ਚੀਨ ''ਚ ਮੈਡੀਕਲ ਸਮੱਗਰੀ ਭੇਜਣ ਲਈ ਕਤਰ ਏਅਰਵੇਜ ਨੇ ਖੋਲ੍ਹਿਆ ''ਗ੍ਰੀਨ ਚੈਨਲ''

Monday, Feb 24, 2020 - 09:56 AM (IST)

ਚੀਨ ''ਚ ਮੈਡੀਕਲ ਸਮੱਗਰੀ ਭੇਜਣ ਲਈ ਕਤਰ ਏਅਰਵੇਜ ਨੇ ਖੋਲ੍ਹਿਆ ''ਗ੍ਰੀਨ ਚੈਨਲ''

ਬੀਜਿੰਗ (ਬਿਊਰੋ): ਕਤਰ ਏਅਰਵੇਜ ਨੇ 5 ਵੱਡੇ ਕਾਰਗੋ ਜਹਾਜ਼ਾਂ ਜ਼ਰੀਏ ਚੀਨ ਦੇ ਬੀਜਿੰਗ, ਸ਼ੰਘਾਈ ਅਤੇ ਕਵਾਂਗਚੋ ਲਈ ਐਮਰਜੈਂਸੀ ਮੈਡੀਕਲ ਸਮੱਗਰੀ ਭੇਜੀ ਹੈ। ਇਸ ਸਮੱਗਰੀ ਵਿਚ ਨਾ ਸਿਰਫ ਕਤਰ ਏਅਰਵੇਜ ਵੱਲੋਂ ਚੀਨ ਨੂੰ ਦਾਨ ਕੀਤੇ ਗਏ ਮਾਸਕ ਅਤੇ ਹੈਂਡ ਸੈਨੀਟਾਈਜ਼ਰ ਸ਼ਾਮਲ ਹਨ ਸਗੋਂ ਵਿਦੇਸ਼ਾਂ ਵਿਚ ਸਥਿਤ ਚੀਨੀ ਦੂਤਾਵਾਸਾਂ ਅਤੇ ਮਿਸ਼ਨਾਂ ਵੱਲੋਂ ਇਕੱਠੀ ਕੀਤੀ ਸਮੱਗਰੀ ਵੀ ਹੈ।

ਨਵੇਂ ਕੋਰੋਨਾਵਾਇਰਸ ਨਿਮੋਨੀਆ ਮਹਾਮਾਰੀ ਦੇ ਪ੍ਰਕੋਪ ਦੇ ਬਾਅਦ ਕਤਰ ਏਅਰਵੇਜ ਨੇ ਚੀਨ ਦੇ ਦੁਨੀਆ ਭਰ ਵਿਚ ਸਥਿਤ ਦੂਤਾਵਾਸਾਂ ਅਤੇ ਵਣਜ ਦੂਤਾਵਾਸਾਂ ਲਈ 'ਗ੍ਰੀਨ ਚੈਨਲ' ਖੋਲ੍ਹਿਆ ਹੈ ਅਤੇ ਉਹਨਾਂ ਵੱਲੋਂ ਇਕੱਠੀ ਕੀਤੀ ਮਹਾਮਾਰੀ ਵਿਰੋਧੀ ਸਮੱਗਰੀ ਮੁਫਤ ਵਿਚ ਚੀਨ ਭੇਜਦਾ ਹੈ। ਕਤਰ ਏਅਰਵੇਜ ਦੇ ਸੀ.ਈ.ਓ. ਅਕਬਰ ਐੱਲ ਬਕਰ ਨੇ ਮਹਾਮਾਰੀ ਨਾਲ ਲੜਨ ਲਈ ਚੀਨ ਦੀਆਂ ਕੋਸ਼ਿਆਂ ਦੀ ਪ੍ਰਸ਼ੰਸਾ ਕੀਤੀ। 

ਉਹਨਾਂ ਨੇ ਕਿਹਾ ਕਿ ਚੀਨ ਨੇ ਮਹਾਮਾਰੀ ਦੇ ਬਾਰੇ ਵਿਚ ਖੁੱਲ੍ਹੇ ਅਤੇ ਪਾਰਦਰਸ਼ੀ ਤਰੀਕੇ ਨਾਲ ਜਾਣਕਾਰੀ ਸ਼ੇਅਰ ਕੀਤੀ ਹੈ ਅਤੇ ਸਾਰੇ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਨਾਲ ਸਹਿਯੋਗ ਕੀਤਾ ਹੈ। ਕਤਰ ਵਿਚ ਸਥਿਤ ਚੀਨੀ ਰਾਜਦੂਤ ਚੋ ਚਯੈਨ ਨੇ ਕਤਰ ਏਅਰਵੇਜ ਵੱਲੋਂ ਚੀਨ ਨੂੰ ਦਿੱਤੀ ਗਈ ਮਦਦ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਕਤਰ ਨੇ ਚੀਨ ਨੂੰ ਮਜ਼ਬੂਤ ਸਮਰਥਨ ਦਿੱਤਾ ਹੈ ਜੋ ਚੀਨ ਅਤੇ ਕਤਰ ਦੀਆਂ ਸਰਕਾਰਾਂ ਅਤੇ ਲੋਕਾਂ ਵਿਚ ਦੋਸਤੀ ਦਰਸਾਉਂਦਾ ਹੈ।


author

Vandana

Content Editor

Related News