ਚੀਨ ਦਾ ਅੰਦਰੂਨੀ ਮੁੱਦਾ ਹੈ ਹਾਂਗਕਾਂਗ, ਕਿਸੇ ਨੂੰ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ : ਚੀਨ

03/13/2021 9:31:47 AM

ਬੀਜਿੰਗ (ਏ. ਪੀ.)- ਚੀਨ ਦੇ ਇਕ ਅਧਿਕਾਰੀ ਨੇ ਹਾਂਗਕਾਂਗ ਦੀ ਚੋਣ ਪ੍ਰਣਾਲੀ ’ਚ ਪ੍ਰਸਤਾਵਿਤ ਬਦਲਾਅ ਸਬੰਧੀ ਅਮਰੀਕਾ ਵਲੋਂ ਆਲੋਚਨਾ ਕੀਤੇ ਜਾਣ ’ਤੇ ਸ਼ੁੱਕਰਵਾਰ ਨੂੰ ਪਲਟਵਾਰ ਕਰ ਦੇ ਹੋਏ ਕਿਹਾ ਹੈ ਕਿ ਅਰਧ-ਮੁਖਤਿਆਰ ਹਾਂਗਕਾਂਗ, ਚੀਨ ਦਾ ਅੰਦਰੂਨੀ ਮੁੱਦਾ ਹੈ, ਜਿਸ ’ਚ ਕਿਸੇ ਵੀ ਦੂਸਰੇ ਦੇੇਸ਼ ਨੂੰ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਹੈ।

ਚੀਨ ਦੀ ਸੰਸਦ ’ਚ ਵੀਰਵਾਰ ਨੂੰ ਹਾਂਗਕਾਂਗ ਦੀ ਚੋਣ ਪ੍ਰਣਾਲੀ ’ਚ ਬਦਲਾਅ ਲਈ ਵੋਟਾਂ ਪਾਈਆਂ ਗਈਆਂ ਸਨ। ਇਹ ਵੋਟਾਂ ਚੋਣਾਂ ਪ੍ਰਣਾਲੀ ਨੂੰ ਬਦਲਣ ਲਈ ਲਾਏ ਗਏ ਇਕ ਨਵੇਂ ਕਾਨੂੰਨ ਸਬੰਧੀ ਹੋਇਆ। ਇਸ ਤੋਂ ਬਾਅਦ ਅਮਰੀਕਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਸੀ। ਹਾਂਗਕਾਂਗ ਅਤੇ ਸੂਬਾ ਪ੍ਰੀਸ਼ਦ ਦੇ ਮਕਾਊ ਮਾਮਲਿਆਂ ਦੇ ਦਫਤਰ ਦੇ ਉਪਨਿਦੇਸ਼ਕ ਝਾਂਗ ਸ਼ਿਆਊਮਿੰਗ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅਮਰੀਕੀ ਕੈਪੀਟੋਲ ਕੰਪਲੈਕਸ ’ਚ 6 ਜਨਵਰੀ ਨੂੰ ਹੋਈ ਘਟਨਾ ਤੋੋਂ ਬਾਅਦ ਤੋਂ ਅਮਰੀਕਾ ਕਿਸ ਨੈਤਿਕ ਆਧਾਰ ਤੋਂ ਹਾਂਗਕਾਂਗ ਦੇ ਚੋਣ ਸੰਸਥਾਨਾਂ ’ਤੇ ਉਂਗਲੀ ਉਠਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਵਲੋਂ ਜਾਰੀ ਇਕ ਬਿਆਨ ’ਚ ਚੀਨ ਦੀ ਨਿੰਦਾ ਕਰ ਦੇ ਹੋਏ ਕਿਹਾ ਗਿਆ ਸੀ ਕਿ ਹਾਂਗਕਾਂਗ ਦੇ ਲੋਕਤੰਤਰ ਦਾ ਲਗਾਤਾਰ ਗਲਾ ਘੋਟਿਆ ਜਾ ਰਿਹਾ ਹੈ।


cherry

Content Editor

Related News