ਚੀਨ ਦੀ ਨਵੀਂ ਗੇਮ Wukong ਨੇ ਰਿਲੀਜ਼ ਹੁੰਦਿਆਂ ਹੀ ਬਣਾਇਆ ਰਿਕਾਰਡ

Sunday, Aug 25, 2024 - 03:56 PM (IST)

ਚੀਨ ਦੀ ਨਵੀਂ ਗੇਮ Wukong ਨੇ ਰਿਲੀਜ਼ ਹੁੰਦਿਆਂ ਹੀ ਬਣਾਇਆ ਰਿਕਾਰਡ

ਬੀਜਿੰਗ - ਚੀਨ ਦਾ ਨਵੀਂ ਹਿੱਟ ਗੇਮ Wukong ਨੇ ਗੇਮਿੰਗ ਦੀ ਦੁਨੀਆ ’ਚ ਧਮਾਕਾ ਮਚਾ ਦਿੱਤਾ ਹੈ। ਇਸ ਗੇਮ ਨੇ ਰਿਲੀਜ਼ ਹੋਣ ਦੇ ਬਾਅਦ ਸਿਰਫ 83 ਘੰਟਿਆਂ ’ਚ 10 ਮਿਲੀਅਨ ਕਾਪੀਆਂ ਵੇਚਣ ਦਾ ਸ਼ਾਨਦਾਰ ਅਦਭੁਤ ਰਿਕਾਰਡ ਬਣਾਇਆ, ਜੋ ਇਸ ਨੂੰ ਗੇਮਿੰਗ ਉਦਯੋਗ ਦੇ ਇਤਿਹਾਸ ’ਚ ਸਭ ਤੋਂ ਤੇਜ਼ ਸ਼ੁਰੂਆਤਾਂ ’ਚੋਂ ਇਕ ਬਣਾਉਂਦਾ ਹੈ। ਇਹ ਗੇਮ ਟੇਨਸੈਂਟ ਹੋਲਡਿੰਗਸ ਲਿਮਟਿਡ ਵੱਲੋਂ ਸਮਰਥਿਤ ਹੈ ਅਤੇ ਹਾਂਗਜ਼ੋ ਸਥਿਤ ਗੇਮ ਸਾਇੰਸ ਵੱਲੋਂ ਵਿਕਸਤ ਕੀਤਾ ਗਿਆ ਹੈ। Wukong ਇਕ ਐਕਸ਼ਨ-ਐਡਵੈਂਚਰ ਗੇਮ ਹੈ ਜੋ ਚੀਨ ਦੀ ਮਸ਼ਹੂਰ ਪੌਰਾਣਿਕ ਕਹਾਣੀ, ਮੰਕੀ ਕਿੰਗ (Sun Wukong) 'ਤੇ ਆਧਾਰਿਤ ਹੈ। ਗੇਮ ਦੀ ਕਹਾਣੀ ਅਤੇ ਥੀਮ ਨੂੰ ਚੀਨ ਦੀਆਂ ਰਵਾਇਤੀ  ਕਹਾਣੀਆਂ ਅਤੇ ਇਤਿਹਾਸਕ ਮੰਦਰਾਂ ਤੋਂ ਪ੍ਰੇਰਿਤ ਕੀਤੀ  ਗਈ  ਹੈ। ਇਸ ਦਾ ਗ੍ਰਾਫਿਕਸ ਅਤੇ ਗੇਮਪਲੇਅ ਕਾਫੀ ਉੱਚ ਪੱਧਰ  ਦਾ ਹੈ, ਜੋ ਖਿਡਾਰੀਆਂ ਨੂੰ ਡੂੰਘਾਈ ਨਾਲ ਜੁੜਨ ਦਾ ਅਨੁਭਵ ਦਿੰਦਾ ਹੈ।

ਮੰਗਲਵਾਰ ਨੂੰ ਰਿਲੀਜ਼ ਹੋਣ ਤੋਂ ਬਾਅਦ, ਸ਼ੁੱਕਰਵਾਰ ਸ਼ਾਮ ਤੱਕ ਇਹ ਗੇਮ 10 ਮਿਲੀਅਨ ਕਾਪੀਆਂ ਵੇਚਣ ’ਚ ਸਫਲ ਰਿਹਾ। ਗੇਮ ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਸਟੀਮ ਪਲੇਟਫਾਰਮ 'ਤੇ ਸਭ ਤੋਂ ਹਰਮਨਪਿਆਰਾ  ਸਿੰਗਲ-ਪਲੇਅਰ ਗੇਮ ਦਾ ਖਿਤਾਬ ਹਾਸਲ ਕੀਤਾ, ਜਿਸ ’ਚ 'ਸਾਇਬਰਪੰਕ 2077' ਅਤੇ 'ਐਲਡਨ ਰਿੰਗ' ਵਰਗੇ ਵੱਡੇ ਗੇਮਾਂ ਨੂੰ ਪਿੱਛੇ ਛੱਡ ਦਿੱਤਾ। ਵੂਕੋਂਗ ਦੀ ਵਿਕਰੀ  ਚੀਨ ਅਤੇ ਹਾਂਗਕਾਂਗ ’ਚ ਲਗਭਗ $38 ਹਨ, ਜਦੋਂ ਕਿ ਅਮਰੀਕਾ ’ਚ ਇਹ $60 ਹੈ। ਗੇਮ ਨੇ ਆਪਣੇ ਪਹਿਲੇ ਦਿਨ ਹੀ ਮੁਨਾਫਾ ਕਮਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਤਿੰਨ ਦਿਨਾਂ ’ਚ $450 ਮਿਲੀਅਨ ਤੋਂ ਵੱਧ ਦਾ ਕੁੱਲ ਮਾਲੀਆ ਹਾਸਲ  ਕੀਤਾ। ਇਸ ਦੇ ਨਾਲ ਹੀ, ਸੋਨੀ ਨੇ ਵੁਕੋਂਗ ਦੇ ਲਾਂਚ ਸਮੇਂ ਚੀਨ ’ਚ ਪਲੇਸਟੇਸ਼ਨ 5 ਲਈ ਵਿਕਰੀ ਉਤਸ਼ਾਹਿਤ ਕਰਨ ਦੇ ਕਦਮ ਵੀ ਚੁੱਕੇ, ਜਿਸ ਨਾਲ ਕਨਸੋਲਾਂ ਦੀ ਵਿਕਰੀ ’ਚ ਤੇਜ਼ੀ ਆਈ ਅਤੇ ਸਟੋਰਾਂ ’ਚ ਕੰਸੋਲ ਵਿੱਕ ਗਏ। ਚੀਨ ਦਾ ਹੁਣ ਤੱਕ ਦਾ ਸਭ ਤੋਂ ਵੱਡੀ ਪੀਸੀ ਗੇਮ ਲਾਂਚ ਬਣ ਗਿਆ ਹੈ।

ਇਸ ਦੀ ਤੇਜ਼ ਸ਼ੁਰੂਆਤ ਅਤੇ ਵੱਡੀ ਵਿਕਰੀ ਨੇ ਇਸ ਨੂੰ ‘ਐਲਡੇਨ ਰਿੰਗ’ ਅਤੇ  ‘ਹਾਗਵਰਟਸ ਲਿਗੇਸੀ’ ਵਰਗੀ ਹਿਟ ਗੇਮ ਤੋਂ ਵੀ ਅੱਗੇ ਕਰ ਦਿੱਤਾ। ਇਹ ਗੇਮ ਚੀਨ ਦੇ 40 ਬਿਲੀਅਨ ਡਾਲਰ ਤੋਂ ਵੱਧ ਦੇ ਗੇਮਿੰਗ ਉਦ.ੋਗ ਦੇ ਲਈ ਇਕ ਅਹਿਮ ਮੋੜ ਸਥਾਪਿਤ ਹੋ ਸਕਦਾ ਹੈ, ਖਾਸ ਤੌਰ ’ਤੇ ਜਦੋਂ ਇਹ ਖੇਤਰ ਹਾਲ ਦੇ ਸਾਲਾਂ ’ਚ ਰੈਗੂਲੇਟ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਇਸ ਸਾਲ ਦੀ ਗਰਮੀ ’ਚ ਕਈ ਵੱਡੀਆਂ ਗੇਮਸ ਦਾ ਡੈਬਿਊ ਹੋਇਆ ਜਿਵੇਂ ਟੈੈਨਸੇਂਟ ਦਾ ਡੀ.ਐੱਨ.ਐੱਫ. ਮੋਬਾਇਲ, ਨੈਟਏਜ ਇੰਕ ਦਾ ਨਾਰਕਾ : ਬਲੇਡਪੁਆਇੰਟ ਮੋਬਾਇਲ ਅਤੇ ਇੰਡੀ ਸਟੂਡੀਓ ਮਿਹੋਯੋ ਦਾ ZZZ। ਵੁਕੋਂਗ ਦਾ ਸ਼ਾਨਦਾਰ ਪ੍ਰਦਰਸ਼ਨ ਇਸ ਗੱਲ ਦਾ ਸੰਕੇਤ ਹੈ ਕਿ ਚੀਨ ਦਾ ਗੇਮਿੰਗ ਉਦਯੋਗ ਨਵੀਆਂ ਉਚਾਈਆਂ ’ਤੇ ਪੁੱਜ ਰਿਹਾ ਹੈ ਅਤੇ ਵਿਸ਼ਵ ਪੱਧਰੀ ਗੇਮਿੰਗ ਬਾਜ਼ਾਰ ’ਚ ਆਪਣੀ ਥਾਂ ਮਜ਼ਬੂਤ ਕਰ ਰਿਹਾ ਹੈ। ਇਹ  ਗੇਮ ਨਾ ਸਿਰਫ ਚੀਨ ’ਚ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਬੇਹੱਦ ਪ੍ਰਸਿੱਧ ਹੋ ਰਹੀ ਹੈ ਅਤੇ ਇਸ ਦੀ ਸਫਲਤਾ ਨੇ ਇਸ ਨੂੰ ਦੁਨੀਆ ਭਰ ’ਚ ਗੇਮਿੰਗ ਭਾਈਚਾਰੇ ’ਚ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ।


author

Sunaina

Content Editor

Related News