ਇਸਤੇਮਾਲ ਤੋਂ ਪਹਿਲਾਂ ਹੀ ਚੀਨ ਦੀ ਕੋਰੋਨਾ ਵੈਕਸੀਨ ਵਿਵਾਦਾਂ ’ਚ ਘਿਰੀ, ਮਾਹਰਾਂ ਨੇ ਚੁੱਕੇ ਸਵਾਲ

12/26/2020 1:44:05 AM

ਅੰਕਾਰਾ-ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਬਣੀ ਚੀਨ ਦੀ ਵੈਕਸੀਨ ਸਾਈਨੋਵੈਕ ਬਾਇਓਟੈੱਕ ਜਨਤਕ ਤੌਰ ’ਤੇ ਇਸਤੇਮਾਲ ਲਈ ਲਾਂਚ ਹੋਣ ਤੋਂ ਪਹਿਲਾਂ ਵਿਵਾਦਾਂ ’ਚ ਘਿਰ ਗਈ ਹੈ। ਤੁਰਕੀ ’ਚ ਆਖਰੀ ਪ੍ਰੀਖਣ ’ਚ ਇਸ ਦੇ 91.25 ਫੀਸਦੀ ਅਸਰਦਾਰ ਹੋਣ ਦੀ ਗੱਲ ਕਹੀ ਗਈ ਅਤੇ ਬ੍ਰਾਜ਼ੀਲ ਨੇ ਇਸ ਨੂੰ 50 ਫੀਸਦੀ ਤੋਂ ਜ਼ਿਆਦਾ ਪ੍ਰਭਾਵੀ ਦੱਸਿਆ ਹੈ। ਤਾਈਵਾਨੀ ਦੇ ਮਾਹਰਾਂ ਨੇ ਵੀ ਇਸ ਵੈਕਸੀਨ ਦੇ ਨਤੀਜਿਆਂ ’ਤੇ ਸਵਾਲ ਚੁੱਕੇ ਹਨ। ਦੱਸ ਦੇਈਏ ਕਿ ਚੀਨ ਆਪਣੀ ਵੈਕਸੀਨ ਦੇ ਪ੍ਰੀਖਣ ਦੇ ਨਤੀਜੇ ਜਨਤਕ ਨਹੀਂ ਕਰਦਾ ਹੈ, ਇਸ ਲਈ ਉਸ ਦੇ ਪ੍ਰਭਾਵ ਨੂੰ ਲੈ ਕੇ ਰਹੱਸ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ -ਚੀਨ ’ਚ ਕੋਰੋਨਾ ਇਨਫੈਕਸ਼ਨ ਵਧਣ ਤੋਂ ਬਾਅਦ ਲੱਖਾਂ ਲੋਕਾਂ ਦੀ ਜਾਂਚ ਸ਼ੁਰੂ

ਤੁਰਕੀ ਦੇ ਖੋਜਕਰਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਦੀ ਵੈਕਸੀਨ ਗੰਭੀਰ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਏ ਹਨ। ਹਾਂ, ਪ੍ਰੀਖਣ ’ਚ ਸ਼ਾਮਲ ਇਕ ਵਿਅਕਤੀ ਨੂੰ ਐਲਰਜੀ ਦੀ ਸਮੱਸਿਆ ਪੈਦਾ ਹੋਈ। ਬਾਕੀ ਲੋਕਾਂ ਨੂੰ ਵੈਕਸੀਨ ਲਾਉਣ ਤੋਂ ਬਾਅਦ ਬੁਖਾਰ, ਦਰਦ ਅਤੇ ਥਕਾਵਟ ਦੀ ਆਮ ਸਮੱਸਿਆ ਪੈਦਾ ਹੋਈ ਅਤੇ ਬਾਅਦ ’ਚ ਠੀਕ ਹੋ ਗਏ। ਤੁਰਤੀ ’ਚ 14 ਸਤੰਬਰ ਨੂੰ ਪ੍ਰੀਖਣ ਸ਼ੁਰੂ ਹੋਇਆ ਸੀ ਅਤੇ ਉਸ ’ਚ ਸੱਤ ਹਜ਼ਾਰ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ ਸਨ। ਵੀਰਵਾਰ ਨੂੰ ਨਤੀਜੇ ਐਨਾਲ ਹੋਏ ਉਹ 1,322 ’ਤੇ ਆਧਾਰਿਤ ਹਨ।

