ਐਵਰੈਸਟ ਜਾਣ ਵਾਲੇ ਪਰਬਤਾਰੋਹੀਆਂ ਦੀ ਗਿਣਤੀ ''ਚ ਚੀਨ ਕਰੇਗਾ ਕਟੌਤੀ

01/21/2019 5:03:56 PM

ਬੀਜਿੰਗ (ਭਾਸ਼ਾ)— ਚੀਨ ਇਸ ਸਾਲ ਮਾਊਂਟ ਐਵਰੈਸਟ 'ਤੇ ਉੱਤਰ ਵੱਲੋਂ ਜਾਣ ਦੀ ਕੋਸ਼ਿਸ਼ ਕਰਨ ਵਾਲੇ ਪਰਬਤਾਰੋਹੀਆਂ ਦੀ ਗਿਣਤੀ ਵਿਚ ਇਕ ਤਿਹਾਈ ਤੱਕ ਦੀ ਕਟੌਤੀ ਕਰੇਗਾ। ਵਿਸ਼ਵ ਦੀ ਸਭ ਤੋਂ ਉੱਚੀ ਪਰਬਤ ਚੋਟੀ 'ਤੇ ਇਕ ਵੱਡੀ ਸਫਾਈ ਮੁਹਿੰਮ ਦੀ ਯੋਜਨਾ ਦੇ ਤਹਿਤ ਇਕ ਕਦਮ ਚੁੱਕਿਆ ਜਾ ਰਿਹਾ ਹੈ। ਚੀਨੀ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਖਬਰਾਂ ਮੁਤਾਬਕ 8,850 ਮੀਟਰ (29,035 ਫੁੱਟ ) ਉੱਚੀ ਚੋਟੀ 'ਤੇ ਉੱਤਰ ਵੱਲੋਂ ਚੜ੍ਹਨ ਵਾਲੇ ਪਰਬਤਾਰੋਹੀਆਂ ਦੀ ਗਿਣਤੀ 300 ਤੋਂ ਘੱਟ ਰੱਖੀ ਜਾਵੇਗੀ ਅਤੇ ਹਾਈਕਿੰਗ ਸੀਜ਼ਨ ਵੀ ਹੁਣ ਬਸੰਤ ਰੁੱਤ ਤੱਕ ਹੀ ਸੀਮਤ ਰਹੇਗਾ। 

ਮੀਡੀਆ ਨੇ ਦੱਸਿਆ ਕਿ ਸਫਾਈ ਕੋਸ਼ਿਸ਼ਾਂ ਦੇ ਤਹਿਤ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਵੀ ਬਰਾਮਦ ਕਰਨਾ ਸ਼ਾਮਲ ਹੈ ਜਿਨ੍ਹਾਂ ਦੀ ਮੌਤ 8,000 ਮੀਟਰ ਤੋਂ ਵੱਧ ਦੀ ਉੱਚਾਈ 'ਤੇ ਹੋਈ ਸੀ। ਐਵਰੈਸਟ ਚੀਨ ਅਤੇ ਨੇਪਾਲ ਵਿਚ ਪੈਂਦਾ ਹੈ। ਹਰੇਕ ਸਾਲ ਹਿਮਾਲਿਆ ਪਰਬਤ ਦੇ ਚੀਨ ਵਿਚ ਸਥਿਤ ਉੱਤਰੀ ਹਿੱਸੇ 'ਤੇ ਕਰੀਬ 60,000 ਪਰਬਤਾਰੋਹੀ ਅਤੇ ਗਾਈਡ ਜਾਂਦੇ ਹਨ। ਚੀਨ ਨੇ ਪਰਬਤ 'ਤੇ ਮੌਜੂਦ ਡੱਬੇ, ਪਲਾਸਟਿਕ ਬੈਗ, ਸਟੋਵ ਉਪਕਰਨ, ਤੰਬੂ ਅਤੇ ਆਕਸੀਜਨ ਟੈਂਕ ਸਮੇਤ ਹੋਰ ਕਿਸਮ ਦਾ ਕੂੜਾ ਇਕੱਠਾ ਕਰਨ, ਉਸ ਨੂੰ ਰੀਸਾਈਕਲ ਕਰਨ ਲਈ ਕੇਂਦਰ ਬਣਾਏ ਹਨ। 

ਇੱਥੇ ਜ਼ਿਆਦਾਤਰ ਮੌਤਾਂ ਉੱਚਾਈ 'ਤੇ 'ਡੈੱਥ ਜ਼ੋਨ' ਵਿਚ ਹੁੰਦੀਆਂ ਹਨ ਕਿਉਂਕਿ ਇੱਥੇ ਮਨੁੱਖੀ ਜ਼ਿੰਦਗੀ ਲਈ ਅਨੁਕੂਲ ਹਵਾ ਨਹੀਂ ਹੁੰਦੀ। ਹਿਮਾਲੀਅਨ ਡਾਟਾਬੇਸ ਮੁਤਾਬਕ ਸਾਲ 2017 ਵਿਚ 648 ਲੋਕਾਂ ਨੇ ਸਕੀਇੰਗ ਕੀਤੀ ਸੀ ਜਿਸ ਵਿਚ 202 ਲੋਕਾਂ ਨੇ ਉੱਤਰ ਵੱਲੋਂ ਸਕੀਇੰਗ ਕੀਤੀ ਸੀ। ਇਨ੍ਹਾਂ ਲੋਕਾਂ ਵਿਚੋਂ 6 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਸੀ।


Vandana

Content Editor

Related News