਾਂ ਨੇ ਆਪਣੇ ਹਥਿਆਰਬੰਦ ਬਲਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਮੁੜ ਜ਼ਾਹਰ ਕੀਤੀ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ-ਉਨ ਵੱਲੋਂ ਇਕ ਨਵੇਂ ਹਥਿਆਰ ਦੇ ਇਕ ਹੋਰ ਪਰੀਖਣ ਦੇ ਨਿਰੀਖਣ ਦੌਰਾਨ ਬੈਠਕ ਦਾ ਆਯੋਜਨ ਹੋਇਆ। ਇਸ ਨੂੰ ਵਾਸ਼ਿੰਗਟਨ ਅਤੇ ਸਿਓਲ 'ਤੇ ਪਰਮਾਣੂ ਵਾਰਤਾ ਅਤੇ ਸੰਯੁਕਤ ਮਿਲਟਰੀ ਅਭਿਆਸ ਨੂੰ ਲੈ ਕੇ ਦਬਾਅ ਬਣਾਉਣ ਦੀ ਇਕ ਕੋਸ਼ਿਸ਼ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਅਧਿਕਾਰਕ ਗੱਲਬਾਤ ਕਮੇਟੀ ਸ਼ਿਨਹੁਆ ਦਾ ਕਹਿਣਾ ਹੈ ਕਿ ਕੇਂਦਰੀ ਮਿਲਟਰੀ ਕਮਿਸ਼ਨ ਦੇ ਉਪ ਪ੍ਰਧਾਨ ਝਾਂਗ ਯੂਕਸੀਆ ਨੇ ਕੋਰੀਆਈ ਪੀਪਲਜ਼ ਆਰਮੀ ਦੇ ਜਨਰਲ ਪੌਲੀਟੀਕਲ ਬਿਊਰੋ ਦੇ ਨਿਦੇਸ਼ਕ ਕਿਮ ਸੁ ਕਿਲ ਨਾਲ ਮੁਲਾਕਾਤ ਕੀਤੀ। ਝਾਂਗ ਨੇ ਕਿਹਾ,''ਚੀਨ ਦੀ ਫੌਜ, ਸੰਚਾਰ ਅਤੇ ਆਪਸੀ ਸਹਿਯੋਗ ਨੂੰ ਵਧਾਵਾ ਦਣਾ ਚਾਹੁੰਦੀ ਹੈ ਤਾਂ ਜੋ ਦੋ-ਪੱਖੀ ਸੰਬੰਧਾਂ, ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਵਧਾਵਾ ਦਿੱਤਾ ਜਾ ਸਕੇ।''


author

Vandana

Content Editor

Related News