ਚੀਨ ਦੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਉਸਾਰੀ ਅਧੀਨ ਡੁੱਬੀ

Friday, Sep 27, 2024 - 04:27 PM (IST)

ਚੀਨ ਦੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਉਸਾਰੀ ਅਧੀਨ ਡੁੱਬੀ

ਵਾਸ਼ਿੰਗਟਨ - ਸੈਟੇਲਾਈਟ ਤਸਵੀਰਾਂ ਨੇ ਦਿਖਾਇਆ ਕਿ ਨਿਰਮਾਣ ਅਧੀਨ ਚੀਨ ਦੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਹਮਲਾਵਰ ਪਣਡੁੱਬੀ ਪਿਅਰ ਦੇ ਨੇੜੇ ਡੁੱਬ ਗਈ, ਇਹ ਜਾਣਕਾਰੀ ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਆਪਣਾ ਨਾਂ ਖੁਫੀਆ  ਰੱਖਣ ਦੀ ਸ਼ਰਤ 'ਤੇ ਕਿਹਾ ਕਿ ਚੀਨ ਦੀ ਪਹਿਲੀ 'ਝੋਊ' ਸ਼੍ਰੇਣੀ ਦੀ ਪਣਡੁੱਬੀ ਸ਼ਾਇਦ ਮਈ ਅਤੇ ਜੂਨ ਦੇ ਵਿਚਕਾਰ ਡੁੱਬ ਗਈ ਸੀ। ਉਨ੍ਹਾਂ ਕਿਹਾ ਕਿ ਕ੍ਰੇਨਾਂ ਦੀਆਂ ਕੁਝ ਸੈਟੇਲਾਈਟ ਤਸਵੀਰਾਂ ਪ੍ਰਾਪਤ ਹੋਈਆਂ ਹਨ, ਜੋ ਦਰਸਾਉਂਦੀਆਂ ਹਨ ਕਿ ਪਣਡੁੱਬੀ ਨੂੰ ਨਦੀ ਦੇ ਬੈੱਡ ਤੋਂ ਚੁੱਕਣ ਲਈ ਇਨ੍ਹਾਂ ਦੀ ਜ਼ਰੂਰਤ ਹੋ ਸਕਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-MPox ਦੇ ਕੇਸਾਂ ’ਚ ਗਿਣਤੀ ’ਚ ਹੋਇਆ ਵਾਧਾ

ਚੀਨ ਕੌਮਾਂਤਰੀ ਵਪਾਰ ਲਈ ਮਹੱਤਵਪੂਰਨ ਦੱਖਣੀ ਚੀਨ ਸਾਗਰ ਦੇ ਲਗਭਗ ਪੂਰੇ ਖੇਤਰ 'ਤੇ ਦਾਅਵਾ ਕਰਦਾ ਹੈ ਅਤੇ ਇਸ ਖੇਤਰ 'ਚ ਆਪਣੀ ਫੌਜੀ ਮੌਜੂਦਗੀ ਨੂੰ ਲਗਾਤਾਰ ਵਧਾ ਰਿਹਾ ਹੈ। ਇਸ ਖੇਤਰ 'ਤੇ ਬਰੂਨੇਈ, ਮਲੇਸ਼ੀਆ, ਫਿਲੀਪੀਨਜ਼, ਤਾਈਵਾਨ ਅਤੇ ਵੀਅਤਨਾਮ ਵਰਗੇ ਦੇਸ਼ ਵੀ ਦਾਅਵਾ ਕਰਦੇ ਹਨ। ਅਜਿਹੇ 'ਚ 'ਝੂ' ਦਾ ਡੁੱਬਣਾ ਉਸ ਲਈ ਝਟਕਾ ਹੈ। ਚੀਨ ਤੇਜ਼ੀ ਨਾਲ ਆਪਣੇ ਸਮੁੰਦਰੀ ਬੇੜੇ ਦਾ ਵਿਸਥਾਰ ਕਰ ਰਿਹਾ ਹੈ ਅਤੇ ਅਮਰੀਕਾ ਚੀਨ ਦੇ ਵਧਦੇ ਪ੍ਰਭਾਵ ਨੂੰ ਭਵਿੱਖ ’ਚ ਆਪਣੀ ਮੁੱਖ ਸੁਰੱਖਿਆ ਚਿੰਤਾਵਾਂ ’ਚੋਂ ਇਕ ਮੰਨਦਾ ਹੈ। ਵਾਸ਼ਿੰਗਟਨ ’ਚ ਚੀਨੀ ਦੂਤਘਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਕੋਲ "ਇਸ ਸਬੰਧ ’ਚ ਕੋਈ ਜਾਣਕਾਰੀ ਨਹੀਂ ਹੈ।" ਪਣਡੁੱਬੀ ਦੀ ਮੌਜੂਦਾ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਡੁੱਬੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਦੀ ਪਛਾਣ ਸਭ ਤੋਂ ਪਹਿਲਾਂ 'ਦਿ ਵਾਲ ਸਟਰੀਟ ਜਰਨਲ' ਨੇ ਕੀਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News