ਇਹ ਵੀ ਪੜ੍ਹੋ -ਜ਼ਖਮੀ ਹਾਥੀ ਦੇ ਬੱਚੇ ਦੀ ਵਿਅਕਤੀ ਨੇ ਇੰਝ ਬਚਾਈ ਜਾਨ (ਵੀਡੀਓ)

ਸਾਈਨੋਵੈਕ ਚੀਨ ਦੀ ਪਹਿਲੀ ਵੈਕਸੀਨ ਹੈ ਜਿਸ ਦੇ ਅੰਤਿਮ ਪ੍ਰੀਖਣ ਦੇ ਨਤੀਜੇ ਜਨਤਕ ਕੀਤੇ ਗਏ ਹਨ। ਇਹ ਐਲਾਨ ਅਮਰੀਕਾ ਕੰਪਨੀ ਫਾਈਜ਼ਰ, ਮਾਡਰਨਾ ਅਤੇ ਬਿ੍ਰਟਿਸ਼ ਕੰਪਨੀ ਐਸਟਰਾਜੇੇਨੇਕਾ ਦੇ ਪ੍ਰੀਖਣ ਨਤੀਜੇ ਐਲਾਨ ਹੋਣ ਤੋਂ ਬਾਅਦ ਹੋਏ ਹਨ। ਰੂਸੀ ਵੈਕਸੀਨ ‘ਸਪੂਤਨਿਕ ਵੀ’ ਦੇ ਵੀ ਪ੍ਰੀਖਣ ਨਤੀਜੇ ਸਾਹਮਣੇ ਆ ਚੁੱਕੇ ਹਨ। ਤੁਰਕੀ ਦੇ ਸਿਹਤ ਮੰਤਰੀ ਫਾਹਰਤੀਨ ਕੋਕਾ ਨੇ ਕਿਹਾ ਕਿ ਅਸੀਂ ਪ੍ਰੀਖਣ ’ਚ ਪਾਇਆ ਹੈ ਕਿ ਤੁਰਕੀ ਦੇ ਲੋਕਾਂ ’ਤੇ ਇਹ ਵੈਕਸੀਨ ਪ੍ਰਭਾਵੀ ਅਤੇ ਸੁਰੱਖਿਅਤ ਹੈ।

ਇਹ ਵੀ ਪੜ੍ਹੋ -ਜਪਾਨ ’ਚ ਬਰਡ ਫਲੂ ਦਾ ਕਹਿਰ, ਜਲਦ ਮਾਰ ਦਿੱਤੀਆਂ ਜਾਣਗੀਆਂ 11 ਲੱਖ ਮੁਰਗੀਆਂ

ਕੋਕਾ ਨੇ ਦੱਸਿਆ ਕਿ ਤੁਰਕੀ ਸਰਕਾਰ ਸਾਈਨੋਵੈਕ ਦੇ ਵਿਆਪਕ ਇਸਤੇਮਾਲ ਦੇ ਲਈ ਪ੍ਰੀਖਣ ਕਰ ਰਹੀ ਹੈ ਅਤੇ ਉਸ ਦੇ ਨਤੀਜੇ ਦਿਖ ਰਹੇ ਹਨ। ਤੁਰਕੀ ਨੇ ਚੀਨ ਦੀ ਕੰਪਨੀ ਤੋਂ ਵੈਕਸੀਨ ਦੀਆਂ ਪੰਜ ਕਰੋੜ ਖੁਰਾਕਾਂ ਖਰੀਦਣ ਦਾ ਸੌਦਾ ਕੀਤਾ ਹੈ। ਸਭ ਤੋਂ ਪਹਿਲਾਂ ਸਿਹਤ ਮੁਲਾਜ਼ਮਾਂ ਨੂੰ ਇਹ ਖੁਰਾਕ ਦਿੱਤੀ ਜਾਵੇਗੀ। ਸਾਈਨੋਵੈਕ ਦੀ ਖਰੀਦ ਲਈ ਬ੍ਰਾਜ਼ੀਲ, ਇੰਡੋਨੇਸ਼ੀਆ, ਚਿਲੀ ਅਤੇ ਸਿੰਗਾਪੁਰ ਨੇ ਸੌਦਾ ਕੀਤਾ ਹੈ ਜਦਕਿ ਫਿਲੀਪੀਂਸ ਅਤੇ ਮਲੇਸ਼ੀਆ ਨਾਲ ਕੰਪਨੀ ਦੀ ਗੱਲ ਚੱਲ ਰਹੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News