ਚੀਨ ਦੀ ਆਬਾਦੀ ਹੋਈ 1.41178 ਅਰਬ ਪਰ 2022 ''ਚ ਘੱਟਣ ਦਾ ਅਨੁਮਾਨ
Tuesday, May 11, 2021 - 01:04 PM (IST)
ਬੀਜਿੰਗ (ਭਾਸ਼ਾ) ਚੀਨ ਦੀ ਆਬਾਦੀ 2019 ਦੀ ਤੁਲਨਾ ਵਿਚ 0.53 ਫੀਸਦੀ ਵੱਧ ਕੇ 1.41178 ਅਰਬ ਹੋ ਗਈ ਹੈ। 2019 ਵਿਚ ਚੀਨ ਦੀ ਆਬਾਦੀ 1.4 ਅਰਬ ਸੀ। ਭਾਵੇਂਕਿ ਇਸ ਦੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਘੱਟ ਜਾਣ ਦੀ ਸੰਭਾਵਨਾ ਹੈ। ਚੀਨ ਦੀ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ 7ਵੀਂ ਰਾਸ਼ਟਰੀ ਆਬਾਦੀ ਜਨਗਣਨਾ ਮੁਤਾਬਕ ਚੀਨ ਦੇ ਸਾਰੇ 31 ਸੂਬਿਆਂ, ਖੁਦਮੁਖਤਿਆਰੀ ਖੇਤਰਾਂ ਅਤੇ ਨਗਰਪਾਲਿਕਾ ਦੀ ਆਬਾਦੀ 1.41178 ਅਰਬ ਸੀ।
ਰਾਸ਼ਟਰੀ ਆਬਾਦੀ ਬਿਊਰੋ (ਐੱਨ.ਬੀ.ਐੱਸ.) ਦੇ ਮੁਤਾਬਕ ਨਵੀਂ ਜਨਗਣਨਾ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਚੀਨ ਜਿਹੜੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਉਸ ਦੇ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਦੇਸ਼ ਵਿਚ 60 ਸਾਲ ਤੋਂ ਵਧੇਰੇ ਉਮਰ ਵਾਲੇ ਲੋਕਾਂ ਦੀ ਆਬਾਦੀ ਵੱਧ ਕੇ 26.4 ਕਰੋੜ ਹੋ ਗਈ ਹੈ। ਐੱਨ.ਬੀ.ਐੱਸ. ਨੇ ਇਕ ਬਿਆਨ ਵਿਚ ਕਿਹਾ ਕਿ ਆਬਾਦੀ ਔਸਤ ਉਮਰ ਵਧਣ ਨਾਲ ਲੰਬੇ ਸਮੇਂ ਦੇ ਸੰਤੁਲਿਤ ਵਿਕਾਸ 'ਤੇ ਦਬਾਅ ਵਧੇਗਾ। ਦੇਸ਼ ਵਿਚ 89.4 ਕਰੋੜ ਲੋਕਾਂ ਦੀ ਉਮਰ 15 ਤੋਂ 59 ਦੇ ਵਿਚਕਾਰ ਹੈ ਜੋ ਕਿ 2010 ਦੀ ਤੁਲਨਾ ਵਿਚ 6.79 ਫੀਸਦੀ ਘੱਟ ਹੈ।
ਪੜ੍ਹੋ ਇਹ ਅਹਿਮ ਖਬਰ -ਬਹਿਰੀਨ ਦੇ ਪ੍ਰਿੰਸ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਦਲ ਨੇ ਪੂਰੀ ਕੀਤੀ ਮਾਊਂਟ ਐਵਰੈਸਟ ਦੀ ਚੜ੍ਹਾਈ
ਚੀਨ ਦੇ ਨੇਤਾਵਾਂ ਨੇ ਆਬਾਦੀ ਨੂੰ ਵੱਧਣ ਤੋਂ ਰੋਕਣ ਲਈ 1980 ਤੋਂ ਜਨਮ ਸੰਬੰਧੀ ਸੀਮਾਵਾਂ ਲਾਗੂ ਕੀਤੀਆਂ ਸਨ ਪਰ ਹੁਣ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਦੇਸ ਵਿਚ ਕੰਮਕਾਜ਼ੀ ਉਮਰ ਵਰਗ ਦੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਹੋ ਰਹੀ ਹੈ ਅਤੇ ਇਸ ਕਾਰਨ ਖੁਸ਼ਹਾਲ ਅਰਥਵਿਵਸਥਾ ਬਣਾਉਣ ਦੀ ਕੋਸ਼ਿਸ਼ ਵਿਚ ਰੁਕਾਵਟ ਪੈ ਰਹੀ ਹੈ। ਚੀਨ ਵਿਚ ਜਨਮ ਸੰਬੰਧੀ ਸੀਮਾਵਾਂ ਵਿਚ ਢਿੱਲ ਦਿੱਤੀ ਗਈ ਹੈ ਪਰ ਜੋੜੇ ਮਹਿੰਗਾਈ, ਛੋਟੀ ਰਿਹਾਇਸ਼ ਅਤੇ ਮਾਂਵਾਂ ਨਾਲ ਨੌਕਰੀ ਵਿਚ ਹੋਣ ਵਾਲੇ ਵਿਤਕਰੇ ਕਾਰਨ ਬੱਚਿਆਂ ਨੂੰ ਜਨਮ ਦੇਣ ਤੋਂ ਡਰਦੇ ਹਨ।