ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ''ਤੇ ਚੀਨ ਦਾ ਭਰੋਸਾ ਹੋਇਆ ਘੱਟ
Sunday, May 08, 2022 - 03:33 PM (IST)
ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ਵਿਚ ਹਾਲ ਹੀ ਵਿਚ ਹੋਏ ਧਮਾਕੇ ਵਿਚ ਤਿੰਨ ਚੀਨੀ ਅਧਿਆਪਕਾਂ ਦੀ ਮੌਤ ਹੋ ਗਈ ਸੀ, ਜਿਸ ਨੇ ਚੀਨੀ ਅਧਿਕਾਰੀਆਂ ਦੇ ਮਨਾਂ ਵਿਚ ਦੇਸ਼ ਵਿਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਕਰਨ ਦੀ ਇਸਲਾਮਾਬਾਦ ਦੀ ਸਮਰੱਥਾ ਨੂੰ ਲੈ ਕੇ ਸ਼ੱਕ ਪੈਦਾ ਕਰ ਦਿੱਤਾ ਹੈ। 'ਡਾਨ' ਅਖ਼ਬਾਰ ਨੇ ਐਤਵਾਰ ਨੂੰ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਇਸ ਧਮਾਕੇ ਕਾਰਨ ਚੀਨੀ ਨਾਗਰਿਕ ਭਲੇ ਹੀ ਡਰ ਦੇ ਮਾਰੇ ਪਾਕਿਸਤਾਨ ਤੋਂ ਭੱਜੇ ਨਾ ਹੋਣ ਪਰ ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਕੁਝ ਦਰਾਰ ਜ਼ਰੂਰ ਆਈ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਵਧਿਆ 'ਗਰੀਬੀ ਸੰਕਟ', ਬੇਘਰੇ ਲੋਕਾਂ ਦੀ ਮੌਤ ਦਾ ਅੰਕੜਾ 200% ਤੋਂ ਵੀ ਵੱਧ
ਸੈਨੇਟ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਸੈਨੇਟਰ ਮੁਸ਼ਾਹਿਦ ਹੁਸੈਨ ਨੇ ਇਸਲਾਮਾਬਾਦ ਵਿੱਚ ਚੀਨੀ ਦੂਤਘਰ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਤੋਂ ਬਾਅਦ ਮੰਨਿਆ ਕਿ "ਦੇਸ਼ ਵਿੱਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਦੀ ਸਮਰੱਥਾ ਵਿੱਚ ਚੀਨੀ ਅਧਿਕਾਰੀਆਂ ਦਾ ਭਰੋਸਾ ਡਗਮਗਾ ਗਿਆ ਹੈ।" ਗੌਰਤਲਬ ਹੈ ਕਿ ਕਰਾਚੀ ਯੂਨੀਵਰਸਿਟੀ 'ਤੇ ਇਹ ਹਮਲਾ ਇਕ ਸਾਲ ਵਿਚ ਪਾਕਿਸਤਾਨੀ ਧਰਤੀ 'ਤੇ ਚੀਨੀ ਨਾਗਰਿਕਾਂ 'ਤੇ ਤੀਜਾ ਅੱਤਵਾਦੀ ਹਮਲਾ ਸੀ।
ਪੜ੍ਹੋ ਇਹ ਅਹਿਮ ਖ਼ਬਰ- UAE 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭਾਰਤੀ ਨਰਸ ਦੀ ਮੌਤ