ਕੋਵਿਡ-19 ਦੇ ਇਲਾਜ ''ਚ ਸਹਾਇਕ ਹੋ ਸਕਣ ਵਾਲੇ 2 ਐਂਟੀਬੌਡੀ ਦੀ ਪਛਾਣ

Thursday, May 14, 2020 - 06:33 PM (IST)

ਕੋਵਿਡ-19 ਦੇ ਇਲਾਜ ''ਚ ਸਹਾਇਕ ਹੋ ਸਕਣ ਵਾਲੇ 2 ਐਂਟੀਬੌਡੀ ਦੀ ਪਛਾਣ

ਬੀਜਿੰਗ (ਭਾਸ਼ਾ): ਵਿਗਿਆਨੀਆਂ ਨੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦੇ ਬਾਅਦ ਸਿਹਤਮੰਦ ਹੋਏ ਇਕ ਮਰੀਜ਼ ਤੋਂ ਪ੍ਰਾਪਤ ਅਜਿਹੇ 2 ਐਂਟੀਬੌਡੀ ਦੀ ਪਛਾਣ ਕੀਤੀ ਹੈ ਜੋ ਕੋਰੋਨਾਵਾਇਰਸ ਦੇ ਇਲਾਜ ਵਿਚ ਸਹਾਇਕ ਸਿੱਧ ਹੋ ਸਕਦੇ ਹਨ। ਇਸ ਦੇ ਨਾਲ ਹੀ ਇਹ ਵਾਇਰਸ ਨਾਲ ਲੜਨ ਲਈ ਐਂਟੀਵਾਇਰਲ ਮਤਲਬ ਦਵਾਈਆਂ ਅਤੇ ਟੀਕੇ ਬਣਾਉਣ ਵਿਚ ਸਹਾਇਕ ਹੋ ਸਕਦੇ ਹਨ। ਖੋਜ ਕਰਤਾਵਾਂ ਨੇ ਦੱਸਿਆ ਕਿ ਬੀ38 ਅਤੇ ਐੱਚ4 ਨਾਮ ਦੇ ਦੋ ਐਂਟੀਬੌਡੀ ਦੇ ਸੰਬੰਧ ਵਿਚ ਚੂਹੇ 'ਤੇ ਕੀਤੀ ਗਈ ਸ਼ੁਰੂਆਤੀ ਜਾਂਚ ਦੇ ਨਤੀਜੇ ਵਿਚ ਵਾਇਰਸ ਦੇ ਅਸਰ ਵਿਚ ਕਮੀ ਦੇਖਣ ਨੂੰ ਮਿਲੀ। 

ਇਹਨਾਂ ਖੋਜੀਆਂ ਵਿਚ 'ਚਾਈਨੀਜ਼ ਅਕੈਡਮੀ ਆਫ ਸਾਈਂਸ' ਦੇ ਖੋਜ ਕਰਤਾ ਵੀ ਸ਼ਾਮਲ ਹਨ। 'ਸਾਈਂਸ' ਪੱਤਰਿਕਾ ਵਿਚ ਪ੍ਰਕਾਸ਼ਿਤ ਇਸ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਇਹ ਐਂਟੀਬੌਡੀ ਇਲਾਜ ਵਿਚ ਲਾਭਾਕਾਰੀ ਹੋ ਸਕਦੇ ਹਨ। ਇਸ ਦੇ ਇਲਾਵਾ ਉਹ ਕੋਵਿਡ-19 ਨਾਲ ਲੜਨ ਵਾਲੇ ਐਂਟੀਵਾਇਰਲ ਅਤੇ ਟੀਕਿਆਂ ਨੂੰ ਬਣਾਉਣ ਵਿਚ ਵੀ ਮਦਦਗਾਰ ਹੋ ਸਕਦੇ ਹਨ। ਚੀਨ ਦੀ 'ਕੈਪੀਟਲ ਮੈਡੀਕਲ ਯੂਨੀਵਰਸਿਟੀ' ਦੇ ਖੋਜ ਕਰਤਾ ਵਾਨ ਵੁ ਅਤੇ ਉਹਨਾਂ ਦੇ ਸਾਥੀਆਂ ਨੇ ਪਾਇਆ ਕਿ ਇਹ ਦੋਵੇਂ ਐਂਟੀਬੌਡੀ ਮਿਲ ਕੇ ਵਾਇਰਸ ਨੂੰ ਬੇਅਸਰ ਕਰਨ ਵਾਲੇ ਮਜ਼ਬੂਤ ਪ੍ਰਭਾਵ ਪੈਦਾ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਦੋਵੇਂ ਐਂਟੀਬੌਡੀ ਨੂੰ ਮਿਲਾ ਕੇ ਤਿਆਰ ਕੀਤੀ ਗਈ 'ਕਾਕਟੇਲ' ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿਚ ਸਿੱਧਾ ਲਾਭ ਪਹੁੰਚਾ ਸਕਦੀ ਹੈ।
 


author

Vandana

Content Editor

Related News