ਜਨ ਸੰਖਿਆ ਨੀਤੀ ’ਚ 2025 ਤੱਕ ਵੱਡਾ ਬਦਲਾਅ ਕਰੇਗਾ ਚੀਨ, ਬੱਚੇ ਪੈਦਾ ਕਰਨ ਵਾਲੇ ਕਾਨੂੰਨ ’ਤੇ ਲਵੇਗਾ ਫ਼ੈਸਲਾ
Sunday, Jun 20, 2021 - 12:52 PM (IST)
ਬੀਜਿੰਗ: ਸਖ਼ਤ ਜਨਸੰਖਿਆ ਨੀਤੀ ’ਚ ਬਦਲਾਅ ਕਰਦੇ ਹੋਏ ਚੀਨ ਨੇ ਬੱਚੇ ਪੈਦਾ ਕਰਨ ਵਾਲੇ ਕਾਨੂੰਨ ’ਤੇ ਵੱਡਾ ਫ਼ੈਸਲਾ ਲਿਆ ਹੈ। ਚੀਨ ਆਪਣੇ ਨਾਗਰਿਕਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਰਹੀ ਹੈ।ਸਰਕਾਰ 2025 ਤੱਕ ਸਾਰੀਆਂ ਪ੍ਰਸਵ ਸਬੰਧੀ ਸ਼ਿਕਾਇਤਾਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾ ਰਹੀ ਹੈ।ਵਾਲ ਸਟਰੀਟ ਜਨਰਲ ਦੀ ਰਿਪੋਰਟ ਮੁਤਕਾਬਕ ਜਿਨਪਿੰਗ ਸਰਕਾਰ ਅਗਲੇ ਚਾਰ ਸਾਲ ’ਚ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ’ਤੇ ਵਿਚਾਰ ਕਰ ਰਹੀ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ ਚੀਨ ਨੇ ਆਬਾਦੀ ਦੀ ਵੱਧਦੀ ਉਮਰ ਅਤੇ ਦੇਸ਼ ਦੀ ਲੰਬੀ ਮਿਆਦ ਦੀ ਆਰਥਿਕ ਸੰਭਾਵਨਾਵਾਂ ਦੇ ਲਈ ਖ਼ਤਰਾ ਪੈਦਾ ਕਰਨ ਵਾਲੀ ਘੱਟਦੀ ਜਨਮ ਦਰ ਨੂੰ ਰੋਕਣ ਲਈ ਇਹ ਫ਼ੈਸਲਾ ਕੀਤਾ ਹੈ।ਦਰਅਸਲ ਚੀਨ ’ਚ ਵੱਧਦੀ ਆਬਾਦੀ ਨੂੰ ਦੇਖ਼ਦੇ ਹੋਏ 2016 ਤੋਂ ਪਹਿਲਾਂ ਇਕ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੀ। ਇਸ਼ ਦੌਰਾਨ ਲੱਖਾਂ ਜੋੜਿਆਂ ਨੂੰ ਇਕ ਦੀ ਸੰਤਾਨ ਸਬਰ ਕਰਨਾ ਪੈਂਦਾ ਸੀ ਪਰ ਬਾਅਦ ’ਚ ਜਿਨਪਿੰਗ ਸਰਕਾਰ ਨੇ 2 ਬੱਚੇ ਪੈਦਾ ਕਰਨ ਦੀ ਮਨਜ਼ੂਰੀ ਦੇ ਦਿੱਤੀ।ਹੁਣ ਦੇਸ਼ ’ਚ ਘਟਨੀ ਜਨਮ ਦਰ ਨੂੰ ਦੇਖ਼ਦੇ ਹੋਏ ਸਰਕਾਰ ਤਿੰਨ ਬੱਚਿਆਂ ਨੂੰ ਜਨਮ ਦੇਣ ’ਤੇ ਵਿਚਾਰ ਕਰ ਰਹੀ ਹੈ।ਸਰਕਾਰ ਦਾ ਕਹਿਣਾ ਹੈ ਕਿ 2025 ਤੱਕ ਬੱਚਾ ਪੈਦਾ ਕਰਨ ’ਤੇ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।
ਚੀਨ ’ਚ ਬੱਚਿਆਂ ਦੇ ਜਨਮ ਦੀ ਗਿਣਤੀ 1961 ਦੇ ਬਾਅਦ ਸਭ ਤੋਂ ਘੱਟ ਹੋ ਗਈ ਹੈ। ਇਕ ਅੰਦਾਜ਼ੇ ਦੇ ਮੁਤਾਬਕ ਚੀਨ ਸਰਕਾਰ ਦੀ ਜਨਸੰਖਿਆ ਨੀਤੀ ’ਚ ਬਦਲਾਅ ਨਾਲ 2025 ਤੱਕ ਫ਼ਿਰ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਚੀਨ ਵਲੋਂ ਹਾਲ ਹੀ ’ਚ ਜਾਰੀ ਜਨਗਨਣਾ ਦੇ ਆਂਕੜੇ ਮੁਤਾਬਕ ਪਿਛਲੇ ਦਹਾਰੇ ’ਚ 0.53% ਦੀ ਸਲਾਨਾ ਔਸਤ ਜਨਸੰਖਿਆ ’ਚ ਵਾਧਾ ਹੋਇਆ ਹੈ ਜੋ ਕਿ 1950 ਦੇ ਬਾਅਦ ਸਭ ਤੋਂ ਘੱਟ ਸੀ।