ਚੀਨ 54.87 ਹੈਕਟੇਅਰ ਖੇਤਰ ''ਚ ਬਣਾਏਗਾ ਟੈਕਨਾਲੋਜੀ ਪਾਰਕ
Friday, Jan 05, 2018 - 12:07 AM (IST)

ਬੀਜਿੰਗ— ਚੀਨ ਵੱਲੋਂ ਜਲਦੀ ਹੀ ਇਕ ਵਿਸ਼ਾਲ ਟੈਕਨਾਲੋਜੀ ਪਾਰਕ ਬਣਾਇਆ ਜਾਵੇਗਾ ਤੇ ਉਥੇ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾਣਗੇ। ਸਰਕਾਰੀ ਖਬਰ ਏਜੰਸੀ 'ਸਿਨਹੂਆ' ਮੁਤਾਬਕ ਇਹ ਕੈਂਪਸ ਬੀਜਿੰਗ ਦੇ ਪੱਛਮ 'ਚ 54.87 ਹੈਕਟੇਅਰ ਖੇਤਰ 'ਚ ਉਸਾਰਿਆ ਜਾਵੇਗਾ। ਇਸ ਨੂੰ ਤਿਆਰ ਕਰਨ 'ਚ 5 ਸਾਲ ਲਗ ਜਾਣਗੇ। ਇਸ 'ਚ 400 ਤੋਂ ਵਧ ਵਪਾਰਕ ਘਰਾਣਿਆਂ ਨੂੰ ਥਾਂ ਮਿਲੇਗੀ। ਇਥੋਂ ਚੀਨ ਸਰਕਾਰ ਨੂੰ ਹਰ ਸਾਲ ਲਗਭਗ 50 ਬਿਲੀਅਨ ਯੂਆਨ ਦੀ ਆਮਦਨ ਹੋਵੇਗੀ। ਇਥੇ 5ਜੀ ਮੋਬਾਇਲ ਇੰਟਰਨੈੱਟ ਦੀਆਂ ਸੇਵਾਵਾਂ ਵੀ ਮਿਲਣਗੀਆਂ। ਜੁਲਾਈ 2017 'ਚ ਚੀਨ ਸਰਕਾਰ ਨੇ ਇਸ ਸਬੰਧੀ ਯੋਜਨਾ ਬਣਾਈ ਸੀ।