ਚੀਨ ''ਚ ਕੋਵਿਡ-19 ਦੇ 51 ਨਵੇਂ ਮਾਮਲੇ, ਜ਼ਿਆਦਾਤਰ ਵੁਹਾਨ ਨਾਲ ਸਬੰਧਤ
Monday, May 25, 2020 - 12:08 PM (IST)
ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 51 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 40 ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸ ਰਹੇ ਹਨ। ਉੱਥੇ ਜ਼ਿਆਦਾਤਰ ਮਾਮਲੇ ਜ਼ਿਆਦਾ ਪ੍ਰਭਾਵਿਤ ਵੁਹਾਨ ਤੋਂ ਹਨ। ਪਿਛਲੇ 10 ਦਿਨਾਂ ਵਿਚ ਵੁਹਾਨ ਵਿਚ 60 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਹੋਈ ਹੈ। ਦੇਸ਼ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਨੇ ਦੱਸਿਆ ਕਿ ਐਤਵਾਰ ਨੂੰ ਚੀਨ ਵਿਚ ਘਰੇਲੂ ਇਨਫੈਕਸ਼ਨ ਦੇ ਸੰਚਾਰ ਨਾਲ ਸਬੰਧਤ ਮਾਮਲੇ ਸਾਹਮਣੇ ਨਹੀਂ ਆਏ ਪਰ 11 ਨਵੇਂ ਮਾਮਲੇ ਬਾਹਰ ਨਾਲ ਜੁੜੇ ਹਨ। ਇਹਨਾਂ ਵਿਚੋਂ 10 ਅੰਦਰੂਨੀ ਮੰਗੋਲੀਆ ਆਟੋਨੋਮਜ਼ ਖੇਤਰ ਅਤੇ ਇਕ ਸਿਚੁਆਨ ਸੂਬੇ ਤੋਂ ਸਾਹਮਣੇ ਆਇਆ ਹੈ।
ਉੱਥੇ ਇਨਫੈਕਸ਼ਨ ਦੇ ਲੱਛਣ ਨਾ ਦਿਸਣ ਵਾਲੇ 40 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਹਨਾਂ ਵਿਚੋਂ 38 ਵੁਹਾਨ ਤੋਂ ਹਨ। ਵੁਹਾਨ ਵਿਚ 1.12 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇੱਥੇ ਇਨਫੈਕਸ਼ਨ ਦੇ ਲੱਛਣ ਨਾ ਦਿਸਣ ਵਾਲੇ ਮਾਮਲੇ ਵਧੇ ਸਨ। ਸਿਹਤ ਵਿਭਾਗ ਦੇ ਮੁਤਾਬਕ ਇਨਫੈਕਸਨ ਦੇ ਲੱਛਣ ਨਾ ਦਿਸਣ ਵਾਲੇ 396 ਲੋਕ ਚੀਨ ਵਿਚ ਮੈਡੀਕਲ ਨਿਗਰਾਨੀ ਵਿਚ ਹਨ ਜਿਹਨਾਂ ਵਿਚੋਂ 326 ਵੁਹਾਨ ਵਿਚ ਹਨ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਪਾਜ਼ੇਟਿਵ ਮਰੀਜ਼ਾਂ ਤੋਂ 11 ਦਿਨ ਬਾਅਦ ਨਹੀਂ ਫੈਲਦਾ ਕੋਰੋਨਾ
ਇਨਫੈਕਸ਼ਨ ਦੇ ਲੱਛਣ ਨਾ ਦਿਸਣ ਵਾਲੇ ਮਰੀਜ਼ ਉਹ ਹੁੰਦੇ ਹਨ ਜੋ ਇਨਫੈਕਟਿਡ ਤਾਂ ਹੁੰਦੇ ਹਨ ਪਰ ਉਹਨਾਂ ਵਿਚ ਬੁਖਾਰ, ਸਰਦੀ ਜਾਂ ਗਲੇ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਹੁੰਦੇ ਹਨ। ਭਾਵੇਂਕਿ ਉਹਨਾਂ ਤੋਂ ਕੋਈ ਦੂਜਾ ਵਿਅਕਤੀ ਇਨਫੈਕਟਿਡ ਹੋ ਸਕਦਾ ਹੈ। ਵੁਹਾਨ ਨਗਰ ਨਿਗਮ ਸਿਹਤ ਕਮਿਸ਼ਨ ਦੇ ਮੁਤਾਬਕ ਸ਼ਹਿਰ ਵਿਚ ਹੁਣ ਤੱਕ 14 ਮਈ ਤੋਂ 23 ਮਈ ਦੇ ਵਿਚ 60 ਲੱਖ ਤੋਂ ਵਧੇਰੇ ਲੋਕਾਂ ਦੀ ਜਾਂਚ ਹੋ ਚੁੱਕੀ ਹੈ। ਚੀਨ ਵਿਚ ਐਤਵਾਰ ਤੱਕ 82,985 ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ ਉਹਨਾਂ ਵਿਚੋਂ 4634 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਅਸ਼ਰਫ ਗਨੀ ਨੇ 2,000 ਤਾਲਿਬਾਨੀ ਕੈਦੀਆਂ ਦੀ ਰਿਹਾਈ ਦਾ ਕੀਤਾ ਵਾਅਦਾ