ਵੁਹਾਨ ''ਚ ਕੋਵਿਡ-19 ਪੀੜਤ ਆਖਰੀ 3 ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਮਿਲੀ ਛੁੱਟੀ

06/05/2020 6:32:14 PM

ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦਾ ਕੇਂਦਰ ਰਹੇ ਵੁਹਾਨ ਵਿਚ ਇਨਫੈਕਸ਼ਨ ਦੇ ਆਖਰੀ 3 ਮਰੀਜ਼ਾਂ ਨੂੰ ਵੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਸ਼ਹਿਰ ਦੇ 1 ਕਰੋੜ ਲੋਕਾਂ ਦੀ ਜਾਂਚ ਦੇ ਬਾਅਦ ਇੱਥੇ ਹੁਣ ਸ਼ਹਿਰ ਵਿਚ ਇਨਫੈਕਸ਼ਨ ਦਾ ਇਕ ਵੀ ਮਾਮਲਾ ਨਹੀਂ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਬਾਹਰੋਂ ਆਏ 5 ਲੋਕਾਂ ਵਿਚ ਇਨਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ।ਇਹਨਾਂ ਵਿਚੋਂ 4 ਸ਼ੰਘਾਈ ਤੋਂ ਹਨ ਅਤੇ ਇਕ ਸਿਚੁਆਨ ਸੂਬੇ ਤੋਂ ਹੈ। 

ਵੀਰਵਾਰ ਨੂੰ ਇਨਫੈਕਸ਼ਨ ਦੇ ਲੱਛਣ ਨਾ ਦਿਸਣ ਵਾਲੇ ਵੀ 3 ਮਾਮਲੇ ਸਾਹਮਣੇ ਆਏ, ਜਿਸ ਦੇ ਬਾਅਦ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ 297 ਹੋ ਗਈ ਹੈ। ਇਹ ਸਾਰੇ ਮੈਡੀਕਲ ਨਿਗਰਾਨੀ ਵਿਚ ਹਨ। ਦੇਸ਼ ਵਿਚ ਵੀਰਵਾਰ ਤੱਕ ਕੁੱਲ ਪੀੜਤਾਂ ਦੀ ਗਿਣਤੀ 83,207 ਹੈ ਜਿਹਨਾਂ ਵਿਚੋਂ 66 ਮਰੀਜ਼ਾਂ ਦਾ ਇਲਾਜ ਜਾਰੀ ਹੈ ਅਤੇ 78,327 ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਉੱਥੇ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਰਕਾਰੀ ਪੀਪਲਜ਼ ਡੇਲੀ ਦੀ ਖਬਰ ਦੇ ਮੁਤਾਬਕ ਸ਼ੁੱਕਰਵਾਰ ਨੂੰ ਵੁਹਾਨ ਵਿਚ ਪੀੜਤ ਆਖਰੀ 3 ਲੋਕ ਵੀ ਸਿਹਤਮੰਦ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਭਾਵੇਂਕਿ ਵੁਹਾਨ ਵਿਚ ਬੁੱਧਵਾਰ ਨੂੰ ਆਏ ਅੰਕੜਿਆਂ ਦੇ ਮੁਤਾਬਕ ਹੁਣ ਵੀ 245 ਲੋਕ ਹਨ ਜੋ ਪੀੜਤ ਤਾਂ ਹਨ ਪਰ ਉਹਨਾਂ ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਦਿਸ ਰਹੇ ਹਨ।


Vandana

Content Editor

Related News