ਸਮੁੰਦਰ ''ਚ ਚੀਨ ਦੀ ਘੁਸਪੈਠ ਜਾਰੀ, ​ਜਾਪਾਨ ਨੇ ਦਰਜ ਕਰਵਾਇਆ ਵਿਰੋਧ

Wednesday, Oct 14, 2020 - 02:09 AM (IST)

ਸਮੁੰਦਰ ''ਚ ਚੀਨ ਦੀ ਘੁਸਪੈਠ ਜਾਰੀ, ​ਜਾਪਾਨ ਨੇ ਦਰਜ ਕਰਵਾਇਆ ਵਿਰੋਧ

ਇੰਟਰਨੈਸ਼ਨਲ ਡੈਸਕ : ਚੀਨੀ ਤੱਟ ਰੱਖਿਅਕ ਬਲਾਂ ਦੇ ਦੋ ਜਹਾਜ਼ਾਂ ਦੇ ਵਿਵਾਦਿਤ ਪੂਰਬੀ ਚੀਨ ਸਾਗਰ ਦੀਪ ਸਮੂਹ ਨਾਲ ਲੱਗੇ ਜਾਪਾਨੀ ਜਲ ਖੇਤਰ 'ਚ ਘੁਸਪੈਠ ਕਰਨ ਅਤੇ ਮੰਗਲਵਾਰ ਤੱਕ ਲਗਾਤਾਰ ਤੀਸਰੇ ਦਿਨ ਉੱਥੋਂ ਹੱਟਣ ਤੋਂ ਇਨਕਾਰ ਕਰਨ ਤੋਂ ਬਾਅਦ ਜਾਪਾਨ ਨੇ ਚੀਨ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਇਸ ਦੀ ਜਾਣਕਾਰੀ ਜਾਪਾਨੀ ਅਧਿਕਾਰੀਆਂ ਨੇ ਦਿੱਤੀ। ਜਾਪਾਨੀ ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਚੀਨ ਦੇ ਦੋ ਜਹਾਜ਼ ਜਾਪਾਨ ਦੇ ਦਾਅਵੇ ਵਾਲੇ ਜਲ ਖੇਤਰ 'ਚ ਐਤਵਾਰ ਦੀ ਸਵੇਰੇ ਵੜ੍ਹ ਗਏ ਅਤੇ ਮੱਛੀ ਫੜਨ ਵਾਲੀ ਜਾਪਾਨੀ ਕਸ਼ਤੀ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਚਾਲਕ ਦਲ ਦੇ ਤਿੰਨ ਲੋਕ ਸਵਾਰ ਸਨ।

ਉਨ੍ਹਾਂ ਦੱਸਿਆ ਕਿ ਉਹ ਹੁਣ ਵੀ ਉੱਥੇ ਬਣੇ ਹੋਏ ਹਨ ਅਤੇ ਉੱਥੋ ਨਿਕਲਣ ਦੀ ਜਾਪਾਨੀ ਅਧਿਕਾਰੀਆਂ ਦੇ ਨਿਰਦੇਸ਼ ਅਤੇ ਚਿਤਾਵਨੀ ਨੂੰ ਅਣਸੁਣਿਆ ਕਰ ਰਹੇ ਹਨ। ਚੀਨੀ ਤੱਟ ਰੱਖਿਅਕ ਜਹਾਜ਼ ਨੇਮੀ ਤੌਰ 'ਤੇ ਜਾਪਾਨ ਦੇ ਕੰਟਰੋਲ ਵਾਲੇ ਦੱਖਣੀ ਸੇਂਕਾਕੂ ਟਾਪੂ ਨੇੜੇ ਜਲ ਖੇਤਰ ਦੀ ਉਲੰਘਣਾ ਕਰਦੇ ਰਹਿੰਦੇ ਹਨ। ਇਸ ਖੇਤਰ 'ਤੇ ਚੀਨ ਵੀ ਦਾਅਵਾ ਕਰਦਾ ਹੈ ਅਤੇ ਇਸ ਨੂੰ ਦਿਆਓਯੂ ਦੱਸਦਾ ਹੈ।

ਮੁੱਖ ਕੈਬਨਿਟ ਸਕੱਤਰ ਕਤਸੁਨੋਬੂ ਕਾਤੋ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਦੁਖਦ ਹੈ ਕਿ ਚੀਨੀ ਤੱਟ ਰੱਖਿਅਕ ਬਲਾਂ ਦੇ ਦੋ ਜਹਾਜ਼ ਜਾਪਾਨੀ ਜਲ ਖੇਤਰ 'ਚ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜਾਪਾਨ ਚੀਨ ਤੋਂ ਇਸ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਚੀਨੀ ਜਹਾਜ਼ ਤੱਤਕਾਲ ਜਾਪਾਨੀ ਜਲ ਖੇਤਰ ਤੋਂ ਨਿਕਲ ਜਾਣ। ਉਨ੍ਹਾਂ ਕਿਹਾ ਕਿ ਜਾਪਾਨ ਆਪਣੇ ਜਲ, ਥਲ ਅਤੇ ਹਵਾ ਖੇਤਰ ਦਾ ਬੇਹੱਦ ਮਜ਼ਬੂਤੀ ਨਾਲ ਬਚਾਅ ਕਰੇਗਾ। ਜਾਪਾਨੀ ਤੱਟ ਰੱਖਿਅਕ ਅਧਿਕਾਰੀਆਂ ਨੇ ਕਿਹਾ ਕਿ ਚਾਲਕ ਦਲ ਦੇ ਤਿੰਨ ਮੈਬਰਾਂ ਦੇ ਨਾਲ ਮੱਛੀ ਫੜਨ ਵਾਲੀ ਕਿਸ਼ਤੀ ਪੂਰੀ ਤਰ੍ਹਾਂ ਸੁਰੱਖਿਅਤ ਹੈ।


author

Inder Prajapati

Content Editor

Related News