ਚੀਨ ਦੀ ਨਵੀਂ ਪੀੜ੍ਹੀ ਦੇ ਰਾਕੇਟ ਨੇ 22 ਸੈਟੇਲਾਈਟ ਪੁਲਾੜ ''ਚ ਕੀਤੇ ਸਥਾਪਿਤ
Sunday, Feb 27, 2022 - 03:20 PM (IST)
ਬੀਜਿੰਗ (ਭਾਸ਼ਾ): ਚੀਨ ਦੇ ਨਵੇਂ ਲਾਂਗ ਮਾਰਚ-8 ਰਾਕੇਟ ਨੇ ਐਤਵਾਰ ਨੂੰ ਪੁਲਾੜ ਵਿੱਚ 22 ਸੈਟੇਲਾਈਟ ਸਥਾਪਿਤ ਕੀਤੇ। ਇਹ ਇੱਕ ਹੀ ਰਾਕੇਟ ਨਾਲ ਪੁਲਾੜ ਵਿਚ ਇੰਨੀ ਵੱਡੀ ਗਿਣਤੀ ਵਿੱਚ ਉਪਗ੍ਰਹਿ ਭੇਜਣ ਦਾ ਚੀਨ ਦਾ ਘਰੇਲੂ ਰਿਕਾਰਡ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਰਾਕੇਟ ਨੇ ਦੱਖਣੀ ਹੈਨਾਨ ਸੂਬੇ ਦੇ ਵੇਨਚਾਂਗ ਪੁਲਾੜ ਲਾਂਚ ਸਾਈਟ ਵਾਲੇ ਸਥਾਨ ਤੋਂ ਬੀਜਿੰਗ ਦੇ ਸਮੇਂ ਅਨੁਸਾਰ ਸਵੇਰੇ 11:06 ਵਜੇ ਉਡਾਣ ਭਰੀ।
ਪੜ੍ਹੋ ਇਹ ਅਹਿਮ ਖ਼ਬਰ- ਕੁਈਨਜ਼ਲੈਂਡ 'ਚ ਭਾਰੀ ਮੀਂਹ ਅਤੇ ਤੂਫਾਨ, ਲੋਕਾਂ ਨੂੰ ਘਰ 'ਚ ਰਹਿਣ ਦੀ ਅਪੀਲ (ਤਸਵੀਰਾਂ)
ਇਨ੍ਹਾਂ ਸੈਟੇਲਾਈਟਾਂ ਦਾ ਇਸਤੇਮਾਲ ਮੁੱਖ ਤੌਰ 'ਤੇ ਵਪਾਰਕ ਰਿਮੋਟ ਸੈਂਸਿੰਗ ਸੇਵਾਵਾਂ, ਸਮੁੰਦਰੀ ਵਾਤਾਵਰਣ ਦੀ ਨਿਗਰਾਣੀ, ਜੰਗਲਾ 'ਚ ਅੱਗ ਲੱਗਣ ਤੋਂ ਰੋਕਣਾ ਅਤੇ ਆਫ਼ਤ ਪ੍ਰਬੰਧਨ ਲਈ ਕੀਤਾ ਜਾਵੇਗਾ। ਇਸ ਮਿਸ਼ਨ ਦੇ ਨਾਲ ਹੀ ਲਾਂਗ ਮਾਰਚ ਰਾਕੇਟ ਦੀ 409ਵੀਂ ਉਡਾਣ ਹੋ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰੂਸੀ ਫ਼ੌਜ ਵੱਲੋਂ ਯੂਕ੍ਰੇਨ 'ਚ ਦੋ ਵੱਡੇ ਧਮਾਕੇ, ਜਾਣੋ ਪਲ-ਪਲ ਦੀ ਖ਼ਬਰ