ਨਹੀਂ ਖ਼ਤਮ ਹੋ ਰਹੀ ਚੀਨ ਦੀ ਦਾਦਾਗਿਰੀ, ਜਾਪਾਨੀ ਜਲ ਖ਼ੇਤਰ ''ਚ ਫ਼ਿਰ ਕੀਤੀ ਘੁਸਪੈਠ ਦੀ ਕੋਸ਼ਿਸ਼

10/23/2020 6:04:46 PM

ਟੋਕਿਓ: ਜਾਪਾਨੀ ਜਲ ਖ਼ੇਤਰ 'ਚ ਚੀਨੀ ਤੱਟ ਰੱਖਿਅਕ ਬਲਾਂ ਦੇ 2 ਜਹਾਜ਼ਾਂ ਦੇ ਪ੍ਰਵੇਸ਼ ਕਰਨ ਦੇ ਕਾਰਨ ਤਣਾਅ ਵੱਧ ਗਿਆ ਹੈ। ਦਰਅਸਲ ਚੀਨੀ ਤੱਟ ਰੱਖਿਅਕ ਫੋਰਸਾਂ ਦੇ 2 ਜਹਾਜ਼ਾਂ ਦੇ ਵਿਵਾਦਿਤ ਪੂਰਨ ਚੀਨ ਸਾਗਰ ਦੀਪ ਸਮੂਹ ਨਾਲ ਲੱਗਦੇ ਜਾਪਾਨੀ ਜਲ ਖ਼ੇਤਰ 'ਚ ਪ੍ਰਵੇਸ਼ ਕਰਨ ਅਤੇ ਮੰਗਲਵਾਰ ਤੱਕ ਲਗਾਤਾਰ ਤੀਜੇ ਦਿਨ ਉੱਥੋਂ ਹੱਟਣ ਤੋਂ ਇਨਕਾਰ ਕਰਨ ਦੇ ਬਾਅਦ ਜਾਪਾਨ ਨੇ ਚੀਨ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਇਸ ਦੀ ਜਾਣਕਾਰੀ ਜਾਪਾਨੀ ਅਧਿਕਾਰੀਆਂ ਨੇ ਦਿੱਤੀ ਹੈ। ਦੋਸ਼ ਲਗਾਇਆ ਹੈ ਕਿ 2 ਜਹਾਜ਼ਾਂ ਨੇ ਜਾਪਾਨੀ ਜਲ ਖ਼ੇਤਰ 'ਚ ਵੜਨ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ। 

ਇਹ ਵੀ ਪੜ੍ਹੋ:  ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ

ਦਰਅਸਲ ਚੀਨੀ ਤੱਟ ਰੱਖਿਅਕ ਜਹਾਜ਼ ਨਿਯਮਿਤ ਤੌਰ 'ਤੇ ਜਾਪਾਨ ਦੇ ਨਿਯੰਤਰਣ ਵਾਲੇ ਦੱਖਣੀ ਸੇਂਕਾਕੂ ਦੀਪ ਦੇ ਨੇੜੇ-ਤੇੜੇ ਜਲ ਖ਼ੇਤਰ ਦੀ ਉਲੰਘਣਾ ਕਰਦੇ ਰਹਿੰਦੇ। ਇਸ ਖ਼ੇਤਰ 'ਤੇ ਚੀਨ ਵੀ ਦਾਅਵਾ ਕਰਦਾ ਹੈ। ਮੁੱਖ ਕੈਬਨਿਟ ਸਕੱਤਰ ਕਤਸੁਨੋਬੂ ਕਾਤੋ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਦੁਖ਼ਦ ਹੈ ਕਿ ਚੀਨੀ ਤੱਟ ਰੱਖਿਅਕ ਫੋਰਸਾਂ ਦਾ 2 ਜਹਾਜ਼ ਜਾਪਾਨੀ ਜਲ ਖ਼ੇਤਰ 'ਚ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਜਾਪਾਨ ਨੇ ਚੀਨ ਨਾਲ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਉਹ ਮੰਗ ਕਰ ਰਿਹਾ ਹੈ ਕਿ ਚੀਨੀ ਜਹਾਜ਼ ਤੁਰੰਤ ਜਾਪਾਨੀ ਜਲ ਖੇਤਰ ਤੋਂ ਨਿਕਲ ਜਾਵੇ।

ਇਹ ਵੀ ਪੜ੍ਹੋ:  ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ

ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਚੀਨੀ ਫੌਜ 18 ਵਾਰ ਜਾਪਾਨੀ ਜਲ ਖ਼ੇਤਰ 'ਚ ਘੁਸਪੈਠ ਦੀ ਕੋਸ਼ਿਸ਼ ਕਰ ਚੁੱਕੀ ਹੈ। ਬੀਜਿੰਗ ਨੇ ਦੱਖਣੀ ਚੀਨ ਸਾਗਰ ਅਥੇ ਪੂਰਬੀ ਚੀਨ ਸਾਗਰ 'ਚ ਪਿਛਲੇ ਕਈ ਮਹੀਨਿਆਂ 'ਚ ਆਪਣੀ ਸੈਨਿਕ ਗਤੀਵਿਧਿਆਂ ਨੂੰ ਤੇਜ਼ੀ ਨਾਲ ਵਧਾਇਆ ਹੈ।

ਇਹ ਵੀ ਪੜ੍ਹੋ:  ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ


Shyna

Content Editor

Related News