ਚੀਨ ਦੇ ਕੇਂਦਰੀ ਬੈਂਕ ਦੀਆਂ ਵਿਆਜ ਦਰਾਂ ''ਚ ਕੀਤੀ ਕਟੌਤੀ, 5 ਫਰਵਰੀ ਤੋਂ ਹੋਣਗੀਆਂ ਲਾਗੂ

Wednesday, Jan 24, 2024 - 02:39 PM (IST)

ਚੀਨ ਦੇ ਕੇਂਦਰੀ ਬੈਂਕ ਦੀਆਂ ਵਿਆਜ ਦਰਾਂ ''ਚ ਕੀਤੀ ਕਟੌਤੀ, 5 ਫਰਵਰੀ ਤੋਂ ਹੋਣਗੀਆਂ ਲਾਗੂ

ਬਿਜ਼ਨੈੱਸ ਡੈਸਕ : ਚੀਨ ਨੇ ਅਰਥਵਿਵਸਥਾ ਦੀ ਸਿਹਤ ਨੂੰ ਸੁਧਾਰਨ ਲਈ ਵੱਡਾ ਫ਼ੈਸਲਾ ਲਿਆ ਹੈ। ਚੀਨ ਨੇ ਰਿਜ਼ਰਵ ਅਨੁਪਾਤ ਦੀ ਜ਼ਰੂਰਤ (ਆਰ.ਆਰ.ਆਰ.) ਵਿਚ 50 ਆਧਾਰ ਅੰਕਾਂ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕਟੌਤੀ 5 ਫਰਵਰੀ ਤੋਂ ਲਾਗੂ ਹੋਵੇਗੀ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਲੰਬੀ ਮਿਆਦ ਦੀ ਪੂੰਜੀ ਵਜੋਂ ਲਗਭਗ ਇੱਕ ਲੱਖ ਕਰੋੜ ਯੂਆਨ (ਚੀਨ ਦੀ ਮੁਦਰਾ) ਜਾਰੀ ਕਰੇਗੀ। ਇਹ ਐਲਾਨ ਬੁੱਧਵਾਰ (24 ਜਨਵਰੀ) ਨੂੰ ਕੀਤਾ ਗਿਆ ਹੈ।

ਇਹ ਵੀ ਪੜ੍ਹੋ - Air India ਨੂੰ ਸੁਰੱਖਿਆ ਉਲੰਘਣਾ ਕਰਨੀ ਪਈ ਮਹਿੰਗੀ, DGCA ਨੇ ਠੋਕਿਆ 1.10 ਕਰੋੜ ਰੁਪਏ ਦਾ ਜੁਰਮਾਨਾ

ਚੀਨ ਦੇ ਕੇਂਦਰੀ ਬੈਂਕ ਪੀਪਲਜ਼ ਬੈਂਕ ਆਫ ਚਾਈਨਾ ਦੇ ਗਵਰਨਰ ਪੈਨ ਗੋਂਗਸ਼ੇਂਗ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਦਾ ਇਹ ਐਲਾਨ ਕੀਤਾ ਹੈ। ਸੋਮਵਾਰ (22 ਜਨਵਰੀ) ਨੂੰ ਚੀਨ ਨੇ ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਰਾਹੀਂ ਆਪਣੇ ਬਾਜ਼ਾਰ ਨੂੰ ਮਜ਼ਬੂਤ ​​ਕਰਨ ਲਈ ਕੁਝ ਕਦਮ ਚੁੱਕੇ ਹਨ। ਦੱਸ ਦੇਈਏ ਕਿ ਚੀਨ ਦੀ ਅਰਥਵਿਵਸਥਾ 'ਤੇ ਵਿੱਤੀ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇੱਥੋਂ ਦੇ ਕੁਝ ਵੱਡੇ ਰੀਅਲ ਅਸਟੇਟ ਡਿਵੈਲਪਰ ਗੰਭੀਰ ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। 

ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ

ਚੀਨ ਸਰਕਾਰ ਹੁਣ ਰੀਅਲ ਅਸਟੇਟ ਸੈਕਟਰ ਦੇ ਕਰਜ਼ੇ ਦੇ ਬੋਝ ਨੂੰ ਘੱਟ ਕਰਨ 'ਤੇ ਜ਼ੋਰ ਦੇ ਰਹੀ ਹੈ। RRR ਵਿੱਚ ਕਟੌਤੀ ਹੋਣ ਨਾਲ ਤਰਲਤਾ ਵਿਚ ਵਾਧਾ ਹੋਵੇਗਾ ਅਤੇ ਬੈਂਕ ਫਿਰ ਗਾਹਕਾਂ ਨੂੰ ਲੋਨ ਜਾਰੀ ਕਰਨ ਦੇ ਯੋਗ ਹੋਣਗੇ। ਨਾਲ ਹੀ ਆਰਥਵਿਵਸਥਾ ਨੂੰ ਸਮਰਥਨ ਦੇਣ ਲਈ ਹੋਰ ਬਾਂਡ ਖਰੀਦਣ ਦੇ ਯੋਗ ਹੋਣਗੇ। ਚੀਨ ਦੇ ਕੇਂਦਰੀ ਬੈਂਕ ਨੇ 2023 ਵਿੱਚ ਦੋ ਵਾਰ ਆਰਆਰਆਰ ਵਿੱਚ ਕਟੌਤੀ ਕੀਤੀ ਸੀ। ਆਖਰੀ ਵਾਰ ਇਹ ਕਟੌਤੀ ਸਤੰਬਰ 2023 ਵਿੱਚ ਹੋਈ ਸੀ।

ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